Thursday, November 7, 2024
Google search engine
HomePunjabਮਿੰਨੀ ਬੱਸ ਚਾਲਕਾਂ ਦੀ ਧੱਕੇਸ਼ਾਹੀ ਵਿਰੁੱਧ ਈ ਰਿਕਸ਼ਾ ਯੂਨੀਅਨ ਨੇ ਡੀਸੀ ਦਫ਼ਤਰ...

ਮਿੰਨੀ ਬੱਸ ਚਾਲਕਾਂ ਦੀ ਧੱਕੇਸ਼ਾਹੀ ਵਿਰੁੱਧ ਈ ਰਿਕਸ਼ਾ ਯੂਨੀਅਨ ਨੇ ਡੀਸੀ ਦਫ਼ਤਰ ਦੇ ਬਾਹਰ ਦਿੱਤਾ ਧਰਨਾ

ਗੁਰਦਾਸਪੁਰ, 16 ਮਾਰਚ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਅਤੇ ਈ-ਰਿਕਸ਼ਾ ਯੂਨੀਅਨ ਗੁਰਦਾਸਪੁਰ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਮਿੰਨੀ ਬੱਸ ਚਾਲਕਾਂ ਅਤੇ ਮੈਜਿਕ ਗੱਡੀਆਂ ਦੇ ਮਾਲਕਾਂ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਤੰਗ ਪਰੇਸ਼ਾਨ ਕਰਨ ਖ਼ਿਲਾਫ਼  ਨਾਅਰੇਬਾਜ਼ੀ ਕੀਤੀ ਗਈ।

ਰਿਕਸ਼ਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਊਟਨ ਭੱਟੀ, ਮੀਤ ਪ੍ਰਧਾਨ ਸਰਬਜੀਤ ਸਿੰਘ, ਜ਼ਿਲ੍ਹਾ ਆਗੂ ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵਾਰੀਆਂ ਲੈ ਕੇ ਈ-ਰਿਕਸ਼ਾ ‘ਤੇ ਜਾਂਦੇ ਹਨ ਤਾਂ ਮਿੰਨੀ ਬੱਸ ਚਾਲਕ ਅਤੇ ਮੈਜਿਕ ਗੱਡੀ ਦੇ ਮਾਲਕ ਲੜਾਈ-ਝਗੜੇ ਕਰਕੇ ਸਵਾਰੀਆਂ ਨੂੰ ਜ਼ਬਰਦਸਤੀ ਹੇਠਾਂ ਉਤਾਰ ਦਿੰਦੇ ਹਨ। ਇਹ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਉਨਾਂ ਕਿਹਾ ਕਿ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਰਿਕਸ਼ਾ ਚਾਲਕਾਂ ਨਾਲ ਹੋ ਰਹੇ ਧੱਕੇ ਨੂੰ ਨਾ ਰੋਕਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।

ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਰਵਣ ਸਿੰਘ ਭੋਲਾ ਅਤੇ ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੇ੍ਮ ਮਸੀਹ ਨੇ ਚੇਤਾਵਨੀ ਦਿੱਤੀ ਕਿ ਜੇਕਰ ਈ-ਰਿਕਸ਼ਾ ਚਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਯੂਨੀਅਨ ਈ-ਰਿਕਸ਼ਾ ਦਾ ਪੂਰਾ ਸਮਰਥਨ ਕਰੇਗੀ। ਇਸ ਮੌਕੇ ਸੰਨੀ ਕੁਮਾਰ, ਐਂਥਨੀ ਗਿੱਲ, ਪਵਨ ਕੁਮਾਰ, ਅਸ਼ੋਕ, ਮੰਗਲ ਸਿੰਘ, ਰੂਪ ਲਾਲ, ਸਾਜਨ, ਕਰਨ ਕੁਮਾਰ ਆਦਿ ਹਾਜ਼ਰ ਸਨ।

RELATED ARTICLES
- Advertisment -
Google search engine

Most Popular

Recent Comments