Home Technology International Driving License: ਕੀ ਹਨ ਅੰਤਰਰਾਸ਼ਟਰੀ DL ਦੇ ਫਾਇਦੇ? ਕਿਵੇਂ ਕਰਨਾ ਹੈ ਅਪਲਾਈ? ਇੱਥੇ ਸਭ ਜਾਣੋ ਸਭ ਕੁਝ

International Driving License: ਕੀ ਹਨ ਅੰਤਰਰਾਸ਼ਟਰੀ DL ਦੇ ਫਾਇਦੇ? ਕਿਵੇਂ ਕਰਨਾ ਹੈ ਅਪਲਾਈ? ਇੱਥੇ ਸਭ ਜਾਣੋ ਸਭ ਕੁਝ

0
International Driving License: ਕੀ ਹਨ ਅੰਤਰਰਾਸ਼ਟਰੀ DL ਦੇ ਫਾਇਦੇ? ਕਿਵੇਂ ਕਰਨਾ ਹੈ ਅਪਲਾਈ? ਇੱਥੇ ਸਭ ਜਾਣੋ ਸਭ ਕੁਝ

International Driving License : ਨਵੀਂ ਦਿੱਲੀ, ਆਟੋ ਡੈਸਕ : ਰੋਡ ਟਰਾਂਸਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਇਕ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ, ਤਾਂ ਜੋ ਡੀਐਲ ਧਾਰਕ ਵਿਦੇਸ਼ ‘ਚ ਵੀ ਗੱਡੀ ਚਲਾ ਸਕਣ। ਇੱਕ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੰਸ ਤੁਹਾਡੇ ਮੌਜੂਦਾ ਡ੍ਰਾਈਵਿੰਗ ਲਾਇਸੰਸ ਦੇ ਬਰਾਬਰ ਹੈ। ਬਸ RTO ਜ਼ਰੂਰੀ ਤੌਰ ‘ਤੇ ਤੁਹਾਡੇ ਡ੍ਰਾਈਵਿੰਗ ਲਾਇਸੰਸ ਦਾ ਉਨ੍ਹਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਦਾ ਹੈ ਜੋ ਵਿਦੇਸ਼ ਦੇ ਅਧਿਕਾਰੀ ਸਮਝ ਸਕਦੇ ਹਨ। ਅੰਤਰਰਾਸ਼ਟਰੀ ਡਰਾਈਵਿੰਗ ਲਾਇਸੰਸ ਦੇ ਬਹੁਤ ਸਾਰੇ ਫਾਇਦੇ ਹਨ। ਸਭ ਤੋਂ ਮਹੱਤਵਪੂਰਨ ਫਾਇਦਾ ਇਹ ਹੈ ਕਿ ਇਹ ਤੁਹਾਨੂੰ ਸਥਾਨਕ ਅਧਿਕਾਰੀਆਂ ਨਾਲ ਬਿਨਾਂ ਕਿਸੇ ਪਰੇਸ਼ਾਨੀ ਦੇ ਉਹਨਾਂ ਦੇਸ਼ਾਂ ਦੀਆਂ ਸੜਕਾਂ ‘ਤੇ ਗੱਡੀ ਚਲਾਉਣ ਦਿੰਦਾ ਹੈ ਜਿੱਥੇ ਤੁਸੀਂ ਜਾ ਰਹੇ ਹੋ। ਇੱਕ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਨੂੰ ਇਕ ਵੈਲਿਡ ਪਛਾਣ ਸਬੂਤ ਵਜੋਂ ਵੀ ਵਰਤਿਆ ਜਾ ਸਕਦਾ ਹੈ, ਮਤਲਬ ਕਿ ਤੁਹਾਨੂੰ ਆਪਣਾ ਕੀਮਤੀ ਪਾਸਪੋਰਟ ਹਰ ਜਗ੍ਹਾ ਲਿਜਾਣ ਦੀ ਲੋੜ ਨਹੀਂ ਹੈ।

ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਲਈ ਲੋੜੀਂਦੇ ਦਸਤਾਵੇਜ਼

  • ਮੌਜੂਦਾ ਡਰਾਈਵਿੰਗ ਲਾਇਸੈਂਸ ਦੀ ਕਾਪੀ।
  • ਡੇਟਾ ਰਿਕਾਰਡ ਲਈ ਤੁਸੀਂ ਜਿਸ ਦੇਸ਼ ਦੀ ਯਾਤਰਾ ਕਰ ਰਹੇ ਹੋ, ਉਸ ਦੇ ਪਾਸਪੋਰਟ ਤੇ ਵੀਜ਼ੇ ਦੀ ਕਾਪੀ।
  • ਯਾਤਰਾ ਲਈ ਟਿਕਟ ਦੀ ਕਾਪੀ।
  • ਉਮਰ ਦੇ ਸਬੂਤ ਤੇ ਪਤੇ ਦੇ ਸਬੂਤ ਦੀ ਕਾਪੀ।
  • ਭਾਰਤੀ ਨਾਗਰਿਕਤਾ ਦਾ ਪ੍ਰਮਾਣਿਤ ਸਬੂਤ ਅਤੇ ਪਾਸਪੋਰਟ ਆਕਾਰ ਦੀ ਫੋਟੋ।
  • ਡਾਕਟਰ ਵੱਲੋਂ ਦਸਤਖ਼ਤਸ਼ੁਦਾ ਵੈਲਿਡ ਮੈਡੀਕਲ ਫਿਟਨੈੱਸ ਸਰਟੀਫਿਕੇਟ।

ਕਿਵੇਂ ਕਰੀਏ ਅਪਲਾਈ

ਕੋਈ ਵੀ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਲਈ ਆਰਟੀਓ ਦਫਤਰ ਜਾਂ ਉਨ੍ਹਾਂ ਦੀ ਅਧਿਕਾਰਤ ਵੈਬਸਾਈਟ ‘ਤੇ ਅਪਲਾਈ ਕੀਤਾ ਜਾ ਸਕਦਾ ਹੈ। ਬਸ, ਉੱਪਰ ਦੱਸੇ ਗਏ ਦਸਤਾਵੇਜ਼ਾਂ ਦੇ ਨਾਲ ਹੇਠਾਂ ਦਿੱਤੇ ਫਾਰਮਾਂ ਨੂੰ ਭਰਨ ਤੇ ਜਮ੍ਹਾਂ ਕਰਨ ਦੀ ਲੋੜ ਹੈ।

ਬਿਨੈਕਾਰ ਦੀ ਡਾਕਟਰੀ ਸਿਹਤ ਨੂੰ ਦਰਸਾਉਂਦੇ ਹੋਏ ਫਾਰਮ CMV 1 ਅਤੇ 1A । ਬਿਨੈਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਇਸ ਫਾਰਮ ਨੂੰ ਸਹੀ ਢੰਗ ਨਾਲ ਭਰਨ ਤੇ ਕਿਸੇ ਵੀ ਸਿਹਤ ਸਮੱਸਿਆ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੇ। ਫਾਰਮ CMV 4- ਤੁਹਾਡਾ ਅਸਲ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਅਰਜ਼ੀ ਫਾਰਮ। ਇਹ ਫਾਰਮ ਜਾਂ ਤਾਂ RTO ਦੀ ਅਧਿਕਾਰਤ ਵੈੱਬਸਾਈਟ ਜਾਂ ਕਿਸੇ RTO ‘ਤੇ ਹੁੰਦਾ ਹੈ।

ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਦੀ ਔਫਲਾਈਨ ਅਰਜ਼ੀ ਲਈ ਤੁਹਾਨੂੰ ਆਪਣੇ ਖੇਤਰੀ ਆਰਟੀਓ ‘ਤੇ ਜਾਣ ਦੀ ਲੋੜ ਹੈ। ਉਪਰੋਕਤ ਦਿੱਤੀ ਗਈ ਸੂਚੀ ਵਿੱਚ ਦੱਸੇ ਗਏ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਦੇ ਨਾਲ ਫਾਰਮ ਜਮ੍ਹਾਂ ਕਰੋ। ਇਸ ਤੋਂ ਬਾਅਦ ਤੁਹਾਨੂੰ ਇਸਦੀ ਫੀਸ ਅਦਾ ਕਰਨੀ ਪਵੇਗੀ। ਔਨਲਾਈਨ ਅਰਜ਼ੀ ਦੀ ਪ੍ਰਕਿਰਿਆ ਜ਼ਿਆਦਾਤਰ ਔਫਲਾਈਨ ਹੈ। ਇੰਟਰਨੈਸ਼ਨਲ ਕੰਟਰੋਲ ਟ੍ਰੈਫਿਕ ਐਸੋਸੀਏਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ ਅਤੇ ਲੋੜੀਂਦਾ ਫਾਰਮ ਡਾਊਨਲੋਡ ਕਰੋ ਅਤੇ ਫਾਰਮ ਭਰੋ।

ਭਾਰਤੀ ਡਰਾਈਵਿੰਗ ਲਾਇਸੈਂਸ ਨੂੰ ਆਸਾਨੀ ਨਾਲ ਸਵੀਕਾਰ ਕਰਨ ਵਾਲੇ ਦੇਸ਼

ਕਈ ਛੋਟੇ ਦੇਸ਼ਾਂ ਸਮੇਤ ਕਈ ਵੱਡੇ ਦੇਸ਼ ਹਨ, ਜੋ ਭਾਰਤੀ ਡਰਾਈਵਿੰਗ ਲਾਇਸੰਸ ਸਵੀਕਾਰ ਕਰਦੇ ਹਨ। ਇਸ ਲਾਇਸੈਂਸ ਨੂੰ ਸਵੀਕਾਰ ਕਰਨ ਵਾਲੇ ਕੁਝ ਪ੍ਰਮੁੱਖ ਦੇਸ਼ ਸੰਯੁਕਤ ਰਾਜ, ਆਸਟ੍ਰੇਲੀਆ, ਨਿਊਜ਼ੀਲੈਂਡ ਹਨ ਤੇ ਯੂਰਪੀ ਉਪ ਮਹਾਂਦੀਪ ਦੇ ਕਈ ਦੇਸ਼ ਵੀ ਭਾਰਤੀ ਡਰਾਈਵਿੰਗ ਲਾਇਸੈਂਸ ਸਵੀਕਾਰ ਕਰਦੇ ਹਨ। ਜਦੋਂਕਿ ਕੁਝ ਦੇਸ਼ ਫਰਾਂਸ, ਸਵੀਡਨ ਅਤੇ ਜਰਮਨੀ, ਉਨ੍ਹਾਂ ਦੀਆਂ ਰਾਸ਼ਟਰੀ ਭਾਸ਼ਾਵਾਂ ‘ਚ ਅਨੁਵਾਦ ਕੀਤੇ ਜਾਣ ਲਈ ਲਾਇਸੰਸ ਦੀ ਮੰਗ ਕਰਦੇ ਹਨ। ਯੂਨਾਈਟਿਡ ਕਿੰਗਡਮ ਅਤੇ ਸਵਿਟਜ਼ਰਲੈਂਡ ਸਿਰਫ਼ ਅੰਗਰੇਜ਼ੀ ‘ਚ ਲਾਇਸੰਸ ਸਵੀਕਾਰ ਕਰਦੇ ਹਨ।