ਦੋਰਾਹਾ,27 ਮਾਰਚ 2023 ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਇਸ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਕਤ ਪ੍ਰਗਟਾਵਾ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਬੁਆਣੀ ਵਿਖੇ ਸੁਵਿਧਾ ਕੈਂਪ ਦੌਰਾਨ ਕੀਤਾ। ਸੁਵਿਧਾ ਕੈਂਪ ‘ਚ ਪਿੰਡ ਬੁਆਣੀ, ਲੰਢਾ, ਛੋਟਾ ਲੰਢਾ, ਭੱਠਲ, ਬਿਲਾਸਪੁਰ, ਗਿਦੜੀ, ਰੌਲ, ਘੁਡਾਣੀ, ਘਣਗਸ ਤੇ ਕਟਾਹਰੀ ਆਦਿ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ, ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਨੂੰ ਦੱਸੀਆਂ, ਜਿਨ੍ਹਾਂ ‘ਚੋਂ ਬਹੁਤੀਆਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ।
ਬੁਆਣੀ ਪਿੰਡ ਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਹਲਕਾ ਵਿਧਾਇਕ ਨੂੰ ਸੁਣਾਈਆਂ। ਵਿਧਾਇਕ, ਐੱਸਡੀਐੱਮ ਜਸਲੀਨ ਕੌਰ ਭੁੱਲਰ, ਤਹਿਸੀਲਦਾਰ ਗੁਰਪ੍ਰਰੀਤ ਸਿੰਘ ਿਢੱਲੋਂ, ਡੀਐੱਸਪੀ ਹਰਸਿਮਰਤ ਸਿੰਘ ਛੇਤਰਾ ਨੇ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮਨਜੀਤ ਸਿੰਘ ਡੀਸੀਪੀਏ, ਅਵਿਨਾਸ਼ਪ੍ਰਰੀਤ ਸਿੰਘ ਜੱਲਾ, ਚੇਅਰਮੈਨ ਤਰਲੋਚਨ ਸਿੰਘ, ਸੀਆਰ ਕੰਗ, ਬੂਟਾ ਸਿੰਘ ਗਿੱਲ, ਕਰਨ ਸਿਹੋੜਾ, ਹਰਜੀਤ ਗਿੱਲ, ਸੁਦਰਸ਼ਨ ਕੁਮਾਰ ਪੱਪੂ, ਕੁਲਵੰਤ ਸਿੰਘ, ਕੌਂਸਲਰ ਬਿੱਟੂ, ਐੱਸਐੱਚਓ ਵਿਜੇ ਕੁਮਾਰ, ਬੀਡੀਪੀਓ ਦੋਰਾਹਾ, ਜਗਰਾਜ ਗਿੱਲ, ਕਰਨੈਲ ਸਿੰਘ, ਸੁਖਪਾਲ ਸਿੰਘ, ਲਵਪ੍ਰਰੀਤ ਵਰਮਾ, ਧਰਮਿੰਦਰ ਸਿੰਘ, ਮਨਦੀਪ ਸਿੰਘ, ਬਲਜਿੰਦਰ ਸਿੰਘ, ਜਗਤਾਰ ਸਿੰਘ ਤੇ ਬਲਵਿੰਦਰ ਸਿੰਘ ਹਾਜ਼ਰ ਸਨ।