ਚੰਡੀਗੜ੍ਹ, 10 ਅਪ੍ਰੈਲ 2023- ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਕੱਤਰੇਤ ਵਿਚ ਹੋਈ। ਇਸ ਮੀਟਿੰਗ ਵਿਚ ਕੈਬਨਿਟ ਨੇ ਕਈ ਅਹਿਮ ਫੈਸਲਿਆਂ ਦੇ ਮੋਹਰ ਲਾਈ। ਅੱਜ ਹੋਈ ਇਹ ਮੀਟਿੰਗ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਕਿਸਾਨਾਂ ਦੀ ਫਸਲ ਨੂੰ ਖਰਾਬ ਲੈ ਕੇ ਦਿੱਤੇ ਜਾਣ ਵਾਲੇ ਮੁਆਵਜ਼ੇ ਨੂੰ ਜਲਦ ਤੋਂ ਜਲਦ ਦੇਣ ’ਤੇ ਫੋਕਸ ਰਹੀ। ਇਸ ਕੈਬਨਿਟ ਵਿਚ ਫੈਸਲਾ ਹੋਇਆ ਕਿ ਜਲਦ ਤੋਂ ਜਲਦ ਸਹੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਖਰਾਬੇ ਦਾ ਮੁਆਵਜ਼ਾ ਦਿੱਤਾ ਜਾਵੇ।
ਇਸ ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਮੁੱਖ ਮੰਤਰੀ ਅਬੋਹਰ ਵਿਚ ਕਿਸਾਨਾਂ ਨੂੰ ਵਿਸਾਖੀ ਤੋਂ ਇਕ ਦਿਨ ਪਹਿਲਾਂ ਭਾਵ 13 ਅਪ੍ਰੈਲ ਨੂੰ ਮੁਆਵਜ਼ੇ ਦੇ ਚੈੱਕ ਵੰਡਣਗੇ। ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸਾਨਾਂ ਦੇ ਖਾਤੇ ‘ਚ ਮੁਆਵਜ਼ਾ ਖਰਾਬੇ ਦੀ ਫਸਲ ਚੁੱਕਣ ਤੋਂ ਪਹਿਲਾ ਹੀ ਆ ਜਾਵੇਗਾ।
ਮੰਤਰੀ ਮੰਡਲ ਨੇ ਕੇਂਦਰ ਨੂੰ ਇਹ ਵੀ ਲਿਖਿਆ ਹੈ ਕਿ ਉਹ ਪੰਜਾਬ ਦੇ ਕਿਸਾਨ ਦਾ ਸਮਰਥਨ ਕਰੇ ਕਿਉਂਕਿ ਅਨਾਜ ਦਾ ਰੰਗ ਬਦਲ ਗਿਆ ਹੈ, ਇਸ ਲਈ ਕਿਸਾਨ ਨੂੰ ਖਰੀਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਕੇਂਦਰੀ ਟੀਮ ਨੇ ਵੀ ਦੌਰਾ ਕੀਤਾ ਹੈ।
ਕਿਸਾਨ ਦੇ ਮੁਆਵਜ਼ੇ ਬਾਰੇ ਜਿਸ ਤਰ੍ਹਾਂ ਉਹ ਮੁਆਵਜ਼ਾ ਰਾਸ਼ੀ ਵਧਾਉਣ ਦੀ ਗੱਲ ਕਹਿ ਰਹੀ ਹੈ, ਉਹ ਪੂਰੀ ਰਕਮ ਦੇਣਾ ਸਰਕਾਰ ਦੇ ਵੱਸ ਵਿੱਚ ਨਹੀਂ ਹੈ, ਪਰ ਮਦਦ ਜ਼ਰੂਰ ਕਰ ਸਕਦੀ ਹੈ।
ਬਿਕਰਮ ਮਜੀਠੀਆ ਦੇ ਇਸ ਬਿਆਨ ‘ਤੇ ਕਿ ਸਿਆਸੀ ਬਦਲਾਅ ਹੈ ਤਾਂ ਮੰਤਰੀ ਭੜਕ ਗਏ ਅਤੇ ਕਿਹਾ ਕਿ ਇੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਤੁਸੀਂ ਮਜੀਠੀਆ ਨੂੰ ਕਿੱਥੋਂ ਲੈ ਕੇ ਆਏ ਹੋ, ਉਹ ਕੀ ਹੈ?
ਕਣਕ ਦੀ ਖਰੀਦ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨ ਲੇਟ ਆਇਆ ਹੈ ਅਤੇ ਅਸੀਂ ਇਸ ਦੀ ਖਰੀਦ ਸ਼ੁਰੂ ਕਰ ਦੇਵਾਂਗੇ।