SAR Televenture IPO Listing: 4G-5G ਟਾਵਰ ਲਾਉਣ ਵਾਲੀ ਐੱਸਏਆਰ ਟੈਲੀਵੈਂਚਰ (SAR Televenture ) ਦੀ ਅੱਜ NSE ਦੇ SME ਪਲੇਟਫਾਰਮ ‘ਤੇ ਸ਼ਾਨਦਾਰ ਐਂਟਰੀ ਹੋਈ। ਇਸ ਆਈਪੀਓ ਨੂੰ ਨਿਵੇਸ਼ਕਾਂ ਵੱਲੋਂ ਮਜ਼ਬੂਤ ਹੁੰਗਾਰਾ ਮਿਲਿਆ ਤੇ ਇਸ ਨੂੰ ਕੁੱਲ ਮਿਲਾ ਕੇ 288 ਤੋਂ ਵੱਧ ਵਾਰ ਸਬਸਕ੍ਰਾਈਬ ਕੀਤਾ ਗਿਆ। ਆਈਪੀਓ ਤਹਿਤ 55 ਰੁਪਏ ਦੀ ਕੀਮਤ ‘ਤੇ ਸ਼ੇਅਰ ਜਾਰੀ ਹੋਏ ਸਨ। ਅੱਜ ਇਸ ਨੂੰ NSE SME ‘ਤੇ 101 ਰੁਪਏ ਦੀ ਕੀਮਤ ‘ਤੇ ਦਾਖਲ ਕੀਤਾ ਗਿਆ ਹੈ ਜਿਸਦਾ ਮਤਲਬ ਹੈ ਕਿ IPO ਨਿਵੇਸ਼ਕਾਂ ਨੂੰ ਲਗਪਗ 91 ਪ੍ਰਤੀਸ਼ਤ (SAR Televenture Listing Gain) ਦਾ ਲਿਸਟਿੰਗ ਲਾਭ ਮਿਲਿਆ ਹੈ। ਲਿਸਟਿੰਗ ਤੋਂ ਬਾਅਦ ਵੀ ਰਫ਼ਤਾਰ ਨਾ ਘਟੀ। ਆਈਪੀਓ ਛਾਲ ਮਾਰ ਕੇ ਇਹ 110.25 ਰੁਪਏ (SAR Televenture Share Price) ਦੇ ਉਪਰਲੇ ਸਰਕਟ ‘ਤੇ ਪਹੁੰਚ ਗਿਆ ਹੈ ਜਿਸਦਾ ਮਤਲਬ ਹੈ ਕਿ IPO ਨਿਵੇਸ਼ਕ 100 ਪ੍ਰਤੀਸ਼ਤ ਲਾਭ ਵਿੱਚ ਹਨ ਅਤੇ ਨਿਵੇਸ਼ ਦੁੱਗਣਾ ਹੋ ਗਿਆ ਹੈ।
SAR Televenture IPO ਨੂੰ ਕਿਵੇਂ ਮਿਲਿਆ ਸੀ ਰਿਸਪਾਂਸ ?
ਐੱਸਏਆਰ ਟੈਲੀਵੈਂਚਰ ਦਾ 24.75 ਕਰੋੜ ਰੁਪਏ ਦਾ IPO 1-3 ਨਵੰਬਰ ਦੇ ਵਿਚਕਾਰ ਗਾਹਕੀ ਲਈ ਖੁੱਲ੍ਹਾ ਸੀ। ਇਸ ਆਈਪੀਓ ਨੂੰ ਨਿਵੇਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ। ਕੁੱਲ ਮਿਲਾ ਕੇ ਇਸ ਆਈਪੀਓ ਨੂੰ 288.09 ਵਾਰ ਸਬਸਕ੍ਰਾਈਬ ਕੀਤਾ ਗਿਆ ਸੀ। ਇਸ ਵਿਚ ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ (QIB) ਦਾ ਹਿੱਸਾ 77.00 ਗੁਣਾ, ਗੈਰ-ਸੰਸਥਾਗਤ ਨਿਵੇਸ਼ਕਾਂ (NII) ਦਾ ਹਿੱਸਾ 715.77 ਗੁਣਾ ਅਤੇ ਪ੍ਰਚੂਨ ਨਿਵੇਸ਼ਕਾਂ ਦਾ ਹਿੱਸਾ 222.10 ਗੁਣਾ ਸੀ। ਇਸ IPO ਤਹਿਤ 2 ਰੁਪਏ ਦੀ ਫੇਸ ਵੈਲਿਊ ਵਾਲੇ 45 ਲੱਖ ਨਵੇਂ ਸ਼ੇਅਰ ਜਾਰੀ ਕੀਤੇ ਗਏ ਹਨ। ਨਵੇਂ ਸ਼ੇਅਰਾਂ ਰਾਹੀਂ ਜੁਟਾਏ ਗਏ ਪੈਸੇ ਦੀ ਵਰਤੋਂ 4ਜੀ/5ਜੀ ਟਾਵਰ ਸਥਾਪਤ ਕਰਨ, ਕਰਜ਼ੇ ਦੀ ਅਦਾਇਗੀ, ਕਾਰਜਸ਼ੀਲ ਪੂੰਜੀ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਆਮ ਕਾਰਪੋਰੇਟ ਉਦੇਸ਼ਾਂ ਲਈ ਕੀਤੀ ਜਾਵੇਗੀ।
SAR Televenture ਬਾਰੇ
SAR Televenture 4G ਤੇ 5G ਟਾਵਰਜ਼, ਆਪਟੀਕਲ ਫਾਈਬਰ ਕੇਬਲ (OFC) ਸਿਸਟਮਾਂ ਤੇ ਨੈੱਟਵਰਕ ਉਪਕਰਣਾਂ ਦੀ ਸਥਾਪਨਾ ‘ਚ ਰੁੱਝਿਆ ਹੋਇਆ ਹੈ। ਇਹ ਟੈਲੀਕਾਮ ਵਿਭਾਗ (DoT) ਨਾਲ ਬੁਨਿਆਦੀ ਢਾਂਚਾ ਪ੍ਰਦਾਤਾ ਸ਼੍ਰੇਣੀ 1 ਵਜੋਂ ਰਜਿਸਟਰਡ ਹੈ। ਕੰਪਨੀ ਨੇ ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ 373 ਤੋਂ ਵੱਧ ਟਾਵਰ ਮੁਹੱਈਆ ਕਰਵਾਏ ਹਨ। ਕੰਪਨੀ ਦੀ ਵਿੱਤੀ ਸਿਹਤ ਦੀ ਗੱਲ ਕਰੀਏ ਤਾਂ ਇਹ ਲਗਾਤਾਰ ਮਜ਼ਬੂਤ ਹੋ ਰਹੀ ਹੈ। ਵਿੱਤੀ ਸਾਲ 2021 ‘ਚ ਇਸ ਨੂੰ 2.71 ਲੱਖ ਰੁਪਏ ਦਾ ਸ਼ੁੱਧ ਨੁਕਸਾਨ ਹੋਇਆ ਪਰ ਅਗਲੇ ਵਿੱਤੀ ਸਾਲ 2022 ‘ਚ ਇਸ ਨੇ 3.71 ਲੱਖ ਰੁਪਏ ਦਾ ਸ਼ੁੱਧ ਲਾਭ ਕਮਾਇਆ ਜੋ ਫਿਰ ਵਿੱਤੀ ਸਾਲ 2023 ਵਿੱਚ ਤੇਜ਼ੀ ਨਾਲ ਵਧ ਕੇ 3.88 ਕਰੋੜ ਰੁਪਏ ਹੋ ਗਿਆ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਇਸ ਨੇ 1.92 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ।