17 ਨਵੰਬਰ 2023- ਕੈਨੇਡਾ ਵਿਚ ਪੜ੍ਹਾਈ ਦੇ ਨਾਲ-ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫਤੇ ‘ਚ ਵੀਹ ਘੰਟਿਆਂ ਤੋਂ ਵੱਧ ਕੰਮ ਕਰ ਸਕਣ ਦੀ ਸਹੂਲਤ ਇਸ 31 ਦਸੰਬਰ 2023 ਨੂੰ ਖਤਮ ਹੋ ਜਾਵੇਗੀ। ਇਕ ਜਨਵਰੀ 2024 ਤੋਂ ਉਹ ਕਨੂੰਨੀ ਤੌਰ ‘ਤੇ ਹਫ਼ਤੇ ਦੇ ਵੱਧ ਤੋਂ ਵੱਧ ਵੀਹ ਘੰਟੇ ਹੀ ਕੰਮ ਕਰ ਸਕਣਗੇ। ਯਾਦ ਰਹੇ ਕਿ ਬੀਤੇ ਸਾਲ ਕੈਨੇਡਾ ਸਰਕਾਰ ਨੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਚਾਲੀ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ । ਕੈਨੇਡਾ ਵਿਚ ਇਸ ਸਮੇਂ ਕੰਮਾਂ ਵਿਚ ਮੰਦੀ ਦਾ ਦੌਰ ਚੱਲ ਰਿਹਾ ਹੈ । ਕੁਝ ਮਾਹਿਰਾਂ ਅਨੁਸਾਰ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਆਪਣੇ ਨਾਲ ਇਕ ਸਾਲ ਦਾ ਖਰਚ ਲੈ ਕੇ ਆਉਣ । ਅਗਲੇ ਕੁਝ ਮਹੀਨੇ ਹੋਰ ਕੰਮ ਦੀ ਮੰਦੀ ਦੇ ਵੱਲ ਜਾ ਸਕਦੇ ਹਨ।
ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਾੜੀ ਖ਼ਬਰ, ਇਸ ਮਹੀਨੇ ਤੋਂ ਸਿਰਫ਼ 20 ਘੰਟੇ ਕੰਮ ਕਰਨ ਦੀ ਹੋਵੇਗੀ ਇਜਾਜ਼ਤ
RELATED ARTICLES