ਪਟਿਆਲਾ, 18 ਨਵੰਬਰ 2023- ਭਾਰਤ ਸਰਕਾਰ ਦੀ ਸਕੂਲ ਬੈਗ ਨੀਤੀ ਲਾਗੂ ਹੋਣ ਦੀ ਬਜਾਇ ਬੱਚਿਆਂ ਦੇ ਬੈਗ ਭਾਰੀ ਹੋ ਰਹੇ ਹਨ। ਇਸ ਸਬੰਧੀ ਮਾਮਲਾ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਕੋਲ ਪੁੱਜਿਆ ਹੈ। ਜਿਸ ‘ਤੇ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਸ਼ਹਿਰ ਦੇ ਜਾਗਰੂਕ ਨਾਗਰਿਕ ਅਮਨਦੀਪ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜੀ ਸ਼ਿਕਾਇਤ ‘ਚ ਦੱਸਿਆ ਹੈ ਕਿ ਭਾਰਤ ਸਰਕਾਰ ਵੱਲੋ ‘ਰਾਸ਼ਟਰੀ ਸਕੂਲ ਬੈਗ ਪਾਲਿਸੀ 2020’ ਬਣਾਈ ਗਈ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜ਼ਿਲ੍ਹੇ ਦੇ ਕਿਸੇ ਵੀ ਸਕੂਲ ਵੱਲੋ ਇਸ ਪਾਲਿਸੀ ਦੀ ਪਾਲਣਾ ਨਹੀਂ ਕੀਤਾ ਜਾ ਰਹੀ। ਛੋਟੇ-ਛੋਟੇ ਬੱਚਿਆਂ ਨੂੰ ਵਾਧੂ ਭਾਰ ਚੁੱਕਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੇ ਗਰਦਨ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਪੈਂਦੀ ਹੈ । ਖਿੱਚ ਪੈਣ ਨਾਲ ਮੋਿਢਆ, ਪਿੱਠ ਤੇ ਲੱਤਾਂ ਤੇ ਭਾਰ ਪੈਂਦਾ ਹੈ। ਜਿਸ ਨਾਲ ਬੱਚਿਆਂ ਦੀ ਸਰੀਰਕ ਬਣਤਰ ਖ਼ਰਾਬ ਹੋਣ ਲੱਗ ਪੈਂਦੀ ਹੈ।
ਅਮਨਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਅਤੇ ਜ਼ਿਲ੍ਹੇ ਸਿੱਖਿਆ ਅਫ਼ਸਰ ਹੋਣ ਦੇ ਨਾਤੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਛੋਟੇ ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਨਾ ਪੈ ਸਕੇ । ਸਕੂਲ ਬੈਗ ਨੀਤੀ ਲਾਗੂ ਨਾ ਹੋਣ ਸਬੰਧੀ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੂੰ ਵੀ ਸ਼ਕਿਾਇਤ ਭੇਜੀ ਗਈ ਹੈ। ਅਮਨਦੀਪ ਦੱਸਦੇ ਹਨ ਕਿ ਉਨਾਂ੍ਹ ਦੀ ਬੇਟੀ ਨਿੱਜੀ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸਦਾ ਭਾਰ ਕਰੀਬ 32 ਕਿਲੋ ਹੈ ਜਦੋਂਕਿ ਉਸਦੇ ਬੈਗ ਦਾ ਭਾਰ 10 ਕਿੱਲੋ ਦੇ ਨੇੜੇ ਹੈ। ਸਕੂਲ ਬੈਗ ਨੀਤੀ ਅਨੁਸਾਰ ਬੈਗ ਦਾ ਭਾਰ ਸਾਡੇ ਤਿੰਨ ਕਿੱਲੋ ਤੱਕ ਹੋਣਾ ਚਾਹੀਦਾ ਹੈ।
ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਜਾਂਚ ਦੇ ਹੁਕਮ
ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਰੀ ਕਰਕੇ ਸਕੂਲ ਬੈਗ ਭਾਰੀ ਹੋਣ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। 10 ਦਿਨਾਂ ਅੰਦਰ ਜਾਂਚ ਪੂਰੀ ਕਰ ਕੇ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਅਮਨਦੀਪ ਸਿੰਘ ਵਲੋ ਭੇਜੀ ਸ਼ਿਕਾਇਤ ਦਾ ਮਾਮਲਾ ਬੱਚਿਆਂ ਨਾਲ ਜੁੜਿਆ ਹੋਣ ਕਰ ਕੇ ਗੰਭੀਰ ਹੈ, ਇਸ ਲਈ ਇਸ ਜਾਂਚ ਤੇ ਹੱਲ ਹੋਣਾ ਚਾਹੀਦਾ ਹੈ।
ਇਹ ਹੈ ਸਕੂਲ ਬੈਗ ਨੀਤੀ
ਸਕੂਲ ਬੈਗ ਨੀਤੀ 2020 ਤਹਿਤ ਇਹ ਲਾਜ਼ਮੀ ਹੈ ਅਧਿਆਪਕ ਵਿਦਿਆਰਥਆਂ ਨੂੰ ਪਹਿਲਾਂ ਹੀ ਸੂਚਿਤ ਕਰੇ ਕਿ ਕਿਹੜੇ ਦਿਨ ਕਿਹੜੀ ਕਾਪੀ ਜਾਂ ਕਿਤਾਬ ਸਕੂਲ ਲੈ ਕੇ ਆਉਣੀ ਹੈ। ਪਹਿਲੀ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦਾ ਸਕੂਲ ਬੈਗ ਉਨ੍ਹਾਂ ਦੇ ਭਾਰ ਤੋਂ 10 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣਾ ਚਾਹੀਦਾ। ਨਾਲ ਹੀ ਪ੍ਰਰੀ-ਨਰਸਰੀ ਲਈ ਕੋਈ ਬੈਗ ਹੀ ਨਹੀਂ ਹੋਣਾ ਚਾਹੀਦਾ। ਦੂਸਰੀ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਕੋਈ ਹੋਮ ਵਰਕ ਨਹੀਂ ਦਿੱਤਾ ਜਾਣਾ ਚਾਹੀਦਾ। ਤੀਸਰੀ ਤੋਂ ਪੰਜਵੀਂ ਤਕ ਪ੍ਰਤੀ ਹਫਤਾ ਵੱਧ ਤੋਂ ਵੱਧ ਦੋ ਘੰਟੇ, 6ਵੀਂ ਤੋਂ 8ਵੀਂ ਤਕ ਪ੍ਰਤੀ ਦਿਨ ਵੱਧ ਤੋਂ ਵੱਧ ਇਕ ਘੰਟੇ ਤੇ 9ਵੀਂ ਤੇ ਇਸ ਤੋਂ ਉਪਰ ਜਮਾਤ ਦੇ ਵਿਦਿਆਰਥੀ ਨੂੰ ਪ੍ਰਤੀ ਦਿਨ ਦੋ ਘੰਟੇ ਦਾ ਹੋਮਵਰਕ ਦਿੱਤਾ ਜਾਣਾ ਚਾਹੀਦਾ ਹੈ। ਸਕੂਲ ਨੂੰ ਪ੍ਰਰੀ ਸਕੂਲ ਤੋਂ ਸੀਨੀਅਰ ਸੈਕੰਡਰੀ ਤੱਕ ਦੇ ਵਿਦਿਆਰਥੀਆਂ ਨੂੰ ਲਾਕਰ ਦੇਣੇ ਚਾਹੀਦੇ ਹਨ, ਜਿੱਥੇ ਉਹ ਆਪਣੀਆਂ ਕਿਤਾਬਾਂ ਰੱਖ ਸਕਣ। ਅਧਿਆਪਕ ਨੂੰ ਹਰ ਤਿੰਨ ਮਹੀਨੇ ਬਾਅਦ ਵਿਦਿਆਰਥੀਆਂ ਦੇ ਸਕੂਲ ਬੈਗ ਦਾ ਭਾਰ ਜਾਂਚ ਕੇ ਮਾਪਿਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ। ਭਾਰੀ ਕਿਤਾਬਾਂ ਦੀ ਤੁਲਨਾ ਘੱਟ ਵਜਨੀ ਕਿਤਾਬਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।