Monday, December 23, 2024
Google search engine
HomePunjabਪ੍ਰਿੰਸੀਪਲਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਸਿਖਲਾਈ ਦਾ ਮੌਕਾ, ਪੰਜਾਬ ਦੀਆਂ 8 ਵਿਦਿਆਰਥਣਾਂ...

ਪ੍ਰਿੰਸੀਪਲਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਸਿਖਲਾਈ ਦਾ ਮੌਕਾ, ਪੰਜਾਬ ਦੀਆਂ 8 ਵਿਦਿਆਰਥਣਾਂ ਜਾਣਗੀਆਂ ਜਪਾਨ

ਮੁਹਾਲੀ, 06 ਦਸੰਬਰ 2023 – ਪੰਜਾਬ ਦੇ ਪ੍ਰਿੰਸੀਪਲਾਂ ਦੀ ਕੌਮਾਂਤਰੀ ਵਿੱਦਿਅਕ ਫੇਰੀ ਤੋਂ ਬਾਅਦ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਵਿਦਿਆਰਥਣਾਂ ਦੀ ਜਪਾਨ ਫੇਰੀ ਕਰਵਾਉਣ ਦਾ ਫ਼ੈਸਲਾ ਲਿਆ ਹੈ। ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ ਗਿਆਰ੍ਹਵੀਂ ਜਮਾਤ ’ਚ ਪੜ੍ਹਦੀਆਂ 8 ਵਿਦਿਆਰਥਣਾਂ ਨੂੰ ਮੈਰਿਟ ਦੇ ਆਧਾਰ ’ਤੇ ਜਪਾਨ-ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਾਸਤੇ ਚੁਣਿਆ ਗਿਆ ਹੈ। ਇਹ ਵਿਦਿਆਰਥਣਾਂ ਇਸ ਵੇਲੇ ਸਾਇੰਸ ਗਰੁੱਪ ਦੀ ਪੜ੍ਹਾਈ ਕਰ ਰਹੀਆਂ ਤੇ ਜਪਾਨ ਵਿਖੇ 10 ਤੋਂ 16 ਦਸੰਬਰ ਤਕ ਸਿਖਲਾਈ ਪ੍ਰੋਗਰਾਮ ‘ਚ ਹਿੱਸਾ ਲੈਣਗੀਆਂ।

ਪੰਜਾਬ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ (SCERT) ਨੇ ਇੱਕ ਪੱਤਰ ਜਾਰੀ ਕਰ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਬਠਿੰਡਾ, ਸੰਗਰੂਰ ਤੇ ਮਾਨਸਾ ਨੂੰ ਸੂਚਿਤ ਕੀਤਾ ਹੈ ਕਿ ਇਨ੍ਹਾਂ ਵਿਦਿਆਰਥੀਣਾਂ 8 ਦਸੰਬਰ 2023 ਨੂੰ NCERT Campus ਨਵੀਂ ਦਿੱਲੀ ਵਿਖੇ ਓਰੀਐਂਟੇਸ਼ਨ ’ਚ ਭਾਗ ਲੈਣਗੀਆਂ। ਇਸ ਸਾਲ ਗਿਣਤੀ ’ਚ 4 ਗੁਣਾ ਵਾਧਾ ਹੋਇਆ ਹੈ ਜਿਸ ਦਾ ਖ਼ਰਚਾ ਵੀ ਸਰਕਾਰ ਕਰ ਰਹੀ ਹੈ। ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਜਪਾਨ ਵਿਚ ਇਸ ਵੇਲੇ ਕਾਫ਼ੀ ਠੰਢ ਹੈ ਇਸ ਲਈ ਵਿਦਿਆਰਣਾਂ ਨੂੰ ਗਰਮ ਕੱਪੜੇ ਨਾਲ ਲਿਜਾਣ ਲਈ ਸੂਚਨਾ ਦਿੱਤੀ ਜਾਵੇ।

ਵਿਦਿਆਰਥਣਾਂ ਦੇ ਖਾਣ-ਪੀਣ ਦਾ ਵੀ ਵਿਭਾਗ ਨੇ ਪੂਰਾ ਧਿਆਨ ਰੱਖਿਆ ਹੈ ਤੇ ਹਦਾਇਤ ਕੀਤੀ ਹੈ ਕਿ ਜਪਾਨ ‘ਚ ਜ਼ਿਆਦਾਤਰ ਉਬਲ਼ੇ ਹੋਏ ਭੋਜਨ ਮਿਲਦੇ ਹਨ ਇਸ ਲਈ ਵਿਦਿਆਰਥੀ ਮੱਠੀਆਂ, ਬਿਸਕੁਟ ਤੇ ਨਾ ਖ਼ਰਾਬ ਹੋਣ ਵਾਲੇ ਬੇਕਰੀ ਪਦਾਰਥ ਲੈ ਕੇ ਜਾਣ। ਦੱਸਣਾ ਬਣਦਾ ਹੈ ਕਿ ਇਸ ਪ੍ਰੋਗਰਾਮ ਤਹਿਤ ਲੰਘੇ ਸਾਲ 2 ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਸੀ ਇਸ ਸਾਲ ਸਰਕਾਰ ਨੇ ਗਿਣਤੀ ਵਿਚ ਚੌਗੁਣਾ ਵਾਧਾ ਕਰ ਦਿੱਤਾ ਹੈ ਜਿਸ ਨਾਲ ਵਿਦਿਆਰਥੀਆਂ ’ਚ ਵੱਡਾ ਉਤਸ਼ਾਹ ਹੈ।

ਇਨ੍ਹਾਂ ਵਿਦਿਆਰਥਣਾਂ ਨੂੰ ਮਿਲਿਆ ਮੌਕਾ

ਸਰਕਾਰ ਨੇ ਦਸਵੀਂ ਜਮਾਤ ਵਿਚ 99.38 ਫ਼ੀਸਦ ਅੰਕਾਂ ਤੋਂ ਲੈਕੇ 97.23 ਫ਼ੀਸਦ ਅੰਕਾਂ ਵਾਲੀਆਂ ਕੁੜੀਆਂ ਨੂੰ ਇਸ ਪ੍ਰ.ੋਗਰਾਮ ਵਿਚ ਹਿੱਸਾ ਲੈਣ ਲਈ ਚੁਣਿਆ ਹੈ। ਇਨ੍ਹਾਂ ਵਿਚੋਂ ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਮੰਧਲ ਮਾਨਸਾ ਜਿਸ ਦੇ ਦਸਵੀਂ ਜਮਾਤ ਵਿਚ 99.38 ਫ਼ੀਸਦ ਅੰਕ ਸਨ ਤੋਂ ਇਲਾਵਾ ਜਸਮੀਤ ਕੌਰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਭਵਾਨੀਗੜ੍ਹ 99.08 ਫ਼ੀਸਦ, ਸੰਜਨਾ ਸਰਕਾਰੀ ਸੀਨੀ. ਸੈਕੰਡਰੀ ਸਮਾਰਟ ਸਕੂਲ ਪਟਿਆਲਾ 98.92 ਫ਼ੀਸਦ,ਸਪਨਾ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਫ਼ਾਜ਼ਲਿਕਾ 98.46 ਫ਼ੀਸਦ, ਨਿਸ਼ਾ ਰਾਣੀ ਸਰਕਾਰੀ ਸੀਨੀ. ਸੈਕੰਡਰੀ ਖੇੜਾਦੋਨਾ ਕਪੂਰਥਲਾ 98.46, ਗੁਰਵਿੰਦਰ ਕੌਰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਮਮਦੋਟ 97.23, ਦੀਪਿਕਾ ਸਰਕਾਰੀ ਸੀਨੀ. ਸੈਕੰਡਰੀ ਸਕੂਲ ਮੌੜ ਮੰਡੀ 98.46, ਖ਼ਵਾਇਸ਼ ਸਰਕਾਰੀ ਸੀਨੀ. ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਜਲੰਧਰ 98.46 ਨੂੰ ਜਪਾਨ ਫੇਰੀ ਲਈ ਚੁਣਿਆ ਗਿਆ ਹੈ।

ਦੱਸਣਾ ਬਣਦਾ ਹੈ ਕਿ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਵੱਲੋਂ ਸਾਇੰਸ ਵਿਸ਼ੇ ਵਿਚ ਆਹਲਾ ਕਮਾਨ ਹਾਸਿਲ ਵਿਦਿਆਰਥਣਾਂ ਨੂੰ ਭਵਿੱਖ ਦੇ ਵਿਗਿਆਨੀ ਬਣਾਉਣ ਲਈ ‘ਸਕੂਰਾ’ ਐਕਸਚੇਂਜ ਪ੍ਰੋਗਰਾਮ ਤਹਿਤ ਜਪਾਨ ਭੇਜਿਆ ਜਾਂਦਾ ਹੈ। ਲੰਘੇ ਸਾਲ ਇਸ ਪ੍ਰੋਗਰਾਮ ਤਹਿਤ 2 ਵਿਦਿਆਰਥੀਆਂ ਨੂੰ ਇਸ ਫੇਰੀ ਦਾ ਮੌਕਾ ਮਿਲਿਆ ਸੀ ਜਿਸ ਦੇ ਚੰਗੇ ਨਤੀਜੇ ਵੀ ਸਾਮ੍ਹਣੇ ਆਏ ਹਨ।

RELATED ARTICLES
- Advertisment -
Google search engine

Most Popular

Recent Comments