Home National Mohalla Clinic : ਮੁਸੀਬਤ ‘ਚ ਕੇਜਰੀਵਾਲ ਸਰਕਾਰ, ਉਪ ਰਾਜਪਾਲ ਨੇ ਇਕ ਹੋਰ...

Mohalla Clinic : ਮੁਸੀਬਤ ‘ਚ ਕੇਜਰੀਵਾਲ ਸਰਕਾਰ, ਉਪ ਰਾਜਪਾਲ ਨੇ ਇਕ ਹੋਰ ਮਾਮਲੇ ‘ਚ ਸੀਬੀਆਈ ਜਾਂਚ ਦੇ ਦਿੱਤੇ ਹੁਕਮ

0
1995
Mohalla Clinic

Mohalla Clinic : ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਇਨ੍ਹੀਂ ਦਿਨੀਂ ਕੇਜਰੀਵਾਲ ਸਰਕਾਰ ਖਿਲਾਫ ਐਕਸ਼ਨ ਮੋਡ ‘ਚ ਹਨ। LG ਇੱਕ ਤੋਂ ਬਾਅਦ ਇੱਕ ਮਾਮਲੇ ਵਿੱਚ ਸਰਕਾਰ ਦੇ ਖਿਲਾਫ CBI ਜਾਂਚ ਦੀ ਸਿਫਾਰਿਸ਼ ਕਰ ਰਹੇ ਹਨ।

ਜਾਅਲੀ ਦਵਾਈ ਅਤੇ ਜੰਗਲਾਤ ਵਿਭਾਗ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕਰਨ ਤੋਂ ਬਾਅਦ, ਐਲਜੀ ਵੀਕੇ ਸਕਸੈਨਾ ਨੇ ਹੁਣ ਆਮ ਆਦਮੀ Mohalla Clinic ਵਿੱਚ ‘ਇੱਕ ਅਦਿੱਖ ਮਰੀਜ਼ ਦੁਆਰਾ ਫਰਜ਼ੀ ਲੈਬ ਟੈਸਟ’ ਦੇ ਮਾਮਲੇ ਵਿੱਚ ਕੇਂਦਰੀ ਏਜੰਸੀ ਦੀ ਜਾਂਚ ਦੀ ਸਿਫਾਰਸ਼ ਕੀਤੀ ਹੈ।

LG ਨੇ ਆਪਣੇ ਸਿਫਾਰਿਸ਼ ਪੱਤਰ ਵਿੱਚ ਲਿਖਿਆ ਹੈ ਕਿ ਮੁਹੱਲਾ ਕਲੀਨਿਕਾਂ ਵਿੱਚ ਫਰਜ਼ੀ ਲੈਬ ਟੈਸਟ ਕਰਵਾਏ ਜਾ ਰਹੇ ਹਨ। ਇਸ ਦੇ ਲਈ ਫਰਜ਼ੀ ਜਾਂ ਗੈਰ-ਮੌਜੂਦ ਮੋਬਾਈਲ ਨੰਬਰ ਦਰਜ ਕਰਵਾ ਕੇ ਮਰੀਜ਼ਾਂ ਦੀਆਂ ਐਂਟਰੀਆਂ ਦਿਖਾਈਆਂ ਜਾ ਰਹੀਆਂ ਹਨ।

Latest Punjabi News Breaking News