Nayanthara Annapoorani : ਸਾਉਥ ਦੀ ਮਸ਼ਹੂਰ Actress Nayanthara ਉਸਦੀ ਫਿਲਮ ‘Annapoorani’ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਉਥੇ ਹੀ ਹੁਣ ਇਸ ਫਿਲਮ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਦਰਅਸਲ, Nayanthara ਦੀ ਫਿਲਮ ‘Annapoorani’ ਦੇ ਨਿਰਮਾਤਾ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਦੱਸਣ ਯੋਗ ਹੈ ਕਿ ਸਾਬਕਾ ਸ਼ਿਵ ਸੈਨਾ ਨੇਤਾ ਰਮੇਸ਼ ਸੋਲਾਂਕੀ ਨੇ ਫਿਲਮ ‘Annapoorani’ ਦੇ ਮੇਕਰਸ ‘ਤੇ ਦੋਸ਼ ਲਗਾਇਆ ਹੈ ਕਿ ਉਹ ਹਿੰਦੂ ਭਾਈਚਾਰੇ ਦੀ ਭਾਵਨਾਵਾਂ (ਭਗਵਾਨ ਰਾਮ ਦਾ ਅਪਮਾਨ) ਨੂੰ ਠੇਸ ਪਹੁੰਚਾਈ ਹੈ । ਇਸ ਮਾਮਲੇ ਵਿੱਚ ਹੁਣ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਹੈ।
ਕੇਸ ਕੀ ਹੈ?
ਦਰਅਸਲ, ਸਾਬਕਾ ਸ਼ਿਵ ਸੈਨਾ ਨੇਤਾ ਰਮੇਸ਼ ਸੋਲਾਂਕੀ ਨੇ 6 ਜਨਵਰੀ ਨੂੰ ਆਪਣੀ Tweet ‘ਤੇ ਇੱਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਹੈ ਕਿ ਮੈਂ #AntiHinduZee ਅਤੇ #AntiHinduNetflix ਦੇ ਵਿਰੁੱਧ ਸ਼ਿਕਾਇਤ ਦਰਜ ਕਰਾਈ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਅੱਜ ਹਰ ਕੋਈ ਭਗਵਾਨ ਸ਼੍ਰੀ ਰਾਮ ਮੰਦਰ ਲਈ ਉਤਸਵ ਮਨਾ ਰਿਹਾ ਹੈ। ਦੂਜੇ ਪਾਸੇ ਹਿੰਦੂ ਵਿਰੋਧੀ ਫਿਲਮ ‘Annapoorani’ Netflix ‘ਤੇ release ਕੀਤੀ ਗਈ ਹੈ, ਜਿਸ ਨੂੰ ਜੀ ਸਟੂਡੀਓਜ਼, ਨਾਦ ਸਟੂਡੀਓਜ਼ ਅਤੇ ਟ੍ਰਾਈਡੈਂਟ ਆਰਟਸ ਦੁਆਰਾ ਬਣਾਇਆ ਗਿਆ ਹੈ।
ਸੋਲਾਂਕੀ ਨੇ ਆਪਣੀ ਪੋਸਟ ਵਿੱਚ ਇਸ ਫਿਲਮ ਬਾਰੇ ਲਿਖਿਆ-
1. ਹਿੰਦੂ ਪੁਜਾਰੀ ਦੀ ਇੱਕ ਕੁੜੀ ਬਿਰਯਾਨੀ ਪਕਾਉਣ ਲਈ ਨਮਾਜ਼ ਪੜ੍ਹਦੀ ਹੈ।
2. ਲਵ ਜੇਹਾਦ ਨੂੰ ਪੇਸ਼ ਕੀਤਾ ਗਿਆ ਹੈ।
3. ਫ਼ਰਹਾਨ (ਅਭਿਨੇਤਾ) ਨੇ ਅਭਿਨੇਤਰੀ ਨੂੰ ਇਹ ਕਹਿ ਕੇ ਮਾਸ ਖਾਣ ਲਈ ਪ੍ਰੇਰਿਤ ਕੀਤਾ ਕਿ ਭਗਵਾਨ ਸ਼੍ਰੀ ਰਾਮ ਵੀ ਮਾਸ ਖਾਣ ਵਾਲੇ ਸਨ। @NetflixIndia ਅਤੇ @ZeeStudios_ ਨੇ ਜਾਨਬੂਜ਼ ਕੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਰਾਮ ਮੰਦਿਰ ਉਦਘਾਟਨ ਦੇ ਨੇੜੇ ਤੇੜੇ ਇਸ ਫਿਲਮ ਨੂੰ release ਕੀਤਾ ਹੈ।
ਮੇਕਰਸ ਨੇ ਇਸ ‘ਤੇ ਅਜੇ ਤੱਕ ਨਹੀਂ ਦਿੱਤੀ ਕੋਈ ਪ੍ਰਤੀਕ੍ਰਿਆ
ਰਮੇਸ਼ ਨੇ ਕਿਹਾ ਕਿ ਮੈਂ ਮੁੰਬਈ ਪੁਲਿਸ, ਮੁੱਖ ਮੰਤਰੀ ਤੋਂ ਮੰਗ ਕਰਦਾ ਹਾਂ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨੀਲੇਸ਼ ਕ੍ਰਿਸ਼ਣ, ਨੈਣਤਾਰਾ, ਜਤਿਨ ਸੇਠੀ, ਆਰ ਰਵੀਇੰਦਰਨ, ਪੂਨੀਤ ਗੋਇਨਕਾ, ਜੀ ਸਟੂਡੀਓ ਦੇ ਮੁੱਖ ਕਾਰੋਬਾਰੀ ਅਧਿਕਾਰੀ ਸ਼ਾਰਿਕ ਪਟੇਲ ਅਤੇ ਨੈੱਟਫਲਿਕਸ ਇੰਡੀਆ ਹੇਡ ਮੋਨਿਕਾ ਦੇ ਖਿਲਾਫ ਐਫ ਆਈ ਆਰ ਕੀਤੀ ਜਾਵੇ । ਦੱਸਣ ਯੋਗ ਹੈ ਕਿ ਇਸ ‘ਤੇ ਅਜੇ ਤੱਕ ਫਿਲਮ ਦੇ ਮੇਕਰਸ ਦੀ ਤਰਫ ਤੋਂ ਕੋਈ ਰੀਐਕਸ਼ਨ ਸਾਹਮਣੇ ਨਹੀਂ ਆਇਆ ਹੈ।