ਖਮਾਣੋਂ,15 ਜਨਵਰੀ – PM Modi ਦੇ ਆਦੇਸ਼ ਅਨੁਸਾਰ ਬੱਸੀ ਪਠਾਣਾ ਹਲਕਾ ਇੰਚਾਰਾਜ Dr. Deepak Jyoti ਨੇ ਅੱਜ ਊਸ਼ਾ ਮਾਤਾ ਮੰਦਿਰ ਦੀ ਸਫਾਈ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ। ਡਾ: ਦੀਪਕ ਜੋਤੀ ਨੇ ਦੱਸਿਆ ਕਿ ਭਾਜਪਾ ਵੱਲੋਂ ਲੋਕ ਸਭਾ ਹਲਕਾ ਦੇ 108 ਮੰਦਰਾਂ ਦਾ ਟੀਚਾ ਰਖਿਆ ਗਿਆ ਹੈ, ਜਿਸਦੇ ਤਹਿਤ ਰੋਜਾਨਾ ਮੰਦਰਾਂ ਵਿੱਚ ਨਤਮਸਤਕ ਹੋਣਗੇ ਅਤੇ ਸਫਾਈ ਅਭਿਆਨ ਨੂੰ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਮੰਦਰ ਨੂੰ ਲੈ ਕੇ ਸਾਰਿਆਂ ਵਿੱਚ ਉਤਸ਼ਾਹ ਦੀ ਲਹਿਰ ਹੈ। ਇਸ ਦੇ ਤਹਿਤ ਇਹ ਕੰਮ ਕੀਤਾ ਜਾ ਰਿਹਾ ਹੈ ਅਤੇ 22 ਜਨਵਰੀ ਤੱਕ ਇਹ ਕੰਮ ਰੋਜਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਲੋਕਾਂ ਨੂੰ ਵੀ ਜਾਗਰੂਕ ਕਰਕੇ ਨਾਲ ਜੋੜਿਆ ਜਾਵੇਗਾ। ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ, ਅਮਿਤ ਵਰਮਾਂ,ਓਮ ਗੌਤਮ,ਸੋਹਨ ਲਾਲ ਮੈਨਰੋ,ਹਰੀਸ਼ ਥਰੇਜਾ, ਕੁਲਦੀਪ ਪਾਠਕ ਅਤੇ ਹੋਰ ਵਰਕਰ ਵੀ ਮੰਦਰ ਵਿੱਚ ਸ਼ਰਧਾਲੂ ਮੌਜੂਦ ਸਨ।