ਦਿੱਲੀ ,27 ਮਾਰਚ 2023- ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸੋਮਵਾਰ ਨੂੰ ਸਕਾਰਾਤਮਕ ਨੋਟ ਨਾਲ ਹੋਈ ਹੈ। ਬਾਜ਼ਾਰ ਦੇ ਦੋਵੇਂ ਸੂਚਕਾ ਅੰਕ ਹਰੇ ਨਿਸ਼ਾਨ ‘ਚ ਖੁੱਲ੍ਹੇ। ਲਿਖਣ ਦੇ ਸਮੇਂ, BSE ਸੈਂਸੇਕਸ 161.54 ਅੰਕ ਜਾਂ 0.30 ਫੀਸਦੀ ਵਧ ਕੇ 57,691.23 ‘ਤੇ ਅਤੇ ਨਿਫਟੀ 60.00 ਅੰਕ ਜਾਂ 0.35 ਪ੍ਰਤੀਸ਼ਤ ਦੇ ਵਾਧੇ ਨਾਲ 17,005.05 ‘ਤੇ ਸੀ।
NSE ‘ਤੇ ਸਵੇਰੇ 9:32 ਵਜੇ 702 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 1159 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ। ਅੱਜ ਨਿਫਟੀ ਦੇ ਆਈਟੀ, ਬੈਂਕਿੰਗ, ਫਾਰਮਾ, ਮੈਟਲ ਅਤੇ ਐਨਰਜੀ ਸੂਚਕ ਅੰਕ ‘ਚ ਖਰੀਦਦਾਰੀ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਜਦਕਿ ਆਟੋ ਅਤੇ ਐੱਫ.ਐੱਮ.ਜੀ.ਸੀ ਦਬਾਅ ‘ਚ ਕਾਰੋਬਾਰ ਕਰ ਰਹੇ ਹਨ।
ਟਾਪ ਗੇਨਰਜ਼ ਤੇ ਲੂਜ਼ਰਜ਼
ਸੈਂਸੇਕਸ ਪੈਕ ਵਿੱਚ ਐਲ ਐਂਡ ਟੀ, ਪਾਵਰ ਗਰਿੱਡ, ਬਜਾਜ ਫਾਈਨਾਂਸ, ਅਲਟਰਾਟੈਕ ਸੀਮੈਂਟ, ਰਿਲਾਇੰਸ, ਸਨ ਫਾਰਮਾ, ਭਾਰਤੀ ਏਅਰਟੈੱਲ, ਇੰਡਸਇੰਡ ਬੈਂਕ, ਐਚਡੀਐਫਸੀ ਬੈਂਕ, ਮਾਰੂਤੀ ਸੁਜ਼ੂਕੀ, ਕੋਟਕ ਮਹਿੰਦਰਾ, ਐਸਬੀਆਈ, ਐਨਟੀਪੀਸੀ, ਬਜਾਜ ਫਿਨਸਰਵ, ਐਚਡੀਐਫਸੀ, ਐਚਸੀਐਲ ਟੈਕ, ਇਨਫੋਸਿਸ, ਟਾਟਾ ਮੋਟਰਜ਼ , ਟੀਸੀਐਸ ਅਤੇ ਵਿਪਰੋ ਵਾਧੇ ਨਾਲ ਖੁੱਲ੍ਹੇ। ਦੂਜੇ ਪਾਸੇ ਐੱਮਐਂਡਐੱਮ, ਐੱਚਯੂਐੱਲ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਆਈਟੀਸੀ, ਟਾਈਟਨ, ਨੇਸਲੇ ਅਤੇ ਏਸ਼ੀਅਨ ਪੇਂਟਸ ਘਾਟੇ ਨਾਲ ਖੁੱਲ੍ਹੇ।
ਵਿਸ਼ਵ ਬਾਜ਼ਾਰ ਦੀ ਸਥਿਤੀ
ਏਸ਼ੀਆਈ ਬਾਜ਼ਾਰ ਅੱਜ ਮਿਲੇ-ਜੁਲੇ ਰਹੇ। ਟੋਕੀਓ ਬਾਜ਼ਾਰ ‘ਚ ਤੇਜ਼ੀ ਦੇ ਨਾਲ ਕਾਰੋਬਾਰ ਹੋ ਰਿਹਾ ਹੈ ਅਤੇ ਬੈਂਕਾਕ, ਸਿਓਲ, ਸ਼ੰਘਾਈ, ਹਾਂਗਕਾਂਗ ਅਤੇ ਤਾਈਪੇ ਦੇ ਬਾਜ਼ਾਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਸ਼ੁੱਕਰਵਾਰ ਦੇ ਸੈਸ਼ਨ ‘ਚ ਅਮਰੀਕੀ ਬਾਜ਼ਾਰ ਹਰੇ ਨਿਸ਼ਾਨ ‘ਚ ਬੰਦ ਹੋਏ। ਕੱਚਾ ਤੇਲ ਮਾਮੂਲੀ ਗਿਰਾਵਟ ਨਾਲ 74.55 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ।