ਨਵੀਂ ਦਿੱਲੀ- ਸੋਨੇ ਤੇ ਚਾਂਦੀ ਦੀ ਕੀਮਤ ਵਪਾਰਕ ਦਿਨਾਂ ਦੌਰਾਨ ਸੰਸ਼ੋਧਿਤ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਨ੍ਹਾਂ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਆਏ ਹਨ। ਅੱਜ ਸੋਨੇ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ ਹੈ, ਉਥੇ ਹੀ ਚਾਂਦੀ ਦੀਆਂ ਕੀਮਤਾਂ ‘ਚ ਵੀ ਨਰਮੀ ਆਈ ਹੈ।ਜੇਕਰ ਤੁਸੀਂ ਵੀ ਸੋਨਾ ਜਾਂ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਇੱਕ ਵਾਰ ਜ਼ਰੂਰ ਦੇਖ ਸਕਦੇ ਹੋ।
ਮਹਿੰਗਾ ਹੋਇਆ ਸੋਨਾ
ਅੱਜ ਵਾਇਦਾ ਕਾਰੋਬਾਰ ‘ਚ ਸੋਨੇ ਦੀ ਕੀਮਤ 19 ਰੁਪਏ ਵਧ ਕੇ 61,244 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। ਮਲਟੀ ਕਮੋਡਿਟੀ ਐਕਸਚੇਂਜ ‘ਤੇ, ਦਸੰਬਰ ਡਲਿਵਰੀ ਲਈ ਸੋਨੇ ਦੇ ਸੌਦੇ ਦੀ ਕੀਮਤ 19 ਰੁਪਏ ਜਾਂ 0.03 ਫੀਸਦੀ ਵਧ ਕੇ 61,244 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜਿਸ ‘ਚ 6,466 ਲਾਟ ਲਈ ਕਾਰੋਬਾਰ ਹੋਇਆ।
ਵਿਸ਼ਵ ਪੱਧਰ ‘ਤੇ ਨਿਊਯਾਰਕ ‘ਚ ਸੋਨਾ ਫਿਊਚਰਜ਼ 0.05 ਫੀਸਦੀ ਵਧ ਕੇ 2,022.80 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ।
ਚਾਂਦੀ ‘ਚ ਆਈ ਨਰਮੀ
ਬੁੱਧਵਾਰ ਨੂੰ ਚਾਂਦੀ ਦੀ ਕੀਮਤ 81 ਰੁਪਏ ਡਿੱਗ ਕੇ 73,223 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਮਲਟੀ ਕਮੋਡਿਟੀ ਐਕਸਚੇਂਜ ‘ਚ ਚਾਂਦੀ ਦਾ ਦਸੰਬਰ ਡਲਿਵਰੀ ਵਾਲਾ ਸੌਦਾ 81 ਰੁਪਏ ਜਾਂ 0.11 ਫੀਸਦੀ ਦੀ ਗਿਰਾਵਟ ਨਾਲ 73,223 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ ਜਿਸ ‘ਚ 14,988 ਲਾਟ ਲਈ ਕਾਰੋਬਾਰ ਹੋਇਆ।
ਵਿਸ਼ਵ ਪੱਧਰ ‘ਤੇ ਨਿਊਯਾਰਕ ‘ਚ ਚਾਂਦੀ 0.17 ਫੀਸਦੀ ਡਿੱਗ ਕੇ 24.18 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਹੈ।
ਜਾਣੋ ਤੁਹਾਡੇ ਸ਼ਹਿਰ ਵਿੱਚ ਸੋਨੇ ਦਾ ਰੇਟ ਕੀ ਹਨ?
ਗੁੱਡ ਰਿਟਰਨ ਵੈਬਸਾਈਟ ਦੇ ਅਨੁਸਾਰ
ਚੰਡੀਗੜ੍ਹ ‘ਚ 24 ਕੈਰੇਟ, 10 ਗ੍ਰਾਮ ਸੋਨਾ 62,170 ਰੁਪਏ ਹੈ।
ਦਿੱਲੀ ਵਿੱਚ 24 ਕੈਰੇਟ, 10 ਗ੍ਰਾਮ ਸੋਨਾ 62,170 ਰੁਪਏ ਹੈ।
ਮੁੰਬਈ ਵਿੱਚ 24 ਕੈਰੇਟ, 10 ਗ੍ਰਾਮ ਸੋਨਾ 62,020 ਰੁਪਏ ਹੈ।
ਕੋਲਕਾਤਾ ‘ਚ 24 ਕੈਰੇਟ, 10 ਗ੍ਰਾਮ ਸੋਨਾ 62,020 ਰੁਪਏ ਹੈ।
ਚੇਨਈ ਵਿੱਚ 24 ਕੈਰੇਟ, 10 ਗ੍ਰਾਮ ਸੋਨਾ 62,510 ਰੁਪਏ ਹੈ।
ਬੈਂਗਲੁਰੂ ‘ਚ 24 ਕੈਰੇਟ, 10 ਗ੍ਰਾਮ ਸੋਨਾ 62,020 ਰੁਪਏ ਹੈ।
ਹੈਦਰਾਬਾਦ ਵਿੱਚ 24 ਕੈਰੇਟ, 10 ਗ੍ਰਾਮ ਸੋਨਾ 62,020 ਰੁਪਏ ਹੈ।
ਜੈਪੁਰ ‘ਚ 24 ਕੈਰੇਟ, 10 ਗ੍ਰਾਮ ਸੋਨਾ 62,170 ਰੁਪਏ ਹੈ।
ਪਟਨਾ ‘ਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 62,070 ਰੁਪਏ ਹੈ।
ਲਖਨਊ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 62,170 ਰੁਪਏ ਹੈ।