Pakistan Economy Crisis: ਪਾਕਿਸਤਾਨ ਵਿੱਚ ਆਰਥਿਕ ਸੰਕਟ ਦਾ ਅਸਰ ਹੁਣ ਰਮਜ਼ਾਨ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਇੱਕ ਦਰਜਨ ਕੇਲਿਆਂ ਦੀ ਕੀਮਤ 500 ਰੁਪਏ ਤੱਕ ਪਹੁੰਚ ਗਈ ਹੈ। ਕੇਲੇ ਦੀ ਤਾਂ ਛੱਡੋ, ਅੰਗੂਰਾਂ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਇਸ ਸਮੇਂ ਅੰਗੂਰ 1600 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ।
ਸਿਰਫ਼ ਕੇਲੇ ਅਤੇ ਅੰਗੂਰ ਹੀ ਨਹੀਂ, ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਪਿਆਜ਼ ਦੀਆਂ ਕੀਮਤਾਂ ‘ਚ 228.28 ਫੀਸਦੀ ਦਾ ਵਾਧਾ ਹੋਇਆ ਹੈ। ਆਟੇ ਦੇ ਰੇਟ ਵੀ ਕਾਫੀ ਹਨ। ਆਰਥਿਕ ਸੰਕਟ ਤੋਂ ਬਾਅਦ ਹੁਣ ਤੱਕ ਆਟੇ ਦੀ ਕੀਮਤ 120.66 ਫੀਸਦੀ ਤੱਕ ਵਧ ਚੁੱਕੀ ਹੈ। ਇਸ ਸਮੇਂ ਪਾਕਿਸਤਾਨ ਵਿੱਚ ਵੀ ਡੀਜ਼ਲ ਦੀਆਂ ਕੀਮਤਾਂ ਅੱਗ ਲਾ ਰਹੀਆਂ ਹਨ। ਇਸ ਸਮੇਂ 102.84 ਫੀਸਦੀ ਤੇ ਪੈਟਰੋਲ 81.17 ਫੀਸਦੀ ਮਹਿੰਗਾ ਵਿਕ ਰਿਹਾ ਹੈ।
ਅੰਤਰਰਾਸ਼ਟਰੀ ਮੁਦਰਾ ਫੰਡ ਦੀਆਂ ਸ਼ਰਤਾਂ
ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਨੇ ਗਰੀਬ ਪਾਕਿਸਤਾਨ ਨੂੰ ਕਰਜ਼ਾ ਦੇਣ ਲਈ ਕਈ ਸ਼ਰਤਾਂ ਰੱਖੀਆਂ ਹਨ। ਫਰਵਰੀ ਦੀ ਸ਼ੁਰੂਆਤ ਤੋਂ, ਪਾਕਿਸਤਾਨ ਅਤੇ ਆਈਐਮਐਫ ਵਿਚਕਾਰ 1.1 ਬਿਲੀਅਨ ਡਾਲਰ ਦੇ ਕਰਜ਼ੇ ਨੂੰ ਜਾਰੀ ਕਰਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਇਹ ਫੰਡ IMF ਦੁਆਰਾ ਮਨਜ਼ੂਰ $6.5 ਬਿਲੀਅਨ ਬੇਲਆਊਟ ਪੈਕੇਜ ਦਾ ਹਿੱਸਾ ਹੈ। ਜੇ IMF ਇਹ ਕਰਜ਼ਾ ਜਾਰੀ ਕਰਦਾ ਹੈ ਤਾਂ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮੁੜ ਸੁਰਜੀਤੀ ਮਿਲ ਸਕਦੀ ਹੈ।
ਪਾਕਿਸਤਾਨ ਨੇ IMF ਤੋਂ ਕਰਜ਼ਾ ਲੈਣ ਲਈ ਕਈ ਆਰਥਿਕ ਬਦਲਾਅ ਕੀਤੇ ਹਨ। ਇਸ ‘ਚ ਬਿਜਲੀ ‘ਤੇ ਟੈਕਸ ਲਗਾਉਣ ਤੋਂ ਲੈ ਕੇ ਈਂਧਨ ਦੀਆਂ ਕੀਮਤਾਂ ‘ਚ ਭਾਰੀ ਵਾਧਾ ਅਤੇ ਹੋਰ ਟੈਕਸਾਂ ‘ਚ ਵਾਧਾ ਸ਼ਾਮਲ ਹੈ। IMF ਵੱਲੋਂ ਪਾਕਿਸਤਾਨ ਨੂੰ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਗਈ ਹੈ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇਸ ਦੌਰਾਨ IMF ਨੇ ਇੱਕ ਨਵੀਂ ਸ਼ਰਤ ਰੱਖੀ ਹੈ।
IMF ਦੁਆਰਾ ਕੀ ਰੱਖੀ ਗਈ ਸੀ ਸ਼ਰਤ
P K Revenue ਦੀ ਰਿਪੋਰਟ ਦੇ ਅਨੁਸਾਰ, ਅੰਤਰਰਾਸ਼ਟਰੀ ਮੁਦਰਾ ਫੰਡ ਨੇ ਪਾਕਿਸਤਾਨ ਨੂੰ ਬੇਲਆਊਟ ਕਿਸ਼ਤ ਜਾਰੀ ਕਰਨ ਲਈ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਬਾਹਰੀ ਵਿੱਤ ਭਰੋਸਾ ਮੰਗਿਆ ਹੈ। ਇਸ ਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਬਾਹਰੀ ਫੰਡਿੰਗ ‘ਤੇ ਭਰੋਸਾ ਦੇਣਾ ਹੋਵੇਗਾ। ਆਈਐਮਐਫ ਦੀ ਰਣਨੀਤਕ ਸੰਚਾਰ ਨਿਰਦੇਸ਼ਕ ਜੂਲੀ ਕੋਜ਼ਾਕ ਨੇ ਕਿਹਾ ਕਿ ਪਾਕਿਸਤਾਨ ਨੂੰ ਅਗਲਾ ਬੇਲਆਊਟ ਜਾਰੀ ਕਰਨ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਸਾਡੇ ਕੋਲ ਵਿੱਤ ਭਰੋਸਾ ਹੈ ਜਾਂ ਨਹੀਂ।
IMF ਨੇ 7 ਬਿਲੀਅਨ ਡਾਲਰ ਦੇ ਭਰੋਸੇ ਦੀ ਕੀਤੀ ਹੈ ਮੰਗ
IMF ਪਾਕਿਸਤਾਨ ਤੋਂ 7 ਬਿਲੀਅਨ ਡਾਲਰ ਦੇ ਭਰੋਸੇ ਦੀ ਮੰਗ ਕਰ ਰਿਹਾ ਹੈ ਪਰ ਪਾਕਿਸਤਾਨ ਦੇ ਵਿੱਤ ਮੰਤਰੀ ਇਸ ਨੂੰ 5 ਬਿਲੀਅਨ ਡਾਲਰ ਤੱਕ ਰੱਖਣ ਦੀ ਗੱਲ ਕਰ ਰਹੇ ਹਨ। ਪਾਕਿਸਤਾਨ ਦੇ ਜੀਓ ਨਿਊਜ਼ ਮੁਤਾਬਕ ਆਈਐਮਐਫ ਨਾਲ ਸੌਦੇ ਤੋਂ ਬਾਅਦ ਉਸ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ ਹੋਵੇਗਾ।