Sunday, December 22, 2024
Google search engine
HomeEntertainmentਕਾਨ ਫਿਲਮ ਉਤਸਵ 2023 ’ਚ ਨੀਲੇ ਰੰਗ ਦੀ ਲਿਪਸਟਿਕ ਲਾ ਕੇ ਰੈੱਡ...

ਕਾਨ ਫਿਲਮ ਉਤਸਵ 2023 ’ਚ ਨੀਲੇ ਰੰਗ ਦੀ ਲਿਪਸਟਿਕ ਲਾ ਕੇ ਰੈੱਡ ਕਾਰਪੈਟ ’ਤੇ ਪੁੱਜੀ ਉਰਵਸ਼ੀ ਰੌਤੇਲਾ

ਕਾਨ ਫਿਲਮ ਉਤਸਵ 2023 ’ਚ ਲਗਾਤਾਰ ਭਾਰਤੀ ਅਭਿਨੇਤਰੀਆਂ ਆਪਣਾ ਜਲਵਾ ਦਿਖਾ ਰਹੀਆਂ ਹਨ। ਇਸ ਸੂਚੀ ’ਚ ਐਸ਼ਵਰਿਆ ਰਾਏ ਬੱਚਨ ਤੋਂ ਇਲਾਵਾ ਕਈ ਹੋਰ ਅਭਿਨੇਤਰੀਆਂ ਸ਼ਾਮਲ ਹਨ। ਮਿ੍ਰਣਾਲ ਠਾਕੁਰ ਤੋਂ ਲੈ ਕੇ ਸਾਰਾ ਅਲੀ ਖ਼ਾਨ, ਮਾਨੁਸ਼ੀ ਛਿੱਲਰ ਤੇ ਉਰਵਸ਼ੀ ਰੌਤੇਲਾ ਵੀ ਕਾਨ ਫਿਲਮ ਉਤਸਵ ਦੇ ਰੈੱਡ ਕਾਰਪੈਟ ’ਤੇ ਨਜ਼ਰ ਆ ਰਹੇ ਹਨ ਜਿੱਥੇ ਉਨ੍ਹਾਂ ਦਾ ਲੁਕਸ ਕਦੀ ਟ੍ਰੋਲ ਤਾਂ ਕਦੀ ਤਾਰੀਫ਼ ਬਟੋਰਦਾ ਦਿਸ ਰਿਹਾ ਹੈ। 76ਵੇਂ ਕਾਨ ਫਿਲਮ ਉਤਸਵ ਦੇ ਤੀਜੇ ਦਿਨ ਰੈੱਡ ਕਾਰਪੈਟ ’ਤੇ ਪੁੱਜੀ ਉਰਵਸ਼ੀ ਰੌਤੇਲਾ ਨੂੰ ਦੇਖ ਕੇ ਲੋਕਾਂ ਨੂੰ ਐਸ਼ਵਰਿਆ ਰਾਏ ਬੱਚਨ ਦੀ ਯਾਦ ਆ ਗਈ। ਦਰਅਸਲ ਆਪਣੇ ਕਵਰਕੀ ਫੈਸ਼ਨ ਸੈਂਸ ਕਾਰਨ ਉਰਵਸ਼ੀ ਟ੍ਰੋਲ ਕਰਨ ਵਾਲਿਆਂ ਦੇ ਨਿਸ਼ਾਨੇ ’ਤੇ ਹੈ। ਮਗਰਮੱਛ ਵਾਲਾ ਨੈਕਲੇਸ ਪਹਿਨਣ ਤੋਂ ਬਾਅਦ ਹੁਣ ਉਹ ਨੀਲੇ ਰੰਗ ਦੀ ਲਿਪਸਟਿਕ ਲਾਈ ਨਜ਼ਰ ਆਈ।

ਕਾਨ ਫਿਲਮ ਉਤਸਵ ’ਚ ਰੈੱਡ ਕਾਰਪੈਟ ’ਤੇ ਪੁੱਜੀ ਉਰਵਸ਼ੀ ਰੌਤੇਲਾ ਨੇ ਡਬਲ ਸ਼ੇਡ ਦੇ ਸਿੰਡ੍ਰੇਲਾ ਗਾਊਨ ਨੂੰ ਚੁਣਿਆ। ਬਲਿਊ ਐਂਡ ਸਿਲਵਰ ਸ਼ੇਡ ਦੇ ਗਾਊਨ ’ਚ ਉਰਵਸ਼ੀ ਨੇ ਡਰੈੱਸ ਨੂੰ ਆਪਣੇ ਮੇਕਅੱਪ ਨਾਲ ਖ਼ਾਸ ਬਣਾਇਆ ਸੀ। ਸਾਈਡ ਪਾਰਟੀਸ਼ਨ ਹਾਈ ਬਨ ਤੇ ਗਲੇ ’ਚ ਯੂਨੀਕ ਨੈਕਲੇਸ ਨਾਲ ਉਰਵਸ਼ੀ ਨੀਲੇ ਰੰਗ ਦੀ ਲਿਪਸਟਿਕ ਲਾ ਕੇ ਤਿਆਰ ਸੀ ਜਿਹੜੀ ਉਨ੍ਹਾਂ ਦੇ ਦੇ ਗਾਊਨ ਨਾਲ ਪੂਰੀ ਤਰ੍ਹਾਂ ਮੇਲ ਖਾ ਰਹੀ ਸੀ। ਹਾਲਾਂਕਿ ਉਨ੍ਹਾਂ ਦਾ ਇਹ ਲੁਕ ਲੋਕਾਂ ਨੂੰ ਜ਼ਰਾ ਵੀ ਪਸੰਦ ਨਹੀਂ ਆ ਰਿਹਾ ਤੇ ਉਨ੍ਹਾਂ ਨੂੰ ਐਸ਼ਵਰਿਆ ਦੀ ਕਾਪੀ ਦੱਸ ਰਹੇ ਹਨ। ਉਰਵਸ਼ੀ ਕਾਨ ਫਿਲਮ ਫੈਸਟੀਵਲ ਦੇ ਹਰ ਦਿਨ ਆਪਣੇ ਲੁਕ ਨਾਲ ਸੁਰਖੀਆਂ ਬਟੋਰ ਰਹੀ ਹੈ।

RELATED ARTICLES
- Advertisment -
Google search engine

Most Popular

Recent Comments