Sunday, December 22, 2024
Google search engine
HomeEntertainmentAamir Khan ਦੀ ਧੀ ਆਇਰਾ ਤੇ ਨੁਪੁਰ ਵਿਆਹ ਦੇ ਬੰਧਨ ’ਚ ਬੱਝੇ,...

Aamir Khan ਦੀ ਧੀ ਆਇਰਾ ਤੇ ਨੁਪੁਰ ਵਿਆਹ ਦੇ ਬੰਧਨ ’ਚ ਬੱਝੇ, ਵਿਆਹ ਵਾਲੀ ਥਾਂ ’ਤੇ ਅਨੋਖੇ ਅੰਦਾਜ਼ ‘ਚ ਪੁੱਜੇ

ਮੁੰਬਈ : Aamir Khan ਦੀ ਧੀ ਆਇਰਾ ਖ਼ਾਨ ਤੇ ਉਨਨੁਪੁਰ ਸ਼ਿਖਰੇ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਦੋਵੇਂ ਵਿਆਹ ਵਾਲੀ ਥਾਂ ’ਤੇ ਅਨੋਖੇ ਅੰਦਾਜ਼ ਵਿਚ ਪੁੱਜੇ। ਫਿਟਨੈੱਸ ਟਰੇਨਰ ਨੁਪੁਰ ਸ਼ਿਖਰੇ ਮੁੰਬਈ ਦੇ ਸਾਂਤਾਕਰੂਜ਼ ਸਥਿਤ ਆਪਣੇ ਘਰ ਤੋਂ ਲਗਪਗ ਅੱਠ ਕਿੱਲੋਮੀਟਰ ਜਾਗਿੰਗ ਕਰਦੇ ਹੋਏ ਇੱਥੇ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਅਥਲੀਟਾਂ ਵਾਲੇ ਕੱਪੜੇ ਪਹਿਨੇ ਹੋਏ ਸਨ। ਉਨ੍ਹਾਂ ਦਾ ਇਹ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋਇਆ ਹੈ। ਵਿਆਹ ਵਾਲੀ ਥਾਂ ’ਤੇ ਆਇਰਾ ਦਾ ਲਾੜਾ ਨੁਪੁਰ ਆਪਣੇ ਦੋਸਤਾਂ ਨਾਲ ਕਾਫ਼ੀ ਚਿਰ ਥਿਰਕਦਾ ਰਿਹਾ। ਇਸ ਮਗਰੋਂ ਰਵਾਇਤੀ ਲਿਬਾਸ ਪਹਿਨ ਕੇ ਆਈ 26 ਸਾਲਾ ਆਇਰਾ ਤੇ ਨੁਪੁਰ ਨੇ ਮੁੰਬਈ ਦੇ ਪੰਜ ਸਿਤਾਰਾ ਹੋਟਲ ਵਿਚ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਈ, ਇਸ ਦੌਰਾਨ ਰਿਸ਼ਤੇਦਾਰ ਤੇ ਦੋਸਤ ਮੌਜੂਦ ਸਨ।

ਇਸ ਮਗਰੋਂ ਦੋਵਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਹੋਈ। ਇਸ ਦੌਰਾਨ ਨੁਪੁਰ ਸ਼ਿਖਰੇ ਨੀਲੇ ਰੰਗ ਦੇ ਲਿਬਾਸ ਵਿਚ ਨਜ਼ਰ ਆਇਆ। ਵਿਆਹ ਮੌਕੇ ਉਦਯੋਗਪਤੀ ਮੁਕੇਸ਼ ਅੰਬਾਨੀ ਤੇ ਉਸ ਦੀ ਪਤਨੀ ਨੀਤਾ ਅੰਬਾਨੀ ਵੀ ਪੁੱਜੀ ਹੋਈ ਸੀ। ਅੱਠ ਜਨਵਰੀ ਨੂੰ ਉਦੇਪੁਰ ਵਿਚ ਵਿਆਹ ਨਾਲ ਸਬੰਧਤ ਇਕ ਹੋਰ ਪਾਰਟੀ ਕੀਤੀ ਜਾਣੀ ਹੈ। ਫਿਲਮੀ ਦੁਨੀਆਂ ਨਾਲ ਜੁੜੇ ਲੋਕਾਂ ਲਈ ਵੱਖਰੀ ਪਾਰਟੀ 13 ਜਨਵਰੀ ਨੂੰ ਮੁੰਬਈ ਵਿਚ ਕੀਤੀ ਜਾਣੀ ਹੈ। ਆਇਰਾ, ਆਮਿਰ ਦੀ ਪਹਿਲੀ ਪਤਨੀ ਰੀਨਾ ਦੱਤਾ ਦੀ ਧੀ ਹੈ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments