Avatar The Way Of Water Streaming Now: ਬਹੁਤ ਸਾਰੇ ਦਰਸ਼ਕ ਅਜੇ ਵੀ ਜੇਮਸ ਕੈਮਰਨ ਦੀ ਫਿਲਮ ‘ਅਵਤਾਰ’ ਦਾ ਦੂਜਾ ਭਾਗ ‘ਅਵਤਾਰ: ਦਿ ਵੇ ਆਫ ਵਾਟਰ’ ਦੇਖਣ ਲਈ ਉਤਸ਼ਾਹਿਤ ਹਨ। ਖਾਸ ਤੌਰ ‘ਤੇ ਜਿਹੜੇ ਲੋਕ ਥੀਏਟਰ ਜਾ ਕੇ ਇਹ ਫਿਲਮ ਨਹੀਂ ਦੇਖ ਸਕੇ। ਉਹ ਇਸ ਫਿਲਮ ਨੂੰ ਟੀਵੀ ਜਾਂ ਓਟੀਟੀ ‘ਤੇ ਦੇਖਣ ਦੀ ਉਡੀਕ ਕਰ ਰਹੇ ਹਨ। ਉਸਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। ਕਿਉਂਕਿ, ਬਹੁਤ ਜਲਦੀ ਤੁਸੀਂ ਇੱਕ ਪ੍ਰਸਿੱਧ OTT ਪਲੇਟਫਾਰਮ ‘ਤੇ ਅਵਤਾਰ 2 ਨੂੰ ਦੇਖ ਸਕੋਗੇ।
‘ਅਵਤਾਰ: ਦ ਵੇ ਆਫ ਵਾਟਰ’ ਭਾਰਤ ਵਿੱਚ ਸਟ੍ਰੀਮਿੰਗ ‘ਤੇ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਰਹੀ ਹੈ। ਓਟੀਟੀ ਪਲੇਟਫਾਰਮ Binged ਨੇ ਦੱਸਿਆ ਹੈ ਕਿ ਉਹ ਅਵਤਾਰ 2 ਹੁਣ ਭਾਰਤ ਵਿੱਚ ਸਟ੍ਰੀਮ ਕਰ ਰਹੇ ਹਨ। ਭਾਰਤ ਵਿੱਚ ਅਵਤਾਰ 2 (Avatar-2) ਸਟ੍ਰੀਮਿੰਗ ਦੇ ਵੇਰਵੇ ਇੱਥੇ ਹਨ – ਫਿਲਮ ਭਾਰਤ ਵਿੱਚ YouTube ਮੂਵੀਜ਼ ਅਤੇ Apple iTunes ‘ਤੇ ਸਟ੍ਰੀਮ ਕਰਨ ਲਈ ਉਪਲਬਧ ਹੈ।
ਦੱਸਣਯੋਗ ਹੈ ਕਿ ਅਵਤਾਰ: ਦ ਵੇ ਆਫ ਵਾਟਰ ਯੂਟਿਊਬ ਅਤੇ ਆਈਟਿਊਨ ਦੋਵਾਂ ‘ਤੇ ਹੀ ਖਰੀਦਣ ਲਈ ਉਪਲਬਧ ਹੈ ਨਾ ਕਿ ਕਿਰਾਏ ‘ਤੇ। ਅਵਤਾਰ 2 ਦੀ ਇੱਕ ਵਾਰ ਖਰੀਦਣ ਦੀ ਕੀਮਤ ਹਾਈ ਡੈਫੀਨੇਸ਼ਨ ਵਰਜ਼ਨ ਲਈ ₹850 ਹੈ, ਅਤੇ ਸਟੈਂਡਰਡ ਡੈਫੀਨੇਸ਼ਨ ਵਰਜ਼ਨ ਲਈ ₹690। ਫਿਲਮ ਦੇ ਡਿਜੀਟਲ ਡਾਉਨਲੋਡ ਵਿੱਚ ਪਰਦੇ ਦੇ ਪਿੱਛੇ ਦੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਹੋਣਗੀਆਂ।
ਤੁਹਾਨੂੰ ਦੱਸ ਦੇਈਏ ਕਿ ‘ਅਵਤਾਰ 2’ ਨੇ ਬਾਕਸ ਆਫਿਸ ‘ਤੇ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ। ਜੇਮਸ ਕੈਮਰਨ (James Cameron) ਦੀ ਪਹਿਲੀ ਫਿਲਮ ‘ਅਵਤਾਰ’ 2009 ‘ਚ ਆਈ ਸੀ। ਜਿਸ ਕਰਕੇ ਪ੍ਰਸ਼ੰਸਕ ਅਵਤਾਰ-2 ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕ ਸਨ।