Sunday, December 22, 2024
Google search engine
HomeEntertainmentBigg Boss 17: Ankita Lokhande ਨਾਲ ਵਿਆਹ ਦੇ ਖਿਲਾਫ ਸੀ Vicky ਦਾ...

Bigg Boss 17: Ankita Lokhande ਨਾਲ ਵਿਆਹ ਦੇ ਖਿਲਾਫ ਸੀ Vicky ਦਾ ਪਰਿਵਾਰ, ਅਦਾਕਾਰਾ ਦੀ ਸੱਸ ਬੋਲੀ- ‘ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ’

Bigg Boss 17 ਆਪਣੇ ਫਿਨਾਲੇ ਦੀ ਤਿਆਰੀ ਕਰ ਰਿਹਾ ਹੈ। ਸ਼ੋਅ ਨੂੰ ਜਨਵਰੀ ਦੇ ਅੰਤ ਵਿਚ ਆਪਣਾ ਵਿਨਰ ਮਿਲ ਜਾਵੇਗਾ। ਇਸ ਦੌਰਾਨ ਮੇਕਰਜ਼ ਨੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮਿਲਣ ਦਾ ਮੌਕਾ ਦਿੱਤਾ। ਬਿੱਗ ਬੌਸ ਦੇ ਘਰ ‘ਚ Vicky Jain ਦੀ ਮਾਂ ਰੰਜਨਾ ਜੈਨ ਸਭ ਤੋਂ ਜ਼ਿਆਦਾ ਚਰਚਾ ‘ਚ ਰਹੀ। ਉਸ ਨੇ Bigg Boss 17 ਵਿਚ ਘਰ ਵਾਲਿਆਂ ਨਾਲ ਖੂਬ ਮਸਤੀ ਕੀਤੀ ਸੀ। ਮੁਨੱਵਰ ਫਾਰੂਕੀ ਤੋਂ ਲੈ ਕੇ ਅਭਿਸ਼ੇਕ ਕੁਮਾਰ ਤੱਕ, ਰੰਜਨਾ ਜੈਨ ਨੇ ਸਾਰਿਆਂ ਦੀ ਲੱਤ ਖਿੱਚੀ।

Vicky ਨਾਲ ਵਿਆਹ ਕਰਵਾ ਕੇ ਪਛਤਾ ਰਹੀ ਹੈ Ankita

Bigg Boss 17 ਤੋਂ ਬਾਹਰ ਆਉਣ ਤੋਂ ਬਾਅਦ ਰੰਜਨਾ ਜੈਨ ਨੇ ਬੇਟੇ Vicky ਅਤੇ ਨੂੰਹ Ankita ਬਾਰੇ ਗੱਲ ਕੀਤੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਉਸ ਦੇ ਵਿਆਹ ਦੇ ਖਿਲਾਫ ਸੀ। ਪਿੰਕਵਿਲਾ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ Ankita ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ ਸੀ ਕਿ ਉਹ ਵਿੱਕੀ ਨਾਲ ਜਲਦੀ ਵਿਆਹ ਕਰਨ ਦੇ ਫੈਸਲੇ ‘ਤੇ ਪਛਤਾ ਰਹੀ ਹੈ।

ਵਿਆਹ ਦੇ ਖਿਲਾਫ ਸੀ Vicky ਦਾ ਪਰਿਵਾਰ

Ankita Lokhande ਦੀ ਸੱਸ ਨੇ ਜਵਾਬ ਦਿੰਦਿਆਂ ਕਿਹਾ, ‘ਦੇਖੋ Ankita ਨਾਲ ਵਿਆਹ Vicky ਨੇ ਕੀਤਾ ਹੈ।’ ਅਸੀਂ ਸਮਰਥਨ ‘ਚ ਨਹੀਂ ਸੀ। ਵਿੱਕੀ ਨੇ ਇਹ ਕੀਤਾ ਹੈ, ਨਿਭਏਗਾ ਵੀ ਹੁਣ ਉਹੀ, ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇੰਨਾ ਸਭ ਅਸੀਂ ਦੇਖ ਰਹੇ ਹਾਂ ਪਰ ਅਸੀਂ ਉਸ ਨੂੰ ਇੱਕ ਵਾਰ ਵੀ ਕੁਝ ਨਹੀਂ ਕਹਿ ਰਹੇ।ਉਹ ਆਵੇਗਾ ਤੇ ਆਪਣਾ ਰਿਸ਼ਤਾ ਸੁਧਾਰੇਗਾ। ਉਸ ਨੇ ਹੀ ਇਸ ਨੂੰ ਵਿਗਾੜਿਆ ਹੈ ਤੇ ਸੁਧਾਰੇਗਾ ਵੀ ਉਹੀ। ਸਾਨੂੰ ਵਿਸ਼ਵਾਸ ਹੈ ਕਿ ਵਿੱਕੀ ਸਭ ਕੁਝ ਕਰ ਲਵੇਗਾ, ਉਹ ਅਜਿਹਾ ਮੁੰਡਾ ਹੈ।’

Vicky ਨੂੰ ਚੱਪਲ ਮਾਰਨਾ ਨਹੀਂ ਆਇਆ ਪਸੰਦ

ਰੰਜਨਾ ਜੈਨ ਨੇ ਵੀ Ankita Lokhande ਦੇ Vicky Jain ਚੱਪਲ ਮਾਰਨ ਵਾਲੀ ਹਰਕਤ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ, ‘ਅਜਿਹੀ ਮਸਤੀ ਮੈਨੂੰ ਚੰਗੀ ਨਹੀਂ ਲ੍ਰਗਦੀ। ਪਤੀ ਨੂੰ ਚੱਪਲ ਮਾਰ ਦਿਉ, ਸਿਰਹਾਣੇ ਨਾਲ ਮਾਰੋ, ਉਸ ਨੂੰ ਸੁੱਟ ਦਿਓ, ਇਹ ਕੀ ਗੱਲ ਹੈ? ਅਸੀਂ ਅੰਕਿਤਾ ਨੂੰ ਕਿਹਾ ਕਿ ਬੇਟਾ ਚੰਗਾ ਨਹੀਂ ਲੱਗ ਰਿਹਾ। ਉਹ ਬਹੁਤ ਅਪਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਹੁਣ ਜਿੰਨੇ ਦਿਨ ਬਚੇ ਹਨ, ਲੜਨਾ-ਝਗੜਨਾ ਨਹੀਂ ਹੈ। ਪਹਿਲਾਂ ਰਿਸ਼ਤਾ ਦੇਖੋ ਫਿਰ ਗੇਮ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments