Sunday, December 22, 2024
Google search engine
HomeEntertainmentJanhvi kapoor - ਭਗਵਾਨ ਦੀ ਭਗਤੀ 'ਚ ਲੀਨ ਹੋਈ ਜਾਨ੍ਹਵੀ ਕਪੂਰ

Janhvi kapoor – ਭਗਵਾਨ ਦੀ ਭਗਤੀ ‘ਚ ਲੀਨ ਹੋਈ ਜਾਨ੍ਹਵੀ ਕਪੂਰ

ਧੜਕ ਅਦਾਕਾਰਾ ਜਾਨ੍ਹਵੀ ਕਪੂਰ ਹਿੰਦੀ ਤੋਂ ਬਾਅਦ ਹੁਣ ਜਲਦੀ ਹੀ ਤੇਲਗੂ ਫਿਲਮਾਂ ‘ਚ ਕਦਮ ਰੱਖਣ ਜਾ ਰਹੀ ਹੈ। ਉਹ ਫਿਲਮ ‘NTR 30’ ਨਾਲ ਸਾਊਥ ਇੰਡਸਟਰੀ ‘ਚ ਨਵਾਂ ਸਫਰ ਸ਼ੁਰੂ ਕਰ ਰਹੀ ਹੈ। ਹਾਲ ਹੀ ‘ਚ ਜਾਨ੍ਹਵੀ ਕਪੂਰ ਦੀ ਇਕ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਅਦਾਕਾਰਾ ਆਪਣੇ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਅਤੇ ਭੈਣ ਖੁਸ਼ੀ ਨਾਲ ਬਾਲਾਜੀ ਦੇ ਦਰਸ਼ਨ ਕਰਨ ਲਈ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਪਹੁੰਚੀ ਹੈ।

ਭਗਵਾਨ ਦੀ ਭਗਤੀ ‘ਚ ਲੀਨ ਦਿਸੀ ਜਾਨ੍ਹਵੀ ਕਪੂਰ

ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਦੇ ਮੰਦਰ ਪਹੁੰਚੀ ਜਾਨ੍ਹਵੀ ਕਪੂਰ ਦੀ ਇਹ ਵੀਡੀਓ ਨਿਊਜ਼ ਏਜੰਸੀ ਏਐਨਆਈ ਨੇ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਦੋਵੇਂ ਸਾਊਥ ਇੰਡੀਅਨ ਦਿਖ ‘ਚ ਨਜ਼ਰ ਆ ਰਹੀਆਂ ਹਨ।

ਤਿਰੂਪਤੀ ਬਾਲਾਜੀ ਮੰਦਰ ਦੇ ਦਰਸ਼ਨਾਂ ਲਈ ਪਹੁੰਚੀ ਜਾਨ੍ਹਵੀ ਕਪੂਰ ਤੇ ਉਸ ਦੀ ਛੋਟੀ ਭੈਣ ਖੁਸ਼ੀ ਕਪੂਰ ਨੇ ਜ਼ਮੀਨ ‘ਤੇ ਬੈਠ ਕੇ ਸਿਰ ਝੁਕਾ ਕੇ ਬਾਲਾਜੀ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਜਾਨ੍ਹਵੀ ਗੁਲਾਬੀ ਅਤੇ ਹਰੇ ਰੰਗ ਦੇ ਪਹਿਰਾਵੇ ‘ਚ ਸਾਦੀ ਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਜੂਨੀਅਰ NTR ਨਾਲ ਪਹਿਲੀ ਵਾਰ ਕਰੇਗੀ ਕੰਮ

ਸ਼੍ਰੀਦੇਵੀ ਨੇ ਹਿੰਦੀ ਦੇ ਨਾਲ-ਨਾਲ ਸਾਊਥ ਸਿਨੇਮਾ ‘ਚ ਵੀ ਕਾਫੀ ਨਾਮ ਕਮਾਇਆ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1967 ‘ਚ ਤਮਿਲ ਫਿਲਮ ‘ਕੰਦਨ ਕਰੁਣਾਈ’ ਨਾਲ ਕੀਤੀ ਸੀ, ਹੁਣ ਉਨ੍ਹਾਂ ਦੀ ਵੱਡੀ ਬੇਟੀ ਜਾਨ੍ਹਵੀ ਕਪੂਰ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ। ਉਹ ਜਲਦ ਹੀ ਸਾਊਥ ਸਿਨੇਮਾ ਦੇ ਸੁਪਰਸਟਾਰ ਜੂਨੀਅਰ ਐਨਟੀਆਰ ਦੀ ਫਿਲਮ ਨਾਲ ਸਾਊਥ ਦੇ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ। ਉਨ੍ਹਾਂ ਦੀ ਫਿਲਮ ਦਾ ਨਿਰਦੇਸ਼ਨ ਕੋਰਾਟਲਾ ਸ਼ਿਵਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਗਰਲਫ੍ਰੈਂਡ, ਮੁੰਨਾ, ਸਿਮਹਾ ਅਤੇ ਅਚਾਰੀਆ ਵਰਗੀਆਂ ਸਫਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਫੈਸ਼ਨ ਨੂੰ ਲੈ ਕੇ ਵੀ ਚਰਚਾ ‘ਹੈ ਜਾਨ੍ਹਵੀ ਕਪੂਰ

ਸਾਲ 2018 ‘ਚ ਈਸ਼ਾਨ ਖੱਟਰ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜਾਨ੍ਹਵੀ ਕਪੂਰ ਅਕਸਰ ਆਪਣੇ ਫੈਸ਼ਨ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਹਾਲ ਹੀ ‘ਚ ਉਹ ‘ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੇ ਕਲਚਰਲ ਸੈਂਟਰ’ ਦੇ ਗ੍ਰੈਂਡ ਓਪਨਿੰਗ ‘ਤੇ ਕਾਲੇ ਚਮਕਦਾਰ ਗਾਊਨ ‘ਚ ਸ਼ਾਨਦਾਰ ਨਜ਼ਰ ਆ ਰਹੀ ਸੀ। ਸਾਲ 2023 ‘ਚ ਜਾਨ੍ਹਵੀ ਕਪੂਰ ਕਈ ਵੱਡੇ ਪ੍ਰੋਜੈਕਟਾਂ ‘ਚ ਨਜ਼ਰ ਆਉਣ ਵਾਲੀ ਹੈ। ਉਹ ਵਰੁਣ ਧਵਨ ਨਾਲ ‘ਬਵਾਲ’, ਰਾਜਕੁਮਾਰ ਰਾਓ ਨਾਲ ‘ਮਿਸਟਰ ਐਂਡ ਮਿਸਿਜ਼ ਮਾਹੀ’ ‘ਚ ਕੰਮ ਕਰ ਰਹੀ ਹੈ।

RELATED ARTICLES
- Advertisment -
Google search engine

Most Popular

Recent Comments