Saturday, November 9, 2024
Google search engine
HomeEntertainmentMahabharata ਦੇ 'ਸ਼ਕੁਨੀ' ਗੁਫੀ ਪੇਂਟਲ ਹਸਪਤਾਲ 'ਚ ਦਾਖ਼ਲ, ਕਰੀਬੀ ਦੋਸਤ ਨੇ ਦਿੱਤਾ...

Mahabharata ਦੇ ‘ਸ਼ਕੁਨੀ’ ਗੁਫੀ ਪੇਂਟਲ ਹਸਪਤਾਲ ‘ਚ ਦਾਖ਼ਲ, ਕਰੀਬੀ ਦੋਸਤ ਨੇ ਦਿੱਤਾ ਹੈਲਥ ਅਪਡੇਟ !

2 ਜੂਨ 2023-  ਮਨੋਰੰਜਨ ਜਗਤ ‘ਚ ਇਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਟੀਵੀ ਸੀਰੀਅਲ ਮਹਾਭਾਰਤ ‘ਚ ‘ਸ਼ਕੁਨੀ ਮਾਮਾ’ ਦਾ ਅਹਿਮ ਕਿਰਦਾਰ ਨਿਭਾ ਕੇ ਦਰਸ਼ਕਾਂ ‘ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਮਸ਼ਹੂਰ ਅਦਾਕਾਰ ਗੁਫੀ ਪੇਂਟਲ ਦੀ ਸਿਹਤ ਖਰਾਬ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਗੁਫੀ ਪੇਂਟਲ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਗੁਫੀ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਹਨ ਤੇ ਹਾਲ ਹੀ ‘ਚ ਉਨ੍ਹਾਂ ਦੀ ਹਾਲਤ ਵਿਗੜ ਗਈ ਹੈ।

ਇਸ ਅਦਾਕਾਰਾ ਨੇ ਦਿੱਤੀ ਜਾਣਕਾਰੀ

ਟੀਵੀ ਅਦਾਕਾਰਾ ਟੀਨਾ ਘਈ ਨੇ ਗੁਫੀ ਪੇਂਟਲ ਦੀ ਨਾਜ਼ੁਕ ਹਾਲਤ ਬਾਰੇ ਜਾਣਕਾਰੀ ਦਿੱਤੀ ਹੈ। ਟੀਨਾ ਘਈ ਨੇ ਆਪਣੇ ਇੰਸਟਾਗ੍ਰਾਮ ‘ਤੇ ਗੁਫੀ ਪੇਂਟਲ ਦੀ ਤਸਵੀਰ ਸਾਂਝੀ ਕੀਤੀ ਤੇ ਉਨ੍ਹਾਂ ਦੀ ਖਰਾਬ ਸਿਹਤ ਬਾਰੇ ਜਾਣਕਾਰੀ ਦਿੱਤੀ।

ਟੀਨਾ ਨੇ ਗੁਫੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, “ਗੁਫੀ ਪੇਂਟਲ ਜੀ ਤਕਲੀਫ਼ ‘ਚ ਹਨ। ਪ੍ਰਾਰਥਨਾ ਕਰੋ। ਓਮ ਸਾਈ ਰਾਮ ਪ੍ਰੇਅਰਜ਼, ਤੰਦਰੁਸਤੀ ਲਈ ਪ੍ਰੇਅਰਜ਼, ਪ੍ਰੇਅਰਜ਼ ਨੀਡਡ।” ਟੀਨਾ ਦੀ ਇਸ ਪੋਸਟ ਨਾਲ ਫੈਨਜ਼ ਗੁਫੀ ਦੀ ਹਾਲਤ ਨੂੰ ਲੈ ਕੇ ਕਾਫੀ ਚਿੰਤਤ ਹੋ ਗਏ ਹਨ। ਇਸ ਪੋਸਟ ‘ਤੇ ਕੁਮੈਂਟ ਕਰਕੇ ਸਾਰੇ ਪ੍ਰਸ਼ੰਸਕ ਕਮੈਂਟ ਬਾਕਸ ‘ਚ ਇਸ ਦਿੱਗਜ ਅਦਾਕਾਰ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ।

31 ਮਈ ਨੂੰ ਜ਼ਿਆਦਾ ਵਿਗੜੀ ਸੀ ਹਾਲਤ

ਮੀਡੀਆ ਰਿਪੋਰਟਾਂ ਮੁਤਾਬਕ ਟੀਨਾ ਘਈ ਨੇ ਦੱਸਿਆ ਹੈ ਕਿ ਗੁਫੀ ਪੇਂਟਲ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਹਾਲਤ ਬਾਰੇ ਕਿਸੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਖਬਰਾਂ ਮੁਤਾਬਕ 31 ਮਈ ਨੂੰ ਗੁਫੀ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਟੀਨਾ ਤੋਂ ਇਲਾਵਾ ਅਭਿਨੇਤਾ ਦੇ ਪਰਿਵਾਰ ਦੀ ਸਥਿਤੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਸ਼ਕੁਨੀ ਮਾਮੇ ਬਣ ਕੇ ਮਿਲੀ ਪਛਾਣ

ਗੁਫੀ ਪੇਂਟਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1980 ਦੇ ਦਹਾਕੇ ਵਿਚ ਕਈ ਟੀਵੀ ਸ਼ੋਅ ਦੇ ਨਾਲ ਫਿਲਮਾਂ ਵਿਚ ਵੀ ਕੰਮ ਕੀਤਾ। ਇਸ ਦੇ ਨਾਲ ਹੀ ਗੁਫੀ ਨੇ ਬੀਆਰ ਚੋਪੜਾ ਦੇ ਹਿੱਟ ਟੀਵੀ ਸੀਰੀਅਲ ‘ਮਹਾਭਾਰਤ’ ‘ਚ ‘ਸ਼ਕੁਨੀ ਮਾਮਾ’ ਦਾ ਕਿਰਦਾਰ ਨਿਭਾਇਆ ਹੈ। ਇਸ ਭੂਮਿਕਾ ਨੇ ਉਸ ਨੂੰ ਵੱਡੀ ਪਛਾਣ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਐਕਟਿੰਗ ਦੀ ਦੁਨੀਆ ‘ਚ ਕਦਮ ਰੱਖਣ ਤੋਂ ਪਹਿਲਾਂ ਉਹ ਇੰਜੀਨੀਅਰ ਸਨ।

RELATED ARTICLES
- Advertisment -
Google search engine

Most Popular

Recent Comments