ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਧੀ ਪਲਕ ਤਿਵਾੜੀ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ ਵਿਚ ਹੈ। ਅਦਾਕਾਰਾ ਜਲਦ ਹੀ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਨਜ਼ਰ ਆਉਣ ਵਾਲੀ ਹੈ। ਪਲਕ ਤਿਵਾੜੀ ਗਾਇਕ ਹਾਰਡੀ ਸੰਧੂ ਨਾਲ ਆਪਣੇ ਪਹਿਲੇ ਮਿਊਜ਼ਿਕ ਵੀਡੀਓ ਬਿਜਲੀ ਬਿਜਲੀ ਤੋਂ ਲਾਈਮਲਾਈਟ ‘ਚ ਹੈ। ਪ੍ਰਸ਼ੰਸਕ ਉਸ ਨੂੰ ਸਿਲਵਰ ਸਕ੍ਰੀਨ ‘ਤੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਪਿਛਲੇ ਸਾਲ ਅਦਾਕਾਰਾ ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਅਲੀ ਖਾਨ ਨੂੰ ਡੇਟ ਕਰਨ ਦੀਆਂ ਖਬਰਾਂ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਆਈ ਸੀ।
ਇਬਰਾਹਿਮ ਨਾਲ ਹੋਈ ਸਪੌਟ
ਪਲਕ ਤੇ ਇਬਰਾਹਿਮ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿਚ ਦੋਵਾਂ ਨੂੰ ਇੱਕ ਕਾਰ ਵਿਚ ਇਕੱਠੇ ਦੇਖਿਆ ਗਿਆ ਸੀ। ਪਲਕ ਨੇ ਜਿਵੇਂ ਹੀ ਕੈਮਰਾ ਦੇਖਿਆ, ਉਹ ਆਪਣਾ ਚਿਹਰਾ ਲੁਕਾਉਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ। ਹਾਲਾਂਕਿ, ਬਾਅਦ ਵਿੱਚ ਇਕ ਇੰਟਰਵਿਊ ਵਿੱਚ ਪਲਕ ਨੇ ਸਪੱਸ਼ਟ ਕੀਤਾ ਕਿ ਉਹ ਤੇ ਇਬਰਾਹਿਮ ਕਈ ਹੋਰ ਦੋਸਤਾਂ ਨਾਲ ਸਨ। ਉਥੇ ਹੀ ਅਦਾਕਾਰਾ ਆਪਣੀ ਮਾਂ ਦੇ ਕਾਰਨ ਕੈਮਰੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ, ਕਿਉਂਕਿ ਉਸ ਨੇ ਮਾਂ ਨੂੰ ਝੂਠ ਬੋਲਿਆ ਸੀ ਕਿ ਉਹ ਕਿੱਥੇ ਹੈ।
ਅਫੇਅਰ ਦੀਆਂ ਖਬਰਾਂ ‘ਤੇ ਤੋੜੀ ਚੁੱਪ
ਹੁਣ ਇਕ ਸਾਲ ਬਾਅਦ ਪਲਕ ਨੇ ਆਪਣੇ ਹਾਲੀਆ ਇੰਟਰਵਿਊ ਵਿਚ ਇਬਰਾਹਿਮ ਨਾਲ ਆਪਣੀ ਡੇਟਿੰਗ ਦੀਆਂ ਖਬਰਾਂ ਬਾਰੇ ਗੱਲ ਕੀਤੀ। ETimes ਨਾਲ ਗੱਲਬਾਤ ਦੌਰਾਨ ਪਲਕ ਨੇ ਕਿਹਾ, “ਦੋ ਫਿਲਮਾਂ ਦੀ ਸ਼ੂਟਿੰਗ ਨੇ ਮੈਨੂੰ ਜ਼ਿੰਦਗੀ ‘ਚ ਬਹੁਤ ਵਿਅਸਤ ਤੇ ਖੁਸ਼ ਰੱਖਿਆ ਹੈ। ਮੈਂ ਸਿਰਫ ਇਸ ‘ਤੇ ਧਿਆਨ ਦੇਣਾ ਚਾਹੁੰਦੀ ਹਾਂ ਅਤੇ ਇਹ ਸਾਲ ਮੇਰੇ ਲਈ ਬਹੁਤ ਮਹੱਤਵਪੂਰਨ ਹੈ।”
ਲਵ ਲਾਈਫ ‘ਤੇ ਕੀਤੀ ਗੱਲ
ਅਫਵਾਹਾਂ ਬਾਰੇ ਗੱਲ ਕਰਦੇ ਹੋਏ ਪਲਕ ਨੇ ਅੱਗੇ ਕਿਹਾ, ”ਮੈਂ ਅਫਵਾਹਾਂ ‘ਤੇ ਧਿਆਨ ਨਹੀਂ ਦਿੰਦੀ ਕਿਉਂਕਿ ਇਹ ਉਸ ਪ੍ਰੋਫੈਸ਼ਨ ਦਾ ਹਿੱਸਾ ਹੈ ਜਿਸ ਦਾ ਮੈਂ ਹਿੱਸਾ ਹਾਂ। ਇਸ ਦੀ ਬਜਾਏ ਮੈਂ ਆਪਣੇ ਕੰਮ ‘ਤੇ ਧਿਆਨ ਦੇਣਾ ਚਾਹੁੰਦੀ ਹਾਂ। ਜਦਕਿ ਪਿਆਰ ਕਦੇ ਸੋਚ ਸਮਝ ਕੇ ਨਹੀਂ ਕੀਤਾ ਜਾ ਸਕਦਾ ਹੈ ਨਾ ਹੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ, ਇਸ ਵੇਲੇ ਮੇਰੇ ਲਈ ਕੰਮ ਹੀ ਪਹਿਲੇ ਨੰਬਰ ‘ਤੇ ਆਉਂਦਾ ਹੈ। ਪ੍ਰੋਫੈਸ਼ਨਲੀ ਇਹ ਬੇਹੱਦ ਮਹੱਤਵਪੂਰਨ ਸਮਾਂ ਹੈ ਮੇਰੇ ਲਈ ਤੇ ਮੈਂ ਇਸ ‘ਤੇ ਹੀ ਆਪਣੀ ਐਨਰਜ਼ੀ ਖਰਚ ਕਰਨੀ ਚਾਹੁੰਦੀ ਹਾਂ।’