Sunday, December 22, 2024
Google search engine
HomeEntertainmentਬਾਲੀਵੁੱਡ ਅਦਾਕਾਰਾ Poonam Pandey ਦੀ ਮਹਿਜ਼ 32 ਦੀ ਉਮਰ 'ਚ ਦੇਹਾਂਤ

ਬਾਲੀਵੁੱਡ ਅਦਾਕਾਰਾ Poonam Pandey ਦੀ ਮਹਿਜ਼ 32 ਦੀ ਉਮਰ ‘ਚ ਦੇਹਾਂਤ

Poonam Pandey Death: ਮਸ਼ਹੂਰ ਬਾਲੀਵੁੱਡ ਅਦਾਕਾਰਾ ਤੇ ਮਾਡਲਪੂਨਮ ਪਾਂਡੇ ਦੀ ਮੌਤ ਦੀ ਖਬਰ ਆ ਰਹੀ ਹੈ। ਅਦਾਕਾਰਾ ਦੀ ਮੌਤ ਦੀ ਖਬਰ ਪੂਨਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਹੈ। ਪੂਨਮ ਦੀ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। Poonam Pandey ਦਾ ਨਾਮ ਅਕਸਰ ਹੀ ਵਿਵਾਦਾਂ ‘ਚ ਰਹਿੰਦਾ ਸੀ। ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਬੇਬਾਕ ਬੋਲਣ ਵਾਲੀ ਇਹ ਅਭਿਨੇਤਰੀ ਇਸ ਤਰ੍ਹਾਂ ਅਚਾਨਕ ਦੁਨੀਆ ਤੋਂ ਰੁਖਸਤ ਹੋ ਜਾਵੇਗੀ।

Poonam Pandey ਦੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਮੌਤ ਦੀ ਖਬਰ

ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਪੋਸਟ ‘ਚ ਲਿਖਿਆ ਹੈ, ”ਅੱਜ ਦੀ ਸਵੇਰ ਸਾਡੇ ਲਈ ਮੁਸ਼ਕਲ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ। ਹਰ ਜੀਵਿਤ ਰੂਪ ਜੋ ਕਦੇ ਵੀ ਉਸਦੇ ਸੰਪਰਕ ਵਿੱਚ ਆਇਆ ਸੀ ਉਸਨੂੰ ਸ਼ੁੱਧ ਪਿਆਰ ਅਤੇ ਦਿਆਲਤਾ ਪ੍ਰਾਪਤ ਹੋਈ। ਇਸ ਦੁੱਖ ਦੀ ਘੜੀ ਵਿੱਚ, ਅਸੀਂ ਤੁਹਾਡੇ ਸਾਰਿਆਂ ਤੋਂ ਨਿੱਜਤਾ ਦੀ ਬੇਨਤੀ ਕਰਾਂਗੇ। ਅਸੀਂ ਉਸ ਨੂੰ ਹਰ ਉਸ ਚੀਜ਼ ਲਈ ਪਿਆਰ ਨਾਲ ਯਾਦ ਕਰਾਂਗੇ ਜੋ ਅਸੀਂ ਸਾਂਝੀਆਂ ਕਰਦੇ ਹਾਂ।

Capture

Poonam Pandey ਨੇ 3 ਦਿਨ ਪਹਿਲਾ ਸ਼ੇਅਰ ਕੀਤੀ ਸੀ ਇਹ ਆਖਰੀ ਪੋਸਟ

ਦੱਸ ਦਈਏ ਕਿ ਪੂਨਮ ਪਾਂਡੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਸੀ। ਉਹ ਫੈਨਜ਼ ਦੇ ਨਾਲ ਆਪਣੀ ਹਰ ਛੋਟੀ ਵੱਡੀ ਅਪਡੇਟ ਸਾਂਝੀ ਕਰਦੀ ਸੀ। ਉਸ ਨੇ ਆਪਣੀ ਆਖਰੀ ਪੋਸਟ 3 ਦਿਨ ਪਹਿਲਾਂ ਸ਼ੇਅਰ ਕੀਤੀ ਸੀ।

Poonam Pandey ਦੀ ਮੌਤ ਦੀ ਖਬਰ ਸੁਣ ਕੇ ਪ੍ਰਸ਼ੰਸਕ ਸਦਮੇ ‘ਚ

ਪੂਨਮ ਪਾਂਡੇ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਸਦੀ ਪੀਆਰ ਟੀਮ ਨੇ ਏਬੀਪੀ ਨਿਊਜ਼ ਨੂੰ ਕੀਤੀ ਹੈ। ਹਾਲਾਂਕਿ ਇਹ ਇੰਸਟਾ ਪੋਸਟ ਚਾਰ ਦਿਨ ਪੁਰਾਣੀ ਹੈ। ਕਈ ਯੂਜ਼ਰਸ ਇਸ ਨੂੰ ਪ੍ਰੈਂਕ ਕਹਿ ਰਹੇ ਹਨ ਅਤੇ ਅਦਾਕਾਰਾ ਦੀ ਮੌਤ ‘ਤੇ ਯਕੀਨ ਨਹੀਂ ਕਰ ਪਾ ਰਹੇ ਹਨ। ਇਸ ਪੋਸਟ ਤੋਂ ਬਾਅਦ ਕਈ ਸਦਮੇ ‘ਚ ਹਨ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments