Saturday, December 21, 2024
Google search engine
HomeEntertainmentSania Mirza ਨਾਲ ਤਲਾਕ ਦੇ ਵਿਚਕਾਰ Shoaib Malik ਨੇ ਇਸ ਪਾਕਿਸਤਾਨੀ ਅਦਾਕਾਰਾ...

Sania Mirza ਨਾਲ ਤਲਾਕ ਦੇ ਵਿਚਕਾਰ Shoaib Malik ਨੇ ਇਸ ਪਾਕਿਸਤਾਨੀ ਅਦਾਕਾਰਾ ਨਾਲ ਕੀਤਾ ਤੀਜਾ ਨਿਕਾਹ

ਸਾਬਕਾ ਟੈਨਿਸ ਸਟਾਰ Sania Mirza ਤੇ ਉਸ ਦੇ ਕ੍ਰਿਕਟਰ ਪਤੀ Shoaib Malik ਦੇ ਵਿਆਹ ’ਚ ਦਰਾਰ ਦੀਆਂ ਖ਼ਬਰਾਂ ਲੰਬੇ ਸਮੇਂ ਤੋਂ ਸੁਰਖੀਆਂ ‘ਚ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਦੋਵੇਂ ਵੱਖ ਹੋ ਗਏ। ਹੁਣ ਸ਼ੋਏਬ ਮਲਿਕ ਨੇ ਤੀਜਾ ਨਿਕਾਹ ਕਰ ਲਿਆ ਹੈ।

20 ਜਨਵਰੀ 2024 ਨੂੰ Shoaib Malik ਤੇ ਸਨਾ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਨਿਕਾਹ ਦਾ ਐਲਾਨ ਕੀਤਾ। ਤਸਵੀਰਾਂ ‘ਚ ਸ਼ੋਏਬ ਤੇ ਸਨਾ ਇਕ-ਦੂਜੇ ਦੇ ਪਿਆਰ ‘ਚ ਗੁਆਚੇ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਸ਼ੋਏਬ ਨੇ ਕੈਪਸ਼ਨ ਵਿੱਚ ਲਿਖਿਆ, “ਅਲਹਾਮਦੁਲਿਲਾਹ। ਤੇ ਅਸੀਂ ਤੁਹਾਨੂੰ ਜੋੜਿਆਂ ਵਿੱਚ ਬਣਾਇਆ ਹੈ।”

ਸਨਾ ਜਾਵੇਦ ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਆਪਣਾ ਨਾਂ ਬਦਲਿਆ ਹੈ। ਉਨ੍ਹਾਂ ਨੇ ਆਪਣੇ ਨਾਂ ਦੇ ਅੱਗੇ Shoaib Malik ਦਾ ਸਰਨੇਮ ਜੋੜਿਆ ਹੈ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments