ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲਮ ‘ਤੇਜ਼ਸ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਅਦਾਕਾਰਾ ਦੁਸਹਿਰੇ ਤੇ ਨਰਾਤਿਆਂ ਵਿਚਕਾਰ ਫਿਲਮ ਦੀ ਜ਼ੋਰਦਾਰ ਪ੍ਰਮੋਸ਼ਨ ਕਰ ਰਹੀ ਹੈ। ਇਸ ਦੌਰਾਨ ਉਸ ਦੀ ਭਾਰਤ ਦੀ ਮੁਲਾਕਾਤ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਹੋਈ।
ਫਲਾਈਟ ‘ਚ ਅਜੀਤ ਡੋਭਾਲ ਨਾਲ ਹੋਈ ਮੁਲਾਕਾਤ
ਕੰਗਨਾ ਰਣੌਤ ‘ਤੇਜ਼ਸ’ ਦੇ ਪ੍ਰਮੋਸ਼ਨ ਲਈ ਦਿੱਲੀ ਤੋਂ ਮੁੰਬਈ ਲਈ ਰਵਾਨਾ ਹੋਈ ਹੈ। ਇੱਥੇ ਅਦਾਕਾਰਾ ਲਵ-ਕੁਸ਼ ਰਾਮਲੀਲ੍ਹਾ ‘ਚ ਰਾਵਣ ਦਹਿਣ ਕਰੇਗੀ। ਇਸ ਨਾਲ ਕੰਗਨਾ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਬਾਲੀਵੁੱਡ ਅਦਾਕਾਰਾ ਬਣਨ ਜਾ ਰਹੀ ਹੈ। ਮੁੰਬਈ ਤੋਂ ਦਿੱਲੀ ਦੇ ਇਸ ਸਫਰ ਦੌਰਾਨ ਅਦਾਕਾਰਾ ਦੀ ਮੁਲਾਕਾਤ ਫਲਾਈਟ ‘ਚ ਅਜੀਤ ਡੋਭਾਲ ਨਾਲ ਹੋਈ, ਜੋ ਉਸ ਦੇ ਨਾਲ ਵਾਲੀ ਸੀਟ ‘ਤੇ ਬੈਠੇ ਸਨ।
ਖੁਸ਼ੀ ਨਾਲ ਬਾਗੋਬਾਗ ਹੋਈ ਕੰਗਨਾ
ਕੰਗਨਾ ਰਣੌਤ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਲ ਹੋਈ ਇਸ ਅਚਾਨਕ ਮੁਲਾਕਾਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਅਜੀਤ ਡੋਭਾਲ ਨੂੰ ਮਿਲਣ ਦੀ ਖੁਸ਼ੀ ਵੀ ਸਾਂਝੀ ਕੀਤੀ।
ਮੁਲਾਕਾਤ ਨੂੰ ਦੱਸਿਆ ਸ਼ਗਨ
ਅਜੀਤ ਡੋਭਾਲ ਦੇ ਨਾਲ ਇੱਕ ਫੋਟੋ ਸ਼ੇਅਰ ਕਰਦੇ ਹੋਏ ਕੰਗਨਾ ਨੇ ਕੈਪਸ਼ਨ ਵਿਚ ਲਿਖਿਆ, ‘ਕਿਸਮਤ ਦਾ ਕਿਆ ਕਮਾਲ ਹੈ,ਅੱਜ ਸਵੇਰੇ ਫਲਾਈਟ ਵਿੱਚ ਮੈਨੂੰ ਆਲ ਟਾਈਮ ਮਹਾਨ ਸ਼੍ਰੀ ਅਜੀਤ ਡੋਭਾਲ ਜੀ ਦੇ ਨਾਲ ਬੈਠਣ ਦਾ ਮੌਕਾ ਮਿਲਿਆ। ਤੇਜ਼ਸ ਦੇ ਪ੍ਰਚਾਰ ਦੌਰਾਨ ਮੈਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜੋ ਹਰ ਸੈਨਿਕ ਲਈ ਪ੍ਰੇਰਨਾ ਸਰੋਤ ਹਨ, ਮੈਂ ਇਸ ਨੂੰ ਸ਼ੁਭ ਸ਼ਗਨ ਮੰਨਦੀ ਹਾਂ, ਜੈ ਹਿੰਦ।”
ਕਦੋਂ ਰਿਲੀਜ਼ ਹੋਵੇਗੀ ਫਿਲਮ ?
‘ਤੇਜ਼ਸ’ ‘ਚ ਕੰਗਨਾ ਰਣੌਤ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫਿਲਮ RSVP ਦੁਆਰਾ ਬਣਾਈ ਗਈ ਹੈ। ਤੇਜ਼ਸ ਨੂੰ ਸਰਵੇਸ਼ ਮੇਵਾਡਾ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਗਿਆ ਹੈ। ਜਦਕਿ ਰੋਨੀ ਸਕ੍ਰੂਵਾਲਾ ਨਿਰਮਾਤਾ ਹਨ। ਇਹ ਫਿਲਮ 27 ਅਕਤੂਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਕੰਗਨਾ ਰਣੌਤ ‘ਤੇਜ਼ਸ’ ਵਿਚ ਇਕ ਮਹਿਲਾ ਪਾਇਲਟ ਤੇਜ਼ਸ ਗਿੱਲ ਦਾ ਕਿਰਦਾਰ ਨਿਭਾ ਰਹੀ ਹੈ, ਜੋ ਏਅਰ ਫੋਰਸ ਦੇ ਜਜ਼ਬੇ ਦੀ ਕਹਾਣੀ ਬਿਆਨ ਕਰਦੀ ਹੈ।