ਨਵੀਂ ਦਿੱਲੀ, 14 ਨਵੰਬਰ 2023- ਮੂੰਹ ਦੇ ਛਾਲੇ ਹੋਣਾ ਆਮ ਗੱਲ ਹੈ, ਜੋ ਵੱਡਿਆਂ ਤੋਂ ਲੈ ਕੇ ਬੱਚਿਆਂ ਤਕ ਕਿਸੇ ਨੂੰ ਵੀ ਹੋ ਸਕਦੇ ਹਨ, ਪਰ ਇਸ ਕਾਰਨ ਖਾਣਾ-ਪੀਣਾ ਤੇ ਬੁਰਸ਼ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਸਲ ਵਿਚ ਇਹ ਇੱਕ ਹਫ਼ਤੇ ਜਾਂ 10 ਦਿਨਾਂ ਵਿੱਚ ਆਪਣੇ ਆਪ ਦੂਰ ਹੋ ਜਾਂਦੇ ਹਨ। ਮੂੰਹ ਦੇ ਛਾਲਿਆਂ ਨੂੰ ਮਾਊਥ ਅਲਸਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਕੁਝ ਲੋਕਾਂ ਨੂੰ ਅਕਸਰ ਮੂੰਹ ਦੇ ਛਾਲੇ ਹੋ ਜਾਂਦੇ ਹਨ ਜੋ ਤਣਾਅ, ਪਾਚਨ ਸੰਬੰਧੀ ਸਮੱਸਿਆਵਾਂ, ਕਿਸੇ ਵੀ ਤਰ੍ਹਾਂ ਦੀ ਸੱਟ, ਹਾਰਮੋਨਲ ਅਸੰਤੁਲਨ ਦੀ ਵਜ੍ਹਾ ਨਾਲ ਹੁੰਦੇ ਹਨ, ਉੱਥੇ ਹੀ ਵਾਇਰਸ, ਫੰਗਲ ਜਾਂ ਬੈਕਟੀਰੀਅਲ ਇਨਫੈਕਸ਼ਨ ਵੀ ਇਸਦੇ ਜ਼ਿੰਮੇਵਾਰ ਹੋ ਸਕਦੇ ਹਨ, ਤਾਂ ਜੇਕਰ ਤੁਸੀਂ ਉਨ੍ਹਾੰ ਲੋਕਾਂ ‘ਚ ਸ਼ਾਮਲ ਹੋ, ਜਿਨ੍ਹਾਂ ਦਾ ਮੂੰਹ ਅਕਸਰ ਹੀ ਛਾਲਿਆਂ ਨਾਲ ਭਰਿਆ ਰਹਿੰਦਾ ਹੈ ਤਾਂ ਪਹਿਲਾਂ ਇਕ ਵਾਰ ਡਾਕਟਰ ਨੂੰ ਦਿਖਾ ਲਓ ਕਿ ਕਿਤੇ ਕੋਈ ਗੰਭੀਰ ਸਮੱਸਿਾ ਤਾਂ ਨਹੀਂ। ਕਦੀ-ਕਦਾਈਂ ਹੋਣ ਵਾਲੇ ਚਾਲਿਆਂ ਲਈ ਤੁਸੀਂ ਉਨ੍ਹਾਂ ਉਪਾਵਾਂ ਨੂੰ ਕਰ ਸਕਦੇ ਹੋ ਟ੍ਰਾਈ।
– ਛਾਲਿਆਂ ‘ਤੇ ਰਾਤ ਨੂੰ ਘਿਉ ਲਗਾ ਕੇ ਸੌਂ ਜਾਓ ਤੇ ਸਵੇਰੇ ਉੱਠ ਕੇ ਕੁਰਲੀ ਕਰੋ।
– ਐਪਲ ਸਾਈਡਰ ਵਿਨੇਗਰ ਤੇ ਪਾਣੀ ਨੂੰ ਬਰਾਬਰ ਮਾਤਰਾ ‘ਚ ਮਿਲਾ ਕੇ ਦਿਨ ਵਿਚ ਦੋ ਵਾਰ ਇਸ ਘੋਲ ਨਾਲ ਗਾਰਗਲ ਕਰੋ।
– ਛਾਲਿਆਂ ‘ਤੇ ਲੌਂਗ ਦਾ ਤੇਲ ਲਗਾਓ ਤੇ 10 ਮਿੰਟ ਬਾਅਦ ਕੋਸੇ ਪਾਣੀ ਨਾਲ ਕੁਰਲੀ ਕਰੋ। ਲਾਭ ਮਿਲੇਗਾ।
– ਛਾਲੇ ਹੋਣ ‘ਤੇ ਦਹੀਂ ਦਾ ਸੇਵਨ ਕਰੋ ਕਿਉਂਕਿ ਇਸ ‘ਚ ਠੰਢਾ ਪ੍ਰਭਾਵ ਹੁੰਦਾ ਹੈ ਜੋ ਪੇਟ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ, ਇਸ ਲਈ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
– ਟੀ ਟ੍ਰੀ ਆਇਲ ਨੂੰ ਕੌਟ ‘ਚ ਭਿਓ ਕੇ ਛਾਲੇ ਵਾਲੀ ਥਾਂ ‘ਤੇ ਲਗਾਉਣ ਨਾਲ ਬਹੁਤ ਆਰਾਮ ਮਿਲਦਾ ਹੈ।
– ਅਲਸਰ ‘ਤੇ ਸ਼ਹਿਦ ਲਗਾਉਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
– ਕੋਸੇ ਪਾਣੀ ‘ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਜਲਦੀ ਆਰਾਮ ਮਿਲਦਾ ਹੈ।
– ਹਲਦੀ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਵੀ ਫਾਇਦਾ ਹੁੰਦਾ ਹੈ।
– 2 ਤੋਂ 3 ਵਾਰ ਫਿਟਕਰੀ ਦੇ ਪਾਣੀ ਵਿਚ ਗਰਾਰੇ ਕਰਨ ਨਾਲ ਛਾਲੇ ਕੁਝ ਹੀ ਦਿਨਾਂ ਵਿਚ ਠੀਕ ਹੋ ਜਾਂਦੇ ਹਨ।
ਕੁਝ ਜ਼ਰੂਰੀ ਗੱਲਾਂ
– ਤੁਲਸੀ ਦੇ ਪੱਤਿਆਂ ‘ਚ ਔਸ਼ਧੀ ਗੁਣ ਮੌਜੂਦ ਹੁੰਦੇ ਹਨ। ਇਸ ਦੀਆਂ ਤਿੰਨ-ਚਾਰ ਪੱਤੀਆਂ ਰੋਜ਼ਾਨਾ ਚਬਾਉਣ ਨਾਲ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
– ਰੋਜ਼ਾਨਾ 10-12 ਗਲਾਸ ਪਾਣੀ, ਨਿਯਮਤ ਗ੍ਰੀਨ ਟੀ ਅਤੇ ਸੰਤਰੇ ਦਾ ਜੂਸ ਪੀਣ ਨਾਲ ਫਾਇਦਾ ਹੁੰਦਾ ਹੈ। – ਦੁੱਧ ਤੋਂ ਬਣੀਆਂ ਵਸਤਾਂ ਜਿਵੇਂ ਦਹੀਂ, ਮੱਖਣ, ਪਨੀਰ ਦਾ ਵੱਧ ਤੋਂ ਵੱਧ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।