ਬਾਰਸ਼ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਠੰਢ ਨੇ ਦਸਤਕ ਦੇ ਦਿੱਤੀ ਹੈ। ਹਲਕੀ ਠੰਢ ਦੇ ਸ਼ੁਰੂ ਹੋਣ ਦੇ ਨਾਲ ਹੀ ਸਾਡੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਸਰਦੀ ਦੇ ਆਉਂਦਿਆਂ ਹੀ ਲੋਕਾਂ ਨੇ ਇਸ ਮੌਸਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਦੀਆਂ ‘ਚ ਸਿਹਤਮੰਦ ਰਹਿਣ ਲਈ ਲੋਕ ਅਕਸਰ ਆਪਣੇ ਖਾਣ-ਪੀਣ ਦੀਆਂ ਆਦਤਾਂ ਦੇ ਨਾਲ-ਨਾਲ ਕੱਪੜਿਆਂ ‘ਚ ਵੀ ਬਦਲਾਅ ਕਰਦੇ ਹਨ। ਇਸ ਮੌਸਮ ‘ਚ ਲੋਕ ਨਾ ਸਿਰਫ ਗਰਮ ਕੱਪੜੇ ਪਾਉਂਦੇ ਹਨ, ਸਗੋਂ ਆਪਣੀ ਡਾਈਟ ‘ਚ ਕੁਝ ਅਜਿਹੇ ਭੋਜਨ ਵੀ ਸ਼ਾਮਲ ਕਰਦੇ ਹਨ, ਜੋ ਉਨ੍ਹਾਂ ਦੇ ਸਰੀਰ ਨੂੰ ਅੰਦਰੋਂ ਗਰਮ ਰੱਖਦੇ ਹਨ।
ਜੇਕਰ ਤੁਸੀਂ ਵੀ ਸਰਦੀਆਂ ‘ਚ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤੇ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਇਸ ਲੇਖ ‘ਚ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖੁਦ ਨੂੰ ਗਰਮ ਰੱਖ ਸਕਦੇ ਹੋ।
ਡਰਾਈ ਫਰੂਟਸ
ਸਰਦੀਆਂ ‘ਚ ਜੇਕਰ ਤੁਸੀਂ ਆਪਣੇ ਸਰੀਰ ਨੂੰ ਅੰਦਰੋਂ ਗਰਮ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਖੁਰਾਕ ‘ਚ ਸੁੱਕੇ ਮੇਵੇ ਨੂੰ ਸ਼ਾਮਲ ਕਰ ਸਕਦੇ ਹੋ। ਬਦਾਮ, ਅਖਰੋਟ, ਕਾਜੂ ਤੇ ਪਿਸਤਾ ਵਰਗੇ ਸੁੱਕੇ ਮੇਵੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।
ਰੂਟਸ ਵੈਜੀਟੇਬਲ
ਸਰਦੀਆਂ ਦੇ ਆਉਣ ਦੇ ਨਾਲ ਹੀ ਚੁਕੰਦਰ, ਗਾਜਰ ਤੇ ਸ਼ਲਗਮ ਵਰਗੀਆਂ ਜੜ੍ਹਾਂ ਵਾਲੀਆਂ ਸਬਜ਼ੀਆਂ ਬਾਜ਼ਾਰ ‘ਚ ਉਪਲਬਧ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਸੀਂ ਇਸ ਮੌਸਮ ‘ਚ ਆਪਣੇ ਆਪ ਨੂੰ ਸਿਹਤਮੰਦ ਅਤੇ ਅੰਦਰੋਂ ਗਰਮ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਬਜ਼ੀਆਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਜ਼ਰੂਰੀ ਪੌਸ਼ਟਿਕ ਤੱਤ, ਵਿਟਾਮਿਨ ਸੀ ਤੇ ਏ ਨਾਲ ਭਰਪੂਰ, ਇਹ ਸਬਜ਼ੀਆਂ ਤੁਹਾਡੀ ਪ੍ਰਤੀਰੋਧਕ ਸ਼ਕਤੀ ਵਧਾਉਂਦੀਆਂ ਹਨ ਅਤੇ ਜ਼ੁਕਾਮ ਤੇ ਫਲੂ ਤੋਂ ਬਚਾਉਂਦੀਆਂ ਹਨ।
ਅਨਾਜ
ਸਰਦੀਆਂ ‘ਚ ਸਿਹਤਮੰਦ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਦਿਨ ਦੀ ਸ਼ੁਰੂਆਤ ਦਲੀਆ ਤੇ ਸਾਬਤ ਕਣਕ ਨਾਲ ਬਣੀਆਂ ਚੀਜ਼ਾਂ ਨਾਲ ਕਰਨਾ ਹੈ। ਸਵੇਰੇ-ਸਵੇਰੇ ਇਨ੍ਹਾਂ ਨੂੰ ਖਾਣ ਨਾਲ ਤੁਸੀਂ ਦੁਪਹਿਰ ਦੇ ਖਾਣੇ ਤਕ ਊਰਜਾ ਨਾਲ ਭਰਪੂਰ ਰਹੋਗੇ ਤੇ ਇਹ ਤੁਹਾਡੇ ਸਰੀਰ ਨੂੰ ਗਰਮ ਰੱਖਣ ‘ਚ ਮਦਦ ਕਰੇਗਾ।
ਸੂਪ
ਠੰਢੇ ਮੌਸਮ ਲਈ ਸੂਪ ਵਧੀਆ ਵਿਕਲਪ ਹੈ, ਕਿਉਂਕਿ ਇਸ ਵਿਚ ਸਬਜ਼ੀਆਂ ਹੁੰਦੀਆਂ ਹਨ ਤੇ ਸਾਡੇ ਸਰੀਰ ਨੂੰ ਅੰਦਰੋਂ ਗਰਮ ਰੱਖਦੀਆਂ ਹਨ। ਇਸ ਤੋਂ ਇਲਾਵਾ ਸਰਦੀਆਂ ਲਈ ਕਾਰਬ ਯੁਕਤ ਭੋਜਨ ਲਈ ਦਾਲਾਂ, ਲੌਕੀ ਤੇ ਜੌਂ ਤੋਂ ਬਣੇ ਸੂਪ ਬਿਹਤਰ ਵਿਕਲਪ ਹੋ ਸਕਦੇ ਹਨ।
ਸ਼ਹਿਦ
ਸ਼ਹਿਦ ਇਕ ਹੋਰ ਖੁਰਾਕੀ ਵਸਤੂ ਹੈ ਜਿਸ ਨੂੰ ਤੁਸੀਂ ਸਰਦੀਆਂ ‘ਚ ਆਪਣੀ ਖੁਰਾਕ ‘ਚ ਸ਼ਾਮਲ ਕਰ ਸਕਦੇ ਹੋ, ਕਿਉਂਕਿ ਇਹ ਰਵਾਇਤੀ ਤੌਰ ‘ਤੇ ਖੰਘ ਤੇ ਜ਼ੁਕਾਮ ਦੇ ਇਲਾਜ ਵਜੋਂ ਜਾਣਿਆ ਜਾਂਦਾ ਹੈ।
ਮਸਾਲੇ
ਭਾਰਤੀ ਰਸੋਈ ‘ਚ ਮੌਜੂਦ ਮਸਾਲੇ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦੇ ਹਨ ਸਗੋਂ ਸਿਹਤ ਨੂੰ ਵੀ ਕਈ ਫਾਇਦੇ ਦਿੰਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਗਰਮ ਰੱਖਣ ‘ਚ ਵੀ ਮਦਦ ਕਰਦੇ ਹਨ। ਅਜਿਹੇ ‘ਚ ਤੁਸੀਂ ਸਰਦੀਆਂ ‘ਚ ਆਪਣੀ ਡਾਈਟ ‘ਚ ਅਦਰਕ, ਜ਼ੀਰਾ, ਕਾਲੀ ਮਿਰਚ, ਤਿਲ ਤੇ ਦਾਲਚੀਨੀ ਵਰਗੇ ਮਸਾਲਿਆਂ ਨੂੰ ਸ਼ਾਮਲ ਕਰ ਸਕਦੇ ਹੋ।