Dates Health Benefits– ਸਰਦੀਆਂ ਦੇ ਮੌਸਮ ‘ਚ ਲੋਕਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ ‘ਚ ਲੋਕ ਫਿੱਟ ਰਹਿਣ ਲਈ ਆਪਣੀ ਡਾਈਟ ‘ਚ ਕਈ ਤਰ੍ਹਾਂ ਦੇ ਬਦਲਾਅ ਕਰਦੇ ਹਨ। ਮੌਸਮ ਦੇ ਹਿਸਾਬ ਨਾਲ ਚੰਗੀ ਸਿਹਤ ਲਈ ਡਾਈਟ ‘ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸਰਦੀਆਂ ‘ਚ ਖਜ਼ੂਰਾਂ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਖਾਣ ਨਾਲ ਸਰੀਰ ‘ਚ ਕਈ ਪੋਸ਼ਕ ਤੱਤਾਂ ਦੀ ਕਮੀ ਦੂਰ ਹੋ ਜਾਂਦੀ ਹੈ। ਤੁਸੀਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਤਿਉਹਾਰਾਂ ਦੌਰਾਨ ਮਠਿਆਈਆਂ ‘ਚ ਖਜੂਰਾਂ ਦੀ ਵਰਤੋਂ ਕਰ ਕੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਆਓ ਜਾਣਦੇ ਹਾਂ ਬਿਨਾਂ ਕਿਸੇ ਦੇਰੀ ਦੇ, ਠੰਢੇ ਮੌਸਮ ‘ਚ ਖਜੂਰਾਂ ਖਾਣ ਦੇ ਕੀ ਫਾਇਦੇ ਹਨ।
ਹੱਡੀਆਂ ਲਈ ਫਾਇਦੇਮੰਦ
ਸਰਦੀਆਂ ਦੇ ਮੌਸਮ ‘ਚ ਅਕਸਰ ਲੋਕ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਅਜਿਹੀ ਸਥਿਤੀ ‘ਚ ਤੁਸੀਂ ਨਿਯਮਿਤ ਤੌਰ ‘ਤੇ ਸੀਮਤ ਮਾਤਰਾ ‘ਚ ਖਜੂਰ ਖਾ ਸਕਦੇ ਹੋ। ਸਰਦੀਆਂ ‘ਚ ਧੁੱਪ ਦੀ ਵੀ ਘੱਟ ਸੰਭਾਵਨਾ ਹੁੰਦੀ ਹੈ। ਇਸ ਤਰ੍ਹਾਂ ਖਜੂਰਾਂ ਸਰੀਰ ‘ਚ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ‘ਚ ਮਦਦ ਕਰਦੀਆਂ ਹਨ। ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਇਸ ਤੋਂ ਇਲਾਵਾ ਖਜੂਰਾਂ ‘ਚ ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਹੱਡੀਆਂ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੁੰਦੇ ਹਨ।
ਦਿਲ ਦੀ ਸਿਹਤ ਨੂੰ ਉਤਸ਼ਾਹਤ ਕਰਨ
ਸਰਦੀਆਂ ਦੇ ਮੌਸਮ ‘ਚ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ। ਜੇਕਰ ਤੁਸੀਂ ਆਪਣੇ ਦਿਲ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਖਜੂਰਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ। ਇਨ੍ਹਾਂ ਨੂੰ ਖਾਣ ਨਾਲ ਸਰੀਰ ‘ਚ ਖਰਾਬ ਕੋਲੈਸਟ੍ਰਾਲ ਦਾ ਪੱਧਰ ਠੀਕ ਹੁੰਦਾ ਹੈ। ਤੁਸੀਂ ਸਵੇਰੇ ਜਾਂ ਸ਼ਾਮ ਦੇ ਸਨੈਕ ਦੇ ਤੌਰ ‘ਤੇ ਖਜੂਰਾਂ ਖਾ ਸਕਦੇ ਹੋ।
ਪਾਚਨ ਤੰਤਰ ਸੁਧਾਰਣ
ਖਜੂਰਾਂ ‘ਚ ਘੁਲਣਸ਼ੀਲ ਤੇ ਅਘੁਲਣਸ਼ੀਲ ਦੋਵੇਂ ਫਾਈਬਰ ਪਾਏ ਜਾਂਦੇ ਹਨ ਜੋ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਕਮਜ਼ੋਰ ਹੈ, ਉਨ੍ਹਾਂ ਲਈ ਖਜੂਰ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਦਿਮਾਗ ਲਈ ਫਾਇਦੇਮੰਦ
ਖਜੂਰਾਂ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹਨ ਜੋ ਦਿਮਾਗ ਦੀ ਸਿਹਤ ਨੂੰ ਵਧਾਉਣ ‘ਚ ਮਦਦਗਾਰ ਹਨ। ਇਸ ਤੋਂ ਇਲਾਵਾ ਖਜੂਰਾਂ ‘ਚ ਪੋਟਾਸ਼ੀਅਮ ਤੇ ਵਿਟਾਮਿਨ ਬੀ6 ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਦਿਮਾਗ ਲਈ ਫਾਇਦੇਮੰਦ ਹੁੰਦੇ ਹਨ।
ਭਾਰ ਘਟਾਉਣ ‘ਚ ਮਦਦਗਾਰ
ਜੇਕਰ ਤੁਸੀਂ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਖਜੂਰਾਂ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀਆਂ ਹਨ। ਇਸ ‘ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਤੇ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ। ਇਸ ਤਰੀਕੇ ਨਾਲ ਭਾਰ ਕੰਟਰੋਲ ‘ਚ ਮਦਦ ਮਿਲਦੀ ਹੈ।