ਅਕਸਰ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਕਰਦੇ ਹਨ। ਇਸ ਨੂੰ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਕੁਝ ਲੋਕਾਂ ਦੀਆਂ ਅੱਖਾਂ ਚਾਹ ਤੋਂ ਬਿਨਾਂ ਖੁੱਲ੍ਹਦੀਆਂ ਹੀ ਨਹੀਂ। ਵੈਸੇ ਤਾਂ ਤੁਸੀਂ ਕਈ ਤਰ੍ਹਾਂ ਦੀ ਚਾਹ ਪੀਤੀ ਹੋਵੇਗੀ ਜਿਵੇਂ ਕਿ ਬਲੈਕ ਟੀ, ਗ੍ਰੀਨ ਟੀ, ਇਲਾਇਚੀ ਵਾਲੀ ਚਾਹ ਆਦਿ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਚਾਹ ਬਾਰੇ ਦੱਸਣ ਜਾ ਰਹੇ ਹਾਂ, ਜੋ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਕੀ ਤੁਸੀਂ ਕਦੇ ਖਜੂਰਾਂ ਦੀ ਚਾਹ ਪੀਤੀ ਹੈ? ਜੀ ਹਾਂ, ਇਹ ਚਾਹ ਸਿਹਤ ਲਈ ਕਾਫੀ ਫਾਇਦੇਮੰਦ ਹੈ। ਇਸ ਨੂੰ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਖਜੂਰਾਂ ਦੀ ਚਾਹ ਪੀਣ ਦੇ ਫਾਇਦੇ।
ਜਾਣੋ ਖਜੂਰਾਂ ਦੀ ਚਾਹ ਪੀਣ ਦੇ ਅਣਗਿਣਤ ਫਾਇਦੇ
- ਖਜੂਰ ਖਾਣਾ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਖਜੂਰਾਂ ਦੀ ਚਾਹ ਪੀਣ ਦੇ ਬਹੁਤ ਸਾਰੇ ਫਾਇਦੇ ਹਨ। ਖਜੂਰਾਂ ‘ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਖਰਾਬ ਕੋਲੈਸਟ੍ਰੋਲ ਘਟਾਉਣ ‘ਚ ਮਦਦਗਾਰ ਹੁੰਦੇ ਹਨ। ਇਸ ਦੀ ਚਾਹ ਪੀਣ ਨਾਲ ਬੀਪੀ ਕੰਟਰੋਲ ‘ਚ ਰਹਿੰਦਾ ਹੈ, ਨਾਲ ਹੀ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।
- ਲੋਕ ਖਜੂਰਾਂ ਦੀ ਵਰਤੋਂ ਆਰਟੀਫਿਸ਼ੀਅਲ ਸਵੀਟਨਰ ਵਜੋਂ ਕਰਦੇ ਹਨ। ਕੁਝ ਲੋਕ ਚੀਨੀ ਖਾਣ ਤੋਂ ਪਰਹੇਜ਼ ਕਰਦੇ ਹਨ, ਇਸ ਦੀ ਬਜਾਏ ਉਹ ਆਰਟੀਫਿਸ਼ੀਅਲ ਸਵੀਟਨਰ ਦੀ ਵਰਤੋਂ ਕਰਦੇ ਹਨ।
- ਹਾਲਾਂਕਿ, ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਆਰਟੀਫਿਸ਼ੀਅਲ ਸਵੀਟਨਰ ਵੀ ਸਿਹਤ ਲਈ ਹਾਨੀਕਾਰਕ ਹੈ। ਇਸ ਲਈ ਤੁਸੀਂ ਇਸ ਦੀ ਬਜਾਏ ਖਜੂਰਾਂ ਦੀ ਚਾਹ ਪੀ ਸਕਦੇ ਹੋ।
- ਖਜੂਰਾਂ ‘ਚ ਕਾਫੀ ਮਾਤਰਾ ‘ਚ ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
- ਖਜੂਰ ‘ਚ ਮੈਗਨੀਸ਼ੀਅਮ, ਕੌਪਰ, ਸੇਲੇਨਿਅਮ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਜਿਸ ਨਾਲ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ।
- ਖਜੂਰਾਂ ਦੀ ਚਾਹ ਪਾਚਨ ਕਿਰਿਆ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ‘ਚ ਫਾਈਬਰ ਪਾਇਆ ਜਾਂਦਾ ਹੈ, ਜੋ ਪੇਟ ਨਾਲ ਜੁੜੀਆਂ ਬਿਮਾਰੀਆਂ ਨੂੰ ਠੀਕ ਕਰਨ ‘ਚ ਵੀ ਮਦਦ ਕਰਦਾ ਹੈ।
- ਖਜੂਰਾਂ ਦੀ ਚਾਹ ਪੀਣ ਨਾਲ ਡਿਪ੍ਰੈਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਨੂੰ ਰੋਜ਼ਾਨਾ ਪੀਣ ਨਾਲ ਦਿਮਾਗੀ ਪ੍ਰਣਾਲੀ ‘ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ, ਜਿਸ ਨਾਲ ਡਿਪਰੈਸ਼ਨ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।