ਇਕ ਅਧਿਐਨ ’ਚ ਦੇਖਿਆ ਗਿਆ ਹੈ ਕਿ ਗਰਮੀਆਂ ਦੇ ਮੁਕਾਬਲੇ ਸਰਦੀਆਂ ’ਚ ਦਿਲ ਦਾ ਦੌਰਾ ਤੇ ਸੀਨੇ ’ਚ ਦਰਦ ਕਾਰਨ ਹਸਪਤਾਲ ’ਚ ਦਾਖ਼ਲ ਹੋਣ ਦੀ ਦਰ ਵਧ ਜਾਂਦੀ ਹੈ। ਅਧਿਐਨ ’ਚ ਦੇਖਿਆ ਗਿਆ ਹੈ ਕਿ ਇਸ ਮੌਸਮ ’ਚ ਗਰਮੀਆਂ ਦੀ ਬਜਾਏ ਪੀਐੱਮ 2.5 ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪ੍ਰਦੂਸ਼ਣ ਵਧ ਜਾਂਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਵੀ 10 ਫ਼ੀਸਦੀ ਤੱਕ ਵਧ ਜਾਂਦਾ ਹੈ।
ਅਧਿਐਨ ਦਾ ਨਤੀਜਾ ਇਸ ਸਾਲ 11 ਤੋਂ 13 ਨਵੰਬਰ ਨੂੰ ਹੋਣ ਵਾਲੇ ਅਮੈਰੀਕਨ ਹਾਰਟ ਐਸੋਸੀਏਸ਼ਨ ਦੇ ਵਿਗਿਆਨ ਇਜਲਾਸ ’ਚ ਪੇਸ਼ ਕੀਤਾ ਜਾਵੇਗਾ। ਇਸ ਲਈ ਅਧਿਐਨ ਕਰਤਾਵਾਂ ਨੇ 22 ਹਜ਼ਾਰ ਲੋਕਾਂ ਦੇ ਹੈਲਥ ਰਿਕਾਰਡ ਦਾ ਮੁੱਲਾਂਕਣ ਕੀਤਾ, ਇਨ੍ਹਾਂ ਦੀ ਔਸਤ ਉਮਰ 66 ਸਾਲ ਸੀ। ਇਹ ਲੋਕ 1999 ਤੋਂ 2022 ਵਿਚਕਾਰ ਹਾਰਟ ਅਟੈਕ ਤੇ ਅਸਥਿਰ ਸੀਨੇ ਦੇ ਦਰਤ ਤੋਂ ਪੀੜਤ ਰਹੇ। ਪੀਐੱਮ 2.5 ਹਵਾ ’ਚ ਮੌਜੂਦ ਮਿੱਟੀ ਦੇ ਛੋਟੇ ਕਣ ਹੁੰਦੇ ਹਨ, ਜਿਹੜੇ ਹਵਾ ਗੁਣਵੱਤਾ ਦਾ ਪੱਧਰ ਦੱਸਦੇ ਹਨ। ਇਹ ਪੀਐੱਮ 10 ਦੀ ਵਧਾਏ ਜ਼ਿਆਦਾ ਖ਼ਤਰਨਾਕ ਹੁੰਦੇ ਹਨ। ਯਾਨੀ ਇਹ ਕਣ ਜਿੰਨੇ ਛੋਟੇ ਹੁੰਦੇ ਹਨ ਓਨੇ ਖ਼ਤਰਨਾਕ ਹੁੰਦੇ ਹਨ। ਅਧਿਐਨ ’ਚ ਗ੍ਰੀਨ ਲੈਵਲ ਹਵਾ ਗੁਣਵੱਤਾ ਸੂਚਕ ਅੰਕ ਤੇ ਓਰੇਂਜ ਲੈਵਲ ਹਵਾ ਗੁਣਵੱਤਾ ਸੂਚਕ ਅੰਕ ਦੀ ਤੁਲਨਾ ਕਰ ਕੇ ਪੀਐੱਮ 2.5 ਦਾ ਖ਼ਤਰਾ ਦੇਖਿਆ ਗਿਆ। ਅਧਿਐਨ ਟੀਮ ਨੇ ਦੱਸਿਆ ਕਿ ਓਰੇਂਜ-ਲੈਵਲ ਹਵਾ ਗੁਣਵੱਤਾ ਦਿਲ ਤੇ ਸਾਹ ਸਬੰਧੀ ਬਿਮਾਰੀਆਂ ਲਈ ਸੰਵੇਦਨਸ਼ੀਲ ਹੈ, ਖ਼ਾਸ ਤੌਰ ’ਤੇ ਬਾਹਰ ਜਾਣ ਵਾਲੇ ਬੱਚਿਆਂ, ਕਿਸ਼ੋਰਾਂ ਤੇ ਬਜ਼ੁਰਗਾਂ ਲਈ। ਉੱਥੇ ਹੀ ਗ੍ਰੀਨ-ਲੈਵਲ ਹਵਾ ਗੁਣਵੱਤਾ ਸੂਚਕਅੰਕ ਨੂੰ ਸਿਹਤ ਲਈ ਮਾਮੂਲੀ ਨੁਕਸਾਨਦੇਹ ਦੱਸਿਆ ਗਿਆ ਹੈ। ਸਰਦੀਆਂ ’ਚ ਮੋਟਰ ਵਾਹਨਾਂ, ਕਾਰਖਾਨਿਆਂ ਦੀ ਨਿਕਾਸੀ ਤੇ ਲੱਕੜ ਆਦਿ ਸਾੜਨ ਨਾਲ ਹਵਾ ’ਚ ਪੀਐੱਮ 2.5 ਦਾ ਪੱਧਰ ਵਧ ਜਾਂਦਾ ਹੈ। ਭਾਰਤ ’ਚ ਦਿੱਲੀ ਤੇ ਉਸ ਦੇ ਆਲੇ ਦੁਆਲੇ ਹਵਾ ਪ੍ਰਦੂਸ਼ਣ ਵਧਣ ਦੌਰਾਨ ਇਹ ਅਧਿਐਨ ਕੀਤਾ ਗਿਆ ਹੈ।