Friday, November 22, 2024
Google search engine
HomeInternationalਅਮਰੀਕਾ ’ਚ ਨਾਜਾਇਜ਼ ਤੌਰ ’ਤੇ ਰਹਿਣ ’ਚ ਤੀਜੇ ਨੰਬਰ ’ਤੇ ਹਨ ਭਾਰਤੀ,...

ਅਮਰੀਕਾ ’ਚ ਨਾਜਾਇਜ਼ ਤੌਰ ’ਤੇ ਰਹਿਣ ’ਚ ਤੀਜੇ ਨੰਬਰ ’ਤੇ ਹਨ ਭਾਰਤੀ, 7.25 ਲੱਖ ਭਾਰਤੀ ਰਹਿ ਰਹੇ ਹਨ ਨਾਜਾਇਜ਼

23 ਨਵੰਬਰ 2023 – ਅਮਰੀਕਾ ’ਚ ਭਾਰਤੀਆਂ ਦੇ ਵੱਡੀ ਗਿਣਤੀ ’ਚ ਨਾਜਾਇਜ਼ ਤੌਰ ’ਤੇ ਰਹਿਣ ਦਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਅਮਰੀਕਾ ’ਚ ਨਾਜਾਇਜ਼ ਤੌਰ ’ਤੇ ਰਹਿ ਰੇਹ ਪਰਵਾਸੀਆਂ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਭਾਰਤੀਆਂ ਦੀ ਹੈ। ਮੌਜੂਦਾ ਸਮੇਂ ’ਚ 7.25 ਲੱਖ ਭਾਰਤੀ ਅਮਰੀਕਾ ਦੇ ਵੱਖ ਵੱਖ ਸੂਬਿਆਂ ’ਚ ਨਾਜਾਇਜ਼ ਤੌਰ ’ਤੇ ਰਹਿ ਰਹੇ ਹਨ। ਅਮਰੀਕਾ ’ਚ ਨਾਜਾਇਜ਼ ਤੌਰ ’ਤੇ ਰਹਿਣ ਵਾਲਿਆਂ ’ਚ ਮੈਕਸੀਕੋ ਤੇ ਅਲ ਸਲਵਾਡੋਰ ਦੇ ਲੋਕ ਕ੍ਰਮਵਾਰ ਪਹਿਲੇ ਤੇ ਦੂਜੇ ਨੰਬਰ ’ਤੇ ਹਨ।

‘ਪਿਊ ਰਿਸਰਚ ਸੈਂਟਰ’ ਨੇ ਦੱਸਿਆ ਕਿ 2021 ਤੱਕ 1.05 ਕਰੋੜ ਨਾਜਾਇਜ਼ ਤੌਰ ’ਤੇ ਰਹਿੰਦੇ ਪਰਵਾਸੀ ਅਮਰੀਕਾ ਦੀ ਕੁੱਲ ਆਬਾਦੀ ਦਾ ਤਿੰਨ ਫੀਸਦੀ ਤੇ ਵਿਦੇਸ਼ ’ਚ ਜੰਮੀ ਆਬਾਦੀ ਦਾ 22 ਫੀਸਦੀ ਅਗਵਾਈ ਕਰਦੇ ਹਨ। ਰਿੁਪੋਰਟ ’ਚ ਦੱਸਿਆ ਗਿਆ ਹੈ ਕਿ 2017 ਤੋਂ 2021 ਵਿਚਾਲੇ ਭਾਰਤ, ਬ੍ਰਾਜ਼ੀਲ, ਕੈਨੇਡਾ ਤੇ ਪੂਰਬੀ ਸੋਵੀਅਤ ਸੰਘ ਦੇ ਦੇਸ਼ਾਂ ਤੋਂ ਆਉਣ ਵਾਲੇ ਨਾਜਾਇਜ਼ ਪਰਵਾਸੀਆਂ ’ਚ ਤੇਜ਼ੀ ਨਾਲ ਵਾਧਾ ਹੋਇਆ। ਅਮਰੀਕੀ ਸਰਹੱਦ ਟੈਕਸ ਤੇ ਸਰਹੱਦ ਸੁਰੱਖਿਆ ਦੇ ਨਵੇਂ ਅੰਕੜਿਆਂ ਅਨੁਸਾਰ, ਵੱਡੀ ਗਿਣਤੀ ’ਚ ਭਾਰਤੀ ਪਰਵਾਸੀ ਬਿਨਾਂ ਦਸਤਾਵੇਜ਼ਾਂ ਦੇ ਪੈਦਲ ਹੀ ਅਮਰੀਕੀ ਸਰਹੱਦ ਪਾਰ ਕਰ ਰਹੇ ਹਨ। ਅਕਤੂਬਰ 2022 ਤੋਂ ਸਤੰਬਰ 2023 ਤੱਕ 96917 ਭਾਰਤੀਆਂ ਨੂੰ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ’ਚ ਦਾਖਲਾ ਕਰਨ ਕਾਰਨ ਫੜਿਆ ਗਿਆ।

ਕੋਵਿਡ ਤੋਂ ਬਾਅਦ ਸਰਹੱਦਾਂ ਖੁੱਲ੍ਹਣ ’ਤੇ ਅਮਰੀਕਾ ’ਚ ਬਿਨਾਂ ਦਸਤਾਵੇਜ਼ਾਂ ਦੇ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ ਹੈ। ਵਿੱਤੀ ਸਾਲ 2021 ’ਚ 30662 ਤੇ ਵਿੱਤੀ ਸਾਲ 2022 ’ਚ 63927 ਭਾਰਤੀ ਬਿਨਾਂ ਦਸਤਾਵੇਜ਼ ਅਮਰੀਕਾ ’ਚ ਦਾਖਲ ਹੋਏ। ਅਮਰੀਕਾ ਦੇ ਫਲੋਰੀਡਾ, ਵਾਸ਼ਿੰਗਟਨ ’ਚ ਨਾਜਾਇਜ਼ ਤੌਰ ’ਤੇ ਰਹਿ ਰਹੇ ਪਰਵਾਸੀਆਂ ਦੀ ਗਿਣਤੀ ’ਚ ਵਾਧਾ ਤੇ ਕੈਲੀਫੋਰਨੀਆ ਤੇ ਨੇਵਾਡਾ ’ਚ ਕਮੀ ਦੇਖੀ ਗਈ ਹੈ।

RELATED ARTICLES
- Advertisment -
Google search engine

Most Popular

Recent Comments