Saturday, November 9, 2024
Google search engine
HomeInternationalਅਮਰੀਕਾ 'ਚ ਸਨੀ ਧਾਲੀਵਾਲ ਲੜਨਗੇ ਕਾਉਂਟੀ ਸੁਪਰਵਾਈਜ਼ਰ ਦੀ ਚੋਣ

ਅਮਰੀਕਾ ‘ਚ ਸਨੀ ਧਾਲੀਵਾਲ ਲੜਨਗੇ ਕਾਉਂਟੀ ਸੁਪਰਵਾਈਜ਼ਰ ਦੀ ਚੋਣ

ਸਾਨ ਫਰਾਂਸਿਸਕੋ, 28 ਮਾਰਚ – ਕੈਲੀਫੋਰਨੀਆ ਦੇ ਸ਼ਹਿਰ ਲੈਥਰੌਪ ‘ਚ ਲਗਾਤਾਰ ਛੇ ਵਾਰ ਮੇਅਰ ਬਣ ਕੇ ਰਿਕਾਰਡ ਕਾਇਮ ਕਰਨ ਵਾਲੇ ਪੰਜਾਬੀ ਸਿਆਸਤਦਾਨ ਸਨੀ ਧਾਲੀਵਾਲ ਨੇ ਹੁਣ ਸੈਨਵਾਕੀਨ ਕਾਉਂਟੀ ਦੇ ਸੁਪਰਵਾਈਜ਼ਰ ਵਜੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ | ਟਰੇਸੀ ਦੇ ਨਿਰਵਾਣਾ ਬੈਂਕੁਇਟ ਹਾਲ ‘ਚ ਹੋਏ ਭਾਰਤੀ ਅਤੇ ਅਮਰੀਕਨ ਭਾਈਚਾਰੇ ਦੇ ਲੋਕਾਂ ਦੇ ਵੱਡੇ ਇਕੱਠ ਨੇ ਇਸ ਮਿਹਨਤੀ ਸਿਆਸਤਦਾਨ ਨੂੰ ਹਰ ਤਰ੍ਹ•ਾਂ ਦਾ ਸਹਿਯੋਗ ਦੇਣ ਦਾ ਭਰੋਸਾ ਜਤਾਇਆ | ਇਸ ਮੌਕੇ ‘ਤੇ ਉਨ੍ਹ•ਾਂ ਦੀ ਚੋਣ ਮੁਹਿੰਮ ਲਈ ਫੰਡ ਵੀ ਇਕੱਤਰ ਕੀਤਾ ਗਿਆ | ਸਨੀ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਕਿ ਉਹ ਵੀ ਆਮ ਪੰਜਾਬੀਆਂ ਵਾਂਗ ਅਮਰੀਕਾ ਦੀ ਧਰਤੀ ‘ਤੇ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਲੈ ਕੇ ਆਏ ਸਨ, ਪਰ ਜਿਸ ਤਰ੍ਹ•ਾਂ ਦਾ ਪਿਆਰ ਇੱਥੇ ਆ ਕੇ ਮਿਲਿਆ ਤੇ ਮੈਂ ਲੈਥਰੌਪ ਵਰਗੇ ਸ਼ਹਿਰ ਨੂੰ ਖ਼ੂਬਸੂਰਤ ਅਤੇ ਖੁਸ਼ਹਾਲ ਬਣਾਉਣ ‘ਚ ਸਫ਼ਲ ਹੋਇਆ ਹਾਂ | ਉਹ ਵਾਅਦਾ ਕਰਦੇ ਹਨ ਉਹ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਨਾਲ ਕੰਮ ਕਰ ਕੇ ਦਿਖਾਉਣਗੇ | ਸਿਮਾਗਮ ਨੂੰ ਜੱਸ ਸੰਘਾ, ਕਾਉਂਟੀ ਸੁਪਰਵਾਈਜ਼ਰ ਰੌਬਰਟ ਰਿਕਮੈਨ, ਸਟੇਟ ਅਸੰਬਲੀ ਮੈਂਬਰ ਬੀਆਪੁਦੂਆ, ਮਾਈਕ ਹੋਠੀ, ਲੈਥਰੌਪ ਦੇ ਸਾਬਕਾ ਮੇਅਰ ਗਲੋਰੀਆਨਾ ਰਹੂਡਸ, ਕੈਥੀ ਹੋਨੇ, ਰਣਜੀਤ ਗਿੱਲ, ਜੋਏ ਜੌਹਲ, ਮਨਦੀਪ ਭੁੱਲਰ ਆਦਿ ਨੇ ਵੀ ਸੰਬੋਧਨ ਕੀਤਾ | ਸੁਖਮਿੰਦਰ ਸਿੰਘ ਉਰਫ਼ ਸਨੀ ਧਾਲੀਵਾਲ ਜ਼ਿਲ੍ਹ•ਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਦੇ ਨਜ਼ਦੀਕ ਪਿੰਡ ਲੰਗੇਰੀ ਦੇ ਜੰਮਪਲ ਹਨ | ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਪ੍ਰੀਤ ਸਿੰਘ ਧੁੱਗਾ ਨੇ ਕੀਤਾ |

RELATED ARTICLES
- Advertisment -
Google search engine

Most Popular

Recent Comments