Asteroid on Earth- ਬਹੁਤ ਸਾਰੇ ਲੋਕ ਪੁਲਾੜ, ਆਕਾਸ਼ੀ ਪਦਾਰਥਾਂ ਦੀ ਰਹੱਸਮਈ ਦੁਨੀਆਂ ਬਾਰੇ ਜਾਣਨਾ ਚਾਹੁੰਦੇ ਹਨ। ਅਜਿਹੇ ਲੋਕਾਂ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲੀ ਜਾਣਕਾਰੀ ਸਾਂਝੀ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਨਾਸਾ ਸਾਡੀ ਧਰਤੀ ਦੇ ਆਲੇ ਦੁਆਲੇ ਪੁਲਾੜ ਵਿੱਚ ਭਟਕਦੇ ਉਲਕਾ ਤੇ ਗ੍ਰਹਿਆਂ ਦੀ ਲਗਾਤਾਰ ਨਿਗਰਾਨੀ ਕਰਦਾ ਹੈ। ਹਾਲ ਹੀ ਵਿੱਚ ਨੈਸ਼ਨਲ ਏਰੋਨੌਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (NASA) ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਨੇ ਰਿਪੋਰਟ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਧਰਤੀ ਇੱਕ ਵੱਡੇ ਗ੍ਰਹਿ ਦਾ ਸਾਹਮਣਾ ਕਰੇਗੀ।
ਧਰਤੀ ਵੱਲ ਆ ਰਹੇ ਹਨ 5 ਗ੍ਰਹਿ
ਨਾਸਾ ਮੁਤਾਬਕ 5 ਗ੍ਰਹਿ ਧਰਤੀ ਵੱਲ ਆ ਰਹੇ ਹਨ ਤੇ ਦੋ ਗ੍ਰਹਿ ਧਰਤੀ ਦੇ ਬਹੁਤ ਨੇੜੇ ਪਹੁੰਚ ਗਏ ਹਨ। ਨਾਸਾ ਦਾ ਐਸਟੇਰੋਇਡ ਵਾਚ ਡੈਸ਼ਬੋਰਡ ਵਿਸ਼ੇਸ਼ ਤੌਰ ‘ਤੇ ਐਸਟੇਰੋਇਡ ਅਤੇ ਧੂਮਕੇਤੂਆਂ ਨੂੰ ਟਰੈਕ ਕਰਦਾ ਹੈ ਜੋ ਧਰਤੀ ਦੇ ਮੁਕਾਬਲਤਨ ਨੇੜੇ ਆਉਂਦੇ ਹਨ ਜਾਂ ਆਉਣ ਦੀ ਸੰਭਾਵਨਾ ਰੱਖਦੇ ਹਨ। ਨਾਸਾ ਨੇ ਇਸ ਡੈਸ਼ਬੋਰਡ ਦੇ ਆਧਾਰ ‘ਤੇ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਐਸਟਰਾਇਡ ਆ ਰਹੇ ਧਰਤੀ ਵੱਲ
Asteroids 2023 FU6, ਇਹ 1,870,000 ਕਿਲੋਮੀਟਰ ਦੀ ਦੂਰੀ ‘ਤੇ ਧਰਤੀ ਦੇ ਸਭ ਤੋਂ ਨਜ਼ਦੀਕੀ ਬਿੰਦੂ ‘ਤੇ ਆ ਰਿਹਾ ਇੱਕ ਛੋਟਾ 45-ਫੁੱਟ ਦਾ ਐਸਟਰਾਇਡ ਹੈ।
Asteroids 2023 FS11, ਨਾਸਾ ਮੁਤਾਬਕ 82 ਫੁੱਟ ਉੱਚਾ ਇਹ ਗ੍ਰਹਿ 6,610,000 ਕਿਲੋਮੀਟਰ ਦੀ ਦੂਰੀ ‘ਤੇ ਧਰਤੀ ਤੋਂ ਗੁਜ਼ਰੇਗਾ। ਇਹ ਫਿਲਹਾਲ ਧਰਤੀ ਤੋਂ ਕਾਫੀ ਦੂਰੀ ‘ਤੇ ਹੈ ਪਰ ਤੇਜ਼ ਰਫਤਾਰ ਨਾਲ ਧਰਤੀ ਵੱਲ ਆ ਰਿਹਾ ਹੈ।
ਐਸਟਰਾਇਡ 2023 FA7,ਨਾਸਾ ਅਨੁਸਾਰ ਇਹ ਐਸਟਰਾਇਡ ਇਕ ਹਵਾਈ ਜਹਾਜ਼ ਦੇ ਆਕਾਰ ਦਾ ਹੈ ਤੇ ਇਹ ਗ੍ਰਹਿ 92 ਫੁੱਟ ਦਾ ਹੈ ਜੋ ਅੱਜ 4 ਅਪ੍ਰੈਲ ਨੂੰ ਧਰਤੀ ਤੋਂ 2,250,000 ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ।
ਐਸਟਰਾਇਡ 2023 FQ7,ਨਾਸਾ ਦੇ ਡੈਸ਼ਬੋਰਡ ਅਨੁਸਾਰ 5 ਅਪ੍ਰੈਲ ਨੂੰ, 5,750,000 ਕਿਲੋਮੀਟਰ ਦੀ ਦੂਰੀ ‘ਤੇ 65 ਫੁੱਟ ਘਰ ਦੇ ਆਕਾਰ ਦਾ ਇੱਕ ਹੋਰ ਗ੍ਰਹਿ ਧਰਤੀ ਦੇ ਸਭ ਤੋਂ ਨੇੜੇ ਆਵੇਗਾ।
ਐਸਟਰਾਇਡ 2023 FZ3,ਹੁਣ ਤਕ ਦੀ ਜਾਣਕਾਰੀ ਮੁਤਾਬਕ ਧਰਤੀ ਵੱਲ ਆ ਰਿਹਾ ਇਹ ਗ੍ਰਹਿ ਸਭ ਤੋਂ ਵੱਡਾ ਹੈ। ਇਹ ਇਕ ਹਵਾਈ ਜਹਾਜ਼ ਵਰਗਾ ਹੈ ਅਤੇ 6 ਅਪ੍ਰੈਲ ਨੂੰ ਧਰਤੀ ਦੇ ਨੇੜੇ ਤੋਂ ਲੰਘਣ ਦੀ ਉਮੀਦ ਹੈ। ਇਹ ਗ੍ਰਹਿ 150 ਫੁੱਟ ਚੌੜੀ ਚੱਟਾਨ ਹੈ, ਜੋ 67,656 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਆ ਰਿਹਾ ਹੈ। ਇਹ ਧਰਤੀ ਦੇ ਸਭ ਤੋਂ ਨੇੜੇ 4,190,000 ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ।