ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਪਾਰਟੀ ਨੇ ਸ਼ਨੀਵਾਰ ਨੂੰ ਲਾਹੌਰ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਅਗਵਾ ਕਰਾਰ ਦਿੱਤਾ ਹੈ।
ਪੀਟੀਆਈ ਦੇ ਵਧੀਕ ਸਕੱਤਰ ਜਨਰਲ ਪਟੀਸ਼ਨਰ ਉਮੈਰ ਨਿਆਜ਼ੀ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਉਸ ਦੀ ਪਟੀਸ਼ਨ ‘ਤੇ ਸੁਣਵਾਈ ਕਰੇ। ਨਾਲ ਹੀ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਸ ਦੇ ਸਾਹਮਣੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
ਕੀ ਕਿਹਾ ਪਟੀਸ਼ਨਰ ਨੇ?
ਪਟੀਸ਼ਨਰ ਨੇ ਕਿਹਾ
”ਸਰਕਾਰ ਨੇ ਇਮਰਾਨ ਖਾਨ ਨੂੰ ਗੈਰ–ਕਾਨੂੰਨੀ ਹਿਰਾਸਤ ‘ਚ ਰੱਖਿਆ ਹੋਇਆ ਹੈ। ਇਮਰਾਨ ਖਾਨ ਅੱਜ ਦੁਪਹਿਰ 12.45 ਵਜੇ ਆਪਣੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ‘ਤੇ ਇਕ ਮੀਟਿੰਗ ‘ਚ ਸ਼ਾਮਲ ਹੋ ਰਹੇ ਸਨ, ਜਦੋਂ ਕਰੀਬ 200 ਪੁਲਿਸ ਕਰਮਚਾਰੀ ਘਰ ‘ਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ‘ਤੇ ਉਨ੍ਹਾਂ ਨੂੰ ਅਗਵਾ ਕਰ ਲਿਆ। ਉਹ ਉਸ ਨੂੰ ਗੈਰ–ਕਾਨੂੰਨੀ ਹਿਰਾਸਤ ਵਿਚ ਰੱਖ ਰਹੇ ਹਨ।”
ਪਟੀਸ਼ਨਕਰਤਾ ਨੇ ਅੱਜ (ਸ਼ਨੀਵਾਰ) ਨੂੰ ਪਟੀਸ਼ਨ ‘ਤੇ ਸੁਣਵਾਈ ਕਰਨ ਅਤੇ ਅਧਿਕਾਰੀਆਂ ਨੂੰ ਉਸ (ਇਮਰਾਨ ਖਾਨ) ਨੂੰ ਅਦਾਲਤ ਵਿਚ ਪੇਸ਼ ਕਰਨ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ।
ਦੋਸ਼ੀ ਕਰਾਰ
ਪੀਟੀਆਈ ਮੁਖੀ ਨੂੰ ਹੇਠਲੀ ਅਦਾਲਤ ਨੇ ਸਰਕਾਰੀ ਤੋਹਫ਼ੇ ਗ਼ੈਰ-ਕਾਨੂੰਨੀ ਢੰਗ ਨਾਲ ਵੇਚਣ ਦਾ ਦੋਸ਼ੀ ਠਹਿਰਾਇਆ ਸੀ ਅਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਇਮਰਾਨ ਖਾਨ ਦੇ ਖ਼ਿਲਾਫ਼ ਫ਼ੈਸਲਾ ਆਉਂਦੇ ਹੀ ਪਾਕਿਸਤਾਨ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ।