Phagwara News: ਫਗਵਾੜਾ ਦੇ ਮਸ਼ਹੂਰ ਸਿਆਸੀ ਤੇ ਸਮਾਜ ਸੇਵੀ ਸੋਂਧੀ ਪਰਿਵਾਰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਂਧੀ ਪਰਿਵਾਰ ਦੀ ਨੂੰਹ ਦੀ ਆਸਟ੍ਰੇਲੀਆ ‘ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਨੂੰਹ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਆਸਟ੍ਰੇਲੀਆ ਗਈ ਹੋਈ ਸੀ। ਜਿੱਥੇ ਫਿਲਿਪ ਆਈਲੈਂਡ ਦੇ ਬੀਚ ‘ਤੇ ਡੁੱਬਣ ਨਾਲ ਉਸਦੀ ਮੌਤ ਹੋ ਗਈ।
ਭਾਜਪਾ ਆਗੂ ਦੀਪਕ ਸੋਂਧੀ ਨੇ ਕੀਤੀ ਮੌਤ ਦੀ ਪੁਸ਼ਟੀ
ਮ੍ਰਿਤਕਾ ਦੀ ਪਛਾਣ ਰੀਮਾ ਸੋਂਧੀ ਵਾਸੀ Phagwara ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਦੀਪਕ ਸੋਂਧੀ ਨੇ ਦੱਸਿਆ ਕਿ ਉਨ੍ਹਾਂ ਦੀ ਭਾਬੀ ਰੀਮਾ ਸੋਂਧੀ ਆਪਣੇ ਭਰਾ ਸੰਜੀਵ ਸੋਂਧੀ ਨਾਲ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਨੂੰ ਮਿਲਣ Phagwara ਤੋਂ ਆਸਟ੍ਰੇਲੀਆ ਗਈ ਸੀ। ਇਸੇ ਦੌਰਾਨ ਅੱਜ ਉਥੋਂ ਉਨ੍ਹਾਂ ਨੂੰ ਦੁਖਦ ਸਮਾਚਾਰ ਮਿਲਿਆ ਕਿ ਰੀਮਾ ਸੋਂਧੀ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ ਹੈ।
ਰੀਮਾ ਦੇ ਦੋ ਰਿਸ਼ਤੇਦਾਰਾਂ ਦੀ ਵੀ ਹੋਈ ਮੌਤ
ਫਿਲਿਪ ਆਈਲੈਂਡ, ਜਿੱਥੇ ਇਹ ਹਾਦਸਾ ਵਾਪਰਿਆ, ਰੀਮਾ ਸੋਂਧੀ ਦੇ ਨਾਨਕੇ ਪਰਿਵਾਰ ਸਮੇਤ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਦੀ ਵੀ ਮੌਤ ਹੋ ਗਈ ਹੈ, ਜਦੋਂਕਿ ਇਕ ਹੋਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਆਸਟ੍ਰੇਲੀਆ ‘ਚ ਵਾਪਰੇ ਇਸ ਦੁਖਾਂਤ ਤੋਂ ਬਾਅਦ ਫਗਵਾੜਾ ਦਾ ਸੋਂਧੀ ਪਰਿਵਾਰ ਡੂੰਘੇ ਸਦਮੇ ‘ਚ ਹੈ। ਪਰਿਵਾਰਕ ਮੈਂਬਰ ਸਮਝ ਨਹੀਂ ਪਾ ਰਹੇ ਹਨ ਕਿ ਉਨ੍ਹਾਂ ਨਾਲ ਕੀ ਵਾਪਰਿਆ ਹੈ।
ਪਾਣੀ ‘ਚ ਡੁੱਬਣ ਤੋਂ ਵਾਲ–ਵਾਲ ਬਚਿਆ ਸੰਜੀਵ ਸੋਂਧੀ
ਦੀਪਕ ਸੋਂਧੀ ਨੇ ਦੱਸਿਆ ਕਿ ਜਦੋਂ ਫਿਲਿਪ ਆਈਲੈਂਡ ‘ਤੇ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਉਨ੍ਹਾਂ ਦੀ ਭਰਜਾਈ ਮ੍ਰਿਤਕ ਰੀਮਾ ਸੋਂਧੀ ਦੇ ਮਾਮੇ ਦੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦਾ ਭਰਾ ਸੰਜੀਵ ਸੋਂਧੀ ਵੀ ਮੌਜੂਦ ਸੀ। ਸੰਜੀਵ ਸੋਂਧੀ ਪਾਣੀ ‘ਚ ਡੁੱਬਣ ਤੋਂ ਵਾਲ-ਵਾਲ ਬਚ ਗਿਆ।
Phagwara ‘ਚ ਕੀਤਾ ਜਾਵੇਗਾ ਸਸਕਾਰ
ਦੀਪਕ ਸੋਂਧੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਪਰਿਵਾਰ ‘ਤੇ ਅਜਿਹਾ ਦੁਖਾਂਤ ਵਾਪਰੇਗਾ ਤੇ ਉਹ ਵੀ Phagwara ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵਿਦੇਸ਼ ‘ਚ ਆਸਟ੍ਰੇਲੀਆ ‘ਚ। ਦੀਪਕ ਸੋਂਧੀ ਨੇ ਦੱਸਿਆ ਕਿ ਮ੍ਰਿਤਕ ਰੀਮਾ ਸੋਂਧੀ ਦੀ ਦੇਹ ਨੂੰ ਆਸਟ੍ਰੇਲੀਆ ਤੋਂ ਵਾਪਸ ਫਗਵਾੜਾ ਲਿਆ ਕੇ ਸਸਕਾਰ ਕੀਤਾ ਜਾਵੇਗਾ।