Jaggery Face Pack: ਪੌਸ਼ਟਿਕ ਗੁਣਾਂ ਨਾਲ ਭਰਪੂਰ ਗੁੜ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਖਾਣ ‘ਚ ਵੀ ਸੁਆਦੀ ਹੁੰਦਾ ਹੈ। ਇਸ ‘ਚ ਆਇਰਨ, ਪੋਟਾਸ਼ੀਅਮ, ਜ਼ਿੰਕ, ਕਾਪਰ ਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਜ਼ਰੂਰੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਗੁੜ ਦੀ ਵਰਤੋਂ ਨਾਲ ਸਕਿੰਨ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ। ਇਹ ਚਿਹਰੇ ਦੇ ਧੱਬਿਆਂ ਤੇ ਬੁਢਾਪੇ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਸਕਿੰਨ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਗੁੜ ਨਾਲ ਫੇਸ ਪੈਕ ਬਣਾਉਣ ਦਾ ਤਰੀਕਾ।
ਗੁੜ ਤੇ ਨਿੰਬੂ ਦਾ ਫੇਸ ਪੈਕ
ਇਸ ਫੇਸ ਪੈਕ ਨੂੰ ਬਣਾਉਣ ਲਈ ਇਕ ਕਟੋਰੀ ‘ਚ ਇਕ ਚੱਮਚ ਗੁੜ ਪਾਊਡਰ ਲਓ, ਉਸ ‘ਚ ਨਿੰਬੂ ਦਾ ਰਸ ਤੇ ਇਕ ਚੁਟਕੀ ਹਲਦੀ ਮਿਲਾਓ। ਹੁਣ ਇਸ ਮਿਸ਼ਰਣ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਗਾਓ। ਸੁੱਕਣ ਤੋਂ ਬਾਅਦ ਪਾਣੀ ਨਾਲ ਧੋ ਲਓ। ਇਸ ਫੇਸ ਪੈਕ ਦੀ ਨਿਯਮਤ ਵਰਤੋਂ ਨਾਲ ਚਿਹਰੇ ਦੇ ਝੁਰੜੀਆਂ ਦੂਰ ਹੋ ਸਕਦੀਆਂ ਹਨ।
ਗੁੜ ਤੇ ਟਮਾਟਰ
ਜੇਕਰ ਤੁਸੀਂ ਮੁਹਾਸਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਸ ਫੇਸ ਪੈਕ ਨੂੰ ਅਜ਼ਮਾ ਸਕਦੇ ਹੋ। ਇਸ ਨੂੰ ਬਣਾਉਣ ਲਈ ਗੁੜ ਦੇ ਪਾਊਡਰ ‘ਚ ਟਮਾਟਰ ਦਾ ਰਸ ਮਿਲਾਓ, ਫਿਰ ਇਸ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ। ਇਸ ਪੈਕ ਨੂੰ ਚਿਹਰੇ ‘ਤੇ ਲਗਾਓ, ਕੁਝ ਦੇਰ ਬਾਅਦ ਪਾਣੀ ਨਾਲ ਸਾਫ਼ ਕਰ ਲਓ।
ਗੁੜ ਤੇ ਗੁਲਾਬ ਜਲ ਦਾ ਫੇਸ ਪੈਕ
ਗੁੜ ‘ਚ ਗਲਾਈਕੋਲਿਕ ਐਸਿਡ ਪਾਇਆ ਜਾਂਦਾ ਹੈ, ਜੋ ਚਿਹਰੇ ਦੀਆਂ ਝੁਰੜੀਆਂ ਤੇ ਫਾਈਨ ਲਾਈਨਜ਼ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਫੇਸ ਪੈਕ ਨੂੰ ਬਣਾਉਣ ਲਈ ਇਕ ਚੱਮਚ ਗੁੜ ਪਾਊਡਰ ਲਓ, ਇਸ ਵਿਚ ਗੁਲਾਬ ਜਲ ਮਿਲਾ ਲਓ, ਹੁਣ ਇਸ ਪੈਕ ਨੂੰ ਚਿਹਰੇ ‘ਤੇ ਲਗਾਓ, ਲਗਪਗ 15-20 ਮਿੰਟਾਂ ਬਾਅਦ ਪਾਣੀ ਨਾਲ ਧੋ ਲਓ। ਤੁਸੀਂ ਇਸ ਫੇਸ ਪੈਕ ਦੀ ਵਰਤੋਂ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ।
ਸ਼ਹਿਦ ਤੇ ਗੁੜ
ਸ਼ਹਿਦ ਕੁਦਰਤੀ ਮਾਇਸਚਰਾਈਜ਼ਰ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਸਕਿੰਨ ‘ਚ ਨਿਖਾਰ ਆਉਂਦਾ ਹੈ। ਇਕ ਛੋਟੇ ਕਟੋਰੇ ‘ਚ ਸ਼ਹਿਦ ਅਤੇ ਗੁੜ ਮਿਲਾ ਕੇ ਗਾੜ੍ਹੀ ਪੇਸਟ ਬਣਾ ਲਓ, ਇਸ ਨੂੰ ਚਿਹਰੇ ‘ਤੇ ਲਗਾਓ, ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ।