International Whisky Day 2023 : ਹਰ ਸਾਲ 27 ਮਾਰਚ ਨੂੰ ਵਿਸ਼ਵ ਭਰ ਵਿਚ ਅੰਤਰਰਾਸ਼ਟਰੀ ਵ੍ਹਿਸਕੀ ਦਿਵਸ ਮਨਾਇਆ ਜਾਂਦਾ ਹੈ। ਵ੍ਹਿਸਕੀ ਇਕ ਪ੍ਰਸਿੱਧ ਡਰਿੰਕ ਹੈ ਜੋ ਸਦੀਆਂ ਤੋਂ ਲੋਕਾਂ ਵੱਲੋਂ ਕੁਝ ਸਿਹਤ ਸਮੱਸਿਆਵਾਂ ਨੂੰ ਠੀਕ ਕਰਨ ਜਾਂ ਅਨੰਦ ਲੈਣ ਲਈ ਵਰਤਿਆ ਜਾਂਦਾ ਰਿਹਾ ਹੈ।
ਇਹ ਦਿਨ ਵਿਸ਼ਵ ਵਿਚ ਵ੍ਹਿਸਕੀ ਦੇ ਯੋਗਦਾਨ ਦਾ ਸਨਮਾਨ ਕਰਨ ਤੇ ਵਿਸ਼ਵ ਪੱਧਰ ‘ਤੇ ਵ੍ਹਿਸਕੀ ਦੀ ਪ੍ਰਸ਼ੰਸਾ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਸੀ। ਵ੍ਹਿਸਕੀ ਸਿਹਤ ਲਾਭ ਪ੍ਰਦਾਨ ਕਰ ਸਕਦੀ ਹੈ, ਪਰ ਜਦੋਂ ਸੰਜਮ ਵਿੱਚ ਖਪਤ ਕੀਤੀ ਜਾਂਦੀ ਹੈ। ਬਹੁਤ ਜ਼ਿਆਦਾ ਵ੍ਹਿਸਕੀ ਤੁਹਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਆਓ ਜਾਣਦੇ ਹਾਂ ਵ੍ਹਿਸਕੀ ਦੇ ਕੀ ਫਾਇਦੇ ਅਤੇ ਨੁਕਸਾਨ ਹਨ?
ਵ੍ਹਿਸਕੀ ਦੇ ਮਾੜੇ ਪ੍ਰਭਾਵ
ਲਿਵਰ ਨੂੰ ਹੋ ਸਕਦਾ ਹੈ ਨੁਕਸਾਨ : ਸ਼ਰਾਬ ਦਾ ਜ਼ਿਆਦਾ ਸੇਵਨ ਲਿਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਲੀਵਰ ਫੇਲ੍ਹ ਵੀ ਹੋ ਸਕਦਾ ਹੈ।
ਵ੍ਹਿਸਕੀ ਪੀਣ ਨਾਲ ਲਤ ਵੀ ਲੱਗ ਜਾਂਦੀ ਹੈ : ਸ਼ਰਾਬ ਦੀ ਲਤ ਵ੍ਹਿਸਕੀ ਦੇ ਜ਼ਿਆਦਾ ਸੇਵਨ ਕਾਰਨ ਹੋਣ ਵਾਲੀ ਇਕ ਗੰਭੀਰ ਸਮੱਸਿਆ ਹੈ, ਜੋ ਤੁਹਾਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਦੂਜਿਆਂ ‘ਤੇ ਨਿਰਭਰ ਬਣਾ ਦਿੰਦੀ ਹੈ ।
ਕੈਂਸਰ ਦਾ ਖਤਰਾ ਵਧ ਜਾਂਦਾ ਹੈ : ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ, ਜਿਸ ਵਿਚ ਲਿਵਰ, ਗਲੇ ਅਤੇ ਛਾਤੀ ਦਾ ਕੈਂਸਰ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਹੈ। ਹਾਲਾਂਕਿ, ਜੇਕਰ ਵ੍ਹਿਸਕੀ ਦਾ ਸੇਵਨ ਸੰਜਮ ਵਿੱਚ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੀ ਸਿਹਤ ਨੂੰ ਵੀ ਲਾਭ ਪਹੁੰਚਾ ਸਕਦਾ ਹੈ।
ਵ੍ਹਿਸਕੀ ਪੀਣ ਦੇ ਫਾਇਦੇ ਵੀ ਹਨ
ਵ੍ਹਿਸਕੀ ‘ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ: ਵ੍ਹਿਸਕੀ ‘ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਵਿਚ ਆਕਸੀਡੇਟਿਵ ਤਣਾਅ ਘਟਾਉਂਦੇ ਹਨ ਤੇ ਸੈਲੂਲਰ ਨੁਕਸਾਨ ਤੋਂ ਬਚਾਉਂਦੇ ਹਨ ।
ਦਿਲ ਦੀ ਸਿਹਤ: ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਵ੍ਹਿਸਕੀ ਦਾ ਮੱਧਮ ਸੇਵਨ ਦਿਲ ਦੀਆਂ ਬਿਮਾਰੀਆਂ ਦੇ ਜੋਖ਼ਮ ਨੂੰ ਘਟਾ ਸਕਦਾ ਹੈ। ਇਸ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਤੇ ਸੋਜ ਵੀ ਘੱਟ ਹੁੰਦੀ ਹੈ।
ਪਾਚਨ ਕਿਰਿਆ ਨੂੰ ਸੁਧਾਰਦਾ ਹੈ : ਵ੍ਹਿਸਕੀ ਦੀ ਵਰਤੋਂ ਸਦੀਆਂ ਤੋਂ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਰਹੀ ਹੈ।