Home National ਅਚਾਨਕ ਗੋਹਾਨਾ ਪੁੱਜੇ ਰਾਹੁਲ ਗਾਂਧੀ, ਕਿਸਾਨਾਂ ਨਾਲ ਖੇਤਾਂ ‘ਚ ਲਾਇਆ ਝੋਨਾ

ਅਚਾਨਕ ਗੋਹਾਨਾ ਪੁੱਜੇ ਰਾਹੁਲ ਗਾਂਧੀ, ਕਿਸਾਨਾਂ ਨਾਲ ਖੇਤਾਂ ‘ਚ ਲਾਇਆ ਝੋਨਾ

0
ਅਚਾਨਕ ਗੋਹਾਨਾ ਪੁੱਜੇ ਰਾਹੁਲ ਗਾਂਧੀ, ਕਿਸਾਨਾਂ ਨਾਲ ਖੇਤਾਂ ‘ਚ ਲਾਇਆ ਝੋਨਾ

ਸੋਨੀਪਤ, 08 ਜੁਲਾਈ 2023- ਸ਼ਨੀਵਾਰ ਸਵੇਰੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਚਾਨਕ ਦਿੱਲੀ ਦੇ ਨਾਲ ਲੱਗਦੇ ਸੋਨੀਪਤ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਖੇਤਾਂ ‘ਚ ਕੰਮ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਖੇਤ ਵਿੱਚ ਖੜ੍ਹੇ ਇਕ ਟਰੈਕਟਰ ਨੂੰ ਵੀ ਚਲਾਇਆ। ਉਨ੍ਹਾਂ ਖੇਤਾਂ ‘ਚ ਕੰਮ ਕਰ ਰਹੀਆਂ ਮਜ਼ਦੂਰ ਔਰਤਾਂ ਨਾਲ ਖਾਣਾ ਵੀ ਖਾਧਾ।

ਕਾਂਗਰਸੀ ਨੇਤਾ ਨੇ ਕੀਤੀ ਝੋਨੇ ਦੀ ਬਿਜਾਈ

ਗੋਹਾਣਾ ਦੇ ਬੜੌਦਾ ਇਲਾਕੇ ‘ਚ ਪੁੱਜੇ ਰਾਹੁਲ ਗਾਂਧੀ ਨੇ ਖੇਤਾਂ ‘ਚ ਝੋਨਾ ਲਾਉਣ ਵਾਲੇ ਕਿਸਾਨਾਂ ਨਾਲ ਮਿਲ ਕੇ ਝੋਨੇ ਦੇ ਬੂਟੇ ਲਾਏ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਨੇ ਕਿਸਾਨਾਂ ਨੂੰ ਉਨ੍ਹਾਂ ਤਕ ਪਹੁੰਚਣ ਤੋਂ ਰੋਕ ਦਿੱਤਾ ਹੈ।