ਜੇਕਰ ਤੁਸੀਂ ਗੂਗਲ ਮੈਪ ਦੇ ਸਰਚ ਬਾਕਸ ‘ਤੇ ‘ਭਾਰਤ’ ਟਾਈਪ ਕਰਦੇ ਹੋ ਤਾਂ ਇਹ ਹੁਣ ਭਾਰਤੀ ਫਲੈਗ ਡਿਜੀਟਲ ਕੋਡ ਦੇ ਨਾਲ “ਦੱਖਣੀ ਏਸ਼ੀਆ ਵਿੱਚ ਦੇਸ਼” ਦੇ ਰੂਪ ‘ਚ ਦਿਖਾਈ ਦਿੰਦਾ ਹੈ। ਭਾਵੇਂ ਤੁਸੀਂ “ਭਾਰਤ” ਦੀ ਖੋਜ ਕਰਨ ਲਈ Google ਨਕਸ਼ੇ ਹਿੰਦੀ ਜਾਂ ਅੰਗਰੇਜ਼ੀ ‘ਚ ਵਰਤਦੇ ਹੋ ਤਾਂ ਤੁਹਾਨੂੰ ਉਹੀ ਨਤੀਜੇ ਪ੍ਰਾਪਤ ਹੁੰਦੇ ਹਨ ਜੋ Google “ਭਾਰਤ” ਲਈ ਦਿਖਾਉਂਦਾ ਹੈ। ‘ਭਾਰਤ ਬਨਾਮ ਇੰਡੀਆ’ ਬਹਿਸ ਦੇ ਵਿਚਕਾਰ ਗੂਗਲ ਮੈਪਸ ਯੂਜ਼ਰ ਭਾਰਤ ਦਾ ਅਧਿਕਾਰਤ ਨਕਸ਼ਾ ਲੱਭਣ ਲਈ “ਭਾਰਤ” ਜਾਂ “ਇੰਡੀਆ” ਦੀ ਵਰਤੋਂ ਕਰ ਸਕਦੇ ਹਨ।
ਗੂਗਲ ਮੈਪਸ ਦੇ ਹਿੰਦੀ ਐਡੀਸ਼ਨ ‘ਚ ਗੂਗਲ “ਭਾਰਤ” ਨੂੰ ਦਰਸਾਉਂਦਾ ਹੈ, ਦੂਜੇ ਪਾਸੇ, ਜੇਕਰ ਤੁਸੀਂ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰ ਰਹੇ ਹੋ ਤਾਂ ਖੋਜ ਨਤੀਜੇ “ਇੰਡੀਆ” ਲਈ ਦਿਖਾਏ ਜਾਂਦੇ ਹਨ। ਜਿੱਥੋਂ ਤਕ ਟੈਕਸਟ ਵਰਣਨ ਦਾ ਸਬੰਧ ਹੈ, ਇਹ ਹਿੰਦੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ‘ਚ ਇੱਕੋ ਜਿਹਾ ਹੈ। ਅਜਿਹੇ ਸਮੇਂ ਜਦੋਂ ਕੇਂਦਰ ਸਰਕਾਰ ਹੌਲੀ-ਹੌਲੀ ਅਧਿਕਾਰਤ ਸੰਚਾਰ ‘ਚ “ਇੰਡੀਆ” ਦੀ ਬਜਾਏ “ਭਾਰਤ” ਦੀ ਵਰਤੋਂ ਕਰ ਰਹੀ ਹੈ, ਗੂਗਲ ਵੀ ਇਸ ਸਬੰਧ ‘ਚ ਆਪਣਾ ਹੋਮਵਰਕ ਕਰ ਰਿਹਾ ਹੈ।