Sunday, December 22, 2024
Google search engine
HomeNationalਜਗਮੇਲ ਸਿੰਘ ਸਿੱਧੂ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਸਲਾਹਕਾਰ ਬੋਰਡ ਦੇ ਮੈਂਬਰ...

ਜਗਮੇਲ ਸਿੰਘ ਸਿੱਧੂ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਬਣੇ

ਦਿੱਲੀ, 2 ਅਪ੍ਰੈਲ 2023- ਲੇਖਕ ਜਗਮੇਲ ਸਿੰਘ ਸਿੱਧੂ ਨੂੰ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਸਲਾਹਕਾਰ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ, ਡਾ. ਮਨਜਿੰਦਰ ਸਿਘ ਤੇ ਕਨਵੀਨਰ ਡਾ. ਰਵੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਮੇਲ ਸਿੰਘ ਸਿੱਧੂ ਸਮੇਤ ਸਲਾਹਕਾਰ ਬੋਰਡ ਦੋ ਸੱਤ ਮੈਂਬਰ ਨਾਮਜ਼ਦ ਕੀਤੇ ਗਏ ਹਨ। ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਜਗਮੇਲ ਸਿੰਘ ਸਿੱਧੂ ਲੰਮੇ ਸਮੇਂ ਤੋਂ ਸਾਹਿਤ ਸਿਰਜਣਾ ਤੇ ਜਥੇਬੰਦਕ ਕਾਰਜਾਂ ‘ਚ ਸਰਗਰਮ ਹਨ ਜਿਨ੍ਹਾਂ ਵਲੋਂ ਖ਼ਲੀਲ ਜਿਬਰਾਨ ਦੀ ਪੁਸਤਕ ਧੁੱਪ ਅਤੇ ਝੱਗ, ਬੂਟਾ ਸਿੰਘ ਚੌਹਾਨ ਦੀ ਕਹਾਣੀ ਅਤੇ ਪੱਤਿਆਂ ਦੀ ਗੁਫਤਗੂ ਪੁਸਤਕਾਂ ਦਾ ਸੰਪਾਦਨ ਕੀਤਾ ਹੈ। ਸਿੱਧੂ ਕੈਪਟਨ ਹਰਜੀਤ ਸਿੰਘ ਯਾਦਗਾਰੀ ਟਰੱਸਟ ਦੇ ਚੇਅਰਮੈਨ ਹਨ। ਉਨ੍ਹਾਂ ਦੀਆਂ ਕਹਾਣੀਆਂ ਅੰਮਿ੍ਤਾ ਪ੍ਰੀਤਮ ਦੇ ਮੈਗਜ਼ੀਨ ਨਾਗਮਣੀ ਵਿਚ ਵੀ ਛਪਦੀਆਂ ਰਹੀਆਂ ਹਨ।

RELATED ARTICLES
- Advertisment -
Google search engine

Most Popular

Recent Comments