Sunday, October 6, 2024
Google search engine
HomeNationalਪਹਿਲਵਾਨ ਸਾਕਸ਼ੀ ਮਲਿਕ ਨੇ ਰੋਂਦੇ ਹੋਏ ਕੁਸ਼ਤੀ ਨੂੰ ਕਿਹਾ ਅਲਵਿਦਾ, WFI ਦੇ...

ਪਹਿਲਵਾਨ ਸਾਕਸ਼ੀ ਮਲਿਕ ਨੇ ਰੋਂਦੇ ਹੋਏ ਕੁਸ਼ਤੀ ਨੂੰ ਕਿਹਾ ਅਲਵਿਦਾ, WFI ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਦਾ ਵਿਰੋਧ

ਨਵੀਂ ਦਿੱਲੀ : ਭਾਰਤੀ ਕੁਸ਼ਤੀ ਸੰਘ (WFI) ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਪਹਿਲਵਾਨ ਸਾਕਸ਼ੀ ਮਲਿਕ (Wrestler Sakshi Malik) ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸਾਕਸ਼ੀ ਮਲਿਕ ਦੇ ਇਸ ਫ਼ੈਸਲੇ ਨਾਲ ਤਹਿਲਕਾ ਮੱਚ ਗਿਆ ਹੈ। ਉਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੁਸ਼ਤੀ ਛੱਡਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇਸ਼ਵਾਸੀਆਂ ਦੇ ਸਮਰਥਨ ਅਤੇ ਪਿਆਰ ਲਈ ਧੰਨਵਾਦ ਕੀਤਾ। ਸਾਕਸ਼ੀ ਨੇ ਨਵੇਂ ਪ੍ਰਧਾਨ ਦੀ ਚੋਣ ‘ਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, ‘ਅਸੀਂ 40 ਦਿਨਾਂ ਤੱਕ ਸੜਕਾਂ ‘ਤੇ ਸੁੱਤੇ ਅਤੇ ਦੇਸ਼ ਦੇ ਕਈ ਹਿੱਸਿਆਂ ਤੋਂ ਬਹੁਤ ਸਾਰੇ ਲੋਕ ਸਾਡੀ ਹਮਾਇਤ ਕਰਨ ਆਏ। ਜੇਕਰ ਬ੍ਰਿਜਭੂਸ਼ਣ ਸਿੰਘ ਦੇ ਵਪਾਰਕ ਹਿੱਸੇਦਾਰ ਅਤੇ ਕਰੀਬੀ ਸਹਿਯੋਗੀ ਇਸ ਫੈਡਰੇਸ਼ਨ ‘ਚ ਰਹੇਗਾ, ਤਾਂ ਮੈਂ ਆਪਣੀ ਕੁਸ਼ਤੀ ਨੂੰ ਤਿਆਗਦੀ ਹਾਂ… ਸਾਡੀ ਲੜਾਈ ਜਾਰੀ ਰਹੇਗੀ।’

ਰੋਂਦੇ ਹੋਏ ਵਿਚਾਲੇ ਛੱਡੀ ਪ੍ਰੈੱਸ ਕਾਨਫਰੰਸ

ਪ੍ਰੈੱਸ ਕਾਨਫਰੰਸ ਦੌਰਾਨ ਸਾਕਸ਼ੀ ਮਲਿਕ ਭਾਵੁਕ ਦਿਸੀ ਅਤੇ ਰੋਂਦੇ ਹੋਏ ਪ੍ਰੈੱਸ ਕਾਨਫਰੰਸ ਵਿਚਾਲੇ ਹੀ ਛੱਡ ਕੇ ਉੱਠ ਗਈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਛੱਡਣ ਤੋਂ ਪਹਿਲਾਂ ਸਰਕਾਰ ਅਤੇ ਭਾਰਤੀ ਕੁਸ਼ਤੀ ਸੰਘ ਦੀ ਚੋਣ ੜਤੇ ਜੰਮ ਕੇ ਆਪਣੀ ਭੜਾਸ ਕੱਢੀ।

ਪ੍ਰੈੱਸ ਕਾਨਫਰੰਸ ਛੱਡਣ ਤੋਂ ਪਹਿਲਾਂ ਸਾਕਸ਼ੀ ਨੇ ਕਿਹਾ,

”ਮੈਂ ਦੇਸ਼ ਲਈ ਜਿੰਨੇ ਵੀ ਪੁਰਸਕਾਰ ਜਿੱਤੇ ਹਨ, ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਜਿੱਤੇ ਹਨ, ਮੈਂ ਸਾਰੇ ਦੇਸ਼ਵਾਸੀਆਂ ਦੀ ਹਮੇਸ਼ਾ ਧੰਨਵਾਦੀ ਰਹਾਂਗੀ। ਕੁਸ਼ਤੀ ਨੂੰ ਅਲਵਿਦਾ। ਬਹੁਤ ਸਾਲ ਲੱਗੇ ਇਹ ਹਿੰਮਤ ਬਣਾਉਣ ਲਈ ਇਹ ਲੜਾਈ ਲੜਨ ਲਈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੁਸ਼ਤੀ ਸੰਘ ਦਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਰਾਈਟ ਹੈਂਡ ਬਣਿਆ ਹੈ। ਜੋ ਸਰਕਾਰ ਨੇ ਕਿਹਾ ਸੀ ਉਹ ਪੂਰਾ ਨਹੀਂ ਕੀਤਾ। ਸਾਡੀ ਮੰਗ ਸੀ ਮਹਿਲਾ ਪ੍ਰਧਾਨ ਦੀ। ਜੋ ਸਰਕਾਰ ਨੇ ਨਹੀਂ ਮੰਨੀ।”

ਸਰਕਾਰ ਨੇ ਨਹੀਂ ਪੂਰਾ ਕੀਤਾ ਆਪਣਾ ਵਾਅਦਾ

ਸਾਕਸ਼ੀ ਨੇ ਅੱਗੇ ਕਿਹਾ, ਜੇਕਰ ਔਰਤ ਪ੍ਰਧਾਨ ਹੁੰਦੀ ਤਾਂ ਮਹਿਲਾ ਖਿਡਾਰੀਆਂ ਦਾ ਸ਼ੋਸ਼ਣ ਨਹੀਂ ਹੋਵੇਗਾ। ਨਾ ਹੀ ਪਹਿਲਾਂ ਔਰਤਾਂ ਦੀ ਹਿੱਸੇਦਾਰੀ ਸੀ ਅਤੇ ਨਾ ਹੀ ਹੁਣ। ਤੁਸੀਂ ਪੂਰੀ ਸੂਚੀ ਚੁੱਕ ਕੇ ਵੇਖ ਲਓ। ਔਰਤਾਂ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ। ਇਹ ਲੜਾਈ ਜਾਰੀ ਰਹੇਗੀ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਲੜਾਈ ਲੜਨੀ ਪਵੇਗੀ।

ਅਸੀਂ ਹੁਣ ਵੀ ਲੜ ਰਹੇ

ਉੱਥੇ, ਸਾਬਕਾ WFI ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਸਹਿਯੋਗੀ ਸੰਜੇ ਸਿੰਘ ਨੂੰ WFI ਦਾ ਨਵਾਂ ਪ੍ਰਧਾਨ ਚੁਣੇ ਜਾਣ ‘ਤੇ ਪਹਿਲਵਾਨ ਵਿਨੇਸ਼ ਫੌਗਾਟ ਨੇ ਕਿਹਾ, ”ਉਮੀਦਾਂ ਬਹੁਤ ਘੱਟ ਹਨ ਪਰ ਸਾਨੂੰ ਉਮੀਦ ਹੈ ਕਿ ਸਾਨੂੰ ਨਿਆਂ ਮਿਲੇਗਾ। ਇਹ ਦੁਖਦਾਈ ਹੈ ਕਿ ਕੁਸ਼ਤੀ ਦਾ ਭਵਿੱਖ ਖ਼ਤਰੇ ‘ਚ ਹੈ। ਅੰਧੇਰਾ। ਅਸੀਂ ਆਪਣਾ ਦੁੱਖ ਕਿਸ ਨੂੰ ਦੱਸੀਏ?…. ਅਸੀਂ ਅਜੇ ਵੀ ਲੜ ਰਹੇ ਹਾਂ।”

RELATED ARTICLES
- Advertisment -
Google search engine

Most Popular

Recent Comments