ਅਸਾਮ, 24 ਜੂਨ 2023- ਅਸਾਮ ਵਿੱਚ ਹੜ੍ਹ ਕਾਰਨ ਹਾਹਾਕਾਰ ਮਚੀ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਪੁਲ ਟੁੱਟ ਗਿਆ। ਪਹੂਮਾਰਾ ਨਦੀ ਦੇ ਹੜ੍ਹ ਦੇ ਪਾਣੀ ਕਾਰਨ ਬੰਨ੍ਹ ਦਾ ਵੱਡਾ ਹਿੱਸਾ ਟੁੱਟਣ ਕਾਰਨ ਪਿੰਡ ਦੋਲੋਈ ਦੇ ਸ਼ਾਂਤੀਪੁਰ ਪਿੰਡ ਖੇਤਰ ਦੇ ਕਰੀਬ 200 ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਹੜ੍ਹ ਪ੍ਰਭਾਵਿਤ ਪਿੰਡ ਵਾਸੀ ਕਮਲ ਬਰਮਨ ਨੇ ਦੱਸਿਆ ਕਿ ਪਿੰਡ ਦੇ 8-10 ਘਰ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਹਨ। ਹੜ੍ਹ ਨੇ 14 ਹੋਰ ਬੰਨ੍ਹਾਂ, 213 ਸੜਕਾਂ, 14 ਪੁਲਾਂ, ਕਈ ਖੇਤੀਬਾੜੀ ਡੈਮਾਂ, ਸਕੂਲ ਦੀਆਂ ਇਮਾਰਤਾਂ, ਸਿੰਚਾਈ ਨਹਿਰਾਂ ਅਤੇ ਪੁਲੀਆਂ ਨੂੰ ਵੀ ਨੁਕਸਾਨ ਪਹੁੰਚਾਇਆ।
ਅਸਾਮ ਦੇ 19 ਜ਼ਿਲ੍ਹਿਆਂ ਵਿੱਚ ਲਗਭਗ 4.98 ਲੱਖ ਲੋਕ ਪ੍ਰਭਾਵਿਤ ਹਨ। ਨਲਬਾੜੀ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਵਿਅਕਤੀ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ। ਇਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ।
ਜੋਰਹਾਟ ਜ਼ਿਲ੍ਹੇ ਵਿੱਚ ਨੇਮਾਤੀਘਾਟ ਅਤੇ ਧੂਬਰੀ, ਮਾਨਸ ਨਦੀ, ਪਗਲਾਦੀਆ ਨਦੀ ਅਤੇ ਪੁਥੀਮਾਰੀ ਨਦੀ ਵਿੱਚ ਬ੍ਰਹਮਪੁੱਤਰ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਬਾਜਾਲੀ ਜ਼ਿਲ੍ਹੇ ਵਿੱਚ ਹੜ੍ਹਾਂ ਨਾਲ ਸਭ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਅਨੁਸਾਰ 10782.80 ਹੈਕਟੇਅਰ ਫਸਲੀ ਜ਼ਮੀਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਹੈ।
ਬਜਾਲੀ, ਬਕਸਾ, ਬਾਰਪੇਟਾ, ਵਿਸ਼ਵਨਾਥ, ਬੋਂਗਾਈਗਾਓਂ, ਚਿਰਾਂਗ, ਦਰਾਂਗ, ਧੇਮਾਜੀ, ਧੂਬਰੀ, ਡਿਬਰੂਗੜ੍ਹ, ਗੋਲਪਾੜਾ, ਗੋਲਾਘਾਟ, ਕਾਮਰੂਪ, ਕੋਕਰਾਝਾਰ, ਲਖੀਮਪੁਰ, ਨਗਾਓਂ, ਨਲਬਾੜੀ, ਤਾਮੂਲਪੁਰ ਜ਼ਿਲੇ ਦੇ 54 ਮਾਲ ਸਰਕਲਾਂ ਦੇ 1,538 ਪਿੰਡ ਪ੍ਰਭਾਵਿਤ ਹੋਏ ਹਨ।