Home National ਰਾਮਨੌਮੀ ਹਿੰਸਾ ਨੂੰ ਲੈ ਕੇ ਵਿਰੋਧੀ ਧਿਰ ਨੇ ਭਾਜਪਾ ‘ਤੇ ਚੁੱਕੇ ਸਵਾਲ

ਰਾਮਨੌਮੀ ਹਿੰਸਾ ਨੂੰ ਲੈ ਕੇ ਵਿਰੋਧੀ ਧਿਰ ਨੇ ਭਾਜਪਾ ‘ਤੇ ਚੁੱਕੇ ਸਵਾਲ

0
ਰਾਮਨੌਮੀ ਹਿੰਸਾ ਨੂੰ ਲੈ ਕੇ ਵਿਰੋਧੀ ਧਿਰ ਨੇ ਭਾਜਪਾ ‘ਤੇ ਚੁੱਕੇ ਸਵਾਲ

ਨਵੀਂ ਦਿੱਲੀ, 3 ਅਪ੍ਰੈਲ, 2023- ਰਾਮਨੌਮੀ ‘ਤੇ ਦੇਸ਼ ਦੇ ਕਈ ਸੂਬਿਆਂ ‘ਚ ਭੜਕੀ ਹਿੰਸਾ ਕਾਰਨ ਸਿਆਸਤ ਵੀ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਇਸ ਮੁੱਦੇ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਲਗਾਤਾਰ ਘੇਰ ਰਹੀ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਦੋਂ ਵੀ ਭਾਜਪਾ ਕਮਜ਼ੋਰ ਹੁੰਦੀ ਹੈ ਤਾਂ ਉਹ ਅਜਿਹੇ ਦੰਗੇ ਕਰਵਾਉਂਦੀ ਹੈ ਅਤੇ ਲੋਕਾਂ ‘ਚ ਫੁੱਟ ਪਾਉਣ ਦਾ ਕੰਮ ਕਰਦੀ ਹੈ।ਇਹ ਸਿਰਫ਼ ਭਾਜਪਾ ਦਾ ਹੀ ਕੰਮ ਹੈ।

ਜਿੱਥੇ BJP ਹੈ ਕਮਜ਼ੋਰ, ਉਥੇ ਹੋ ਰਹੇ ਹਨ ਦੰਗੇ’

ਉੱਥੇ ਹੀ ਊਧਵ ਠਾਕਰੇ ਧੜੇ ਦੇ ਨੇਤਾ ਸੰਜੇ ਰਾਊਤ ਨੇ ਵੀ ਰਾਮਨੌਮੀ ‘ਤੇ ਹੋਈ ਹਿੰਸਾ ਨੂੰ ਲੈ ਕੇ ਭਾਜਪਾ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਿਚ ਹੋ ਰਹੀ ਹਿੰਸਾ ਭਾਜਪਾ ਦੁਆਰਾ ਯੋਜਨਾਬੱਧ, ਸਪਾਂਸਰ ਤੇ ਨਿਸ਼ਾਨਾ ਹੈ। ਜਿੱਥੇ ਵੀ ਚੋਣਾਂ ਨੇੜੇ ਹਨ ਤੇ ਭਾਜਪਾ ਨੂੰ ਹਾਰ ਦਾ ਡਰ ਹੈ ਜਾਂ ਜਿੱਥੇ ਭਾਜਪਾ ਸਰਕਾਰ ਕਮਜ਼ੋਰ ਹੈ, ਉੱਥੇ ਦੰਗੇ ਹੋ ਰਹੇ ਹਨ।

ਰਾਮਨੌਮੀ ‘ਤੇ ਭੜਕ ਗਈ ਹਿੰਸਾ

ਜ਼ਿਕਰਯੋਗ ਹੈ ਕਿ ਰਾਮਨੌਮੀ ‘ਤੇ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਕਈ ਇਲਾਕਿਆਂ ‘ਚ ਹਿੰਸਾ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ, ਜਿਸ ਤੋਂ ਬਾਅਦ ਸਰਕਾਰਾਂ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਉੱਥੇ ਹੀ ਸੰਵੇਦਨਸ਼ੀਲ ਇਲਾਕਿਆਂ ‘ਚ ਚੱਪੇ-ਚੱਪੇ ‘ਤੇ ਸਖ਼ਤ ਪਹਿਰਾ ਹੈ।