Monday, December 23, 2024
Google search engine
HomeNationalਹਰਿਆਣਾ ਦੇ ਜੀਂਦ 'ਚ ਭਿਆਨਕ ਹਾਦਸਾ, ਰੋਡਵੇਜ਼ ਦੀ ਬੱਸ ਤੇ ਕਰੂਜ਼ਰ ਦੀ...

ਹਰਿਆਣਾ ਦੇ ਜੀਂਦ ‘ਚ ਭਿਆਨਕ ਹਾਦਸਾ, ਰੋਡਵੇਜ਼ ਦੀ ਬੱਸ ਤੇ ਕਰੂਜ਼ਰ ਦੀ ਟੱਕਰ ‘ਚ 8 ਲੋਕਾਂ ਦੀ ਮੌਤ; 9 ਜ਼ਖਮੀ

ਜੀਂਦ, 08 ਜੁਲਾਈ 2023-ਹਰਿਆਣਾ ਦੇ ਜੀਂਦ ਦੇ ਇਗਰਾਹ ਪਿੰਡ ਨੇੜੇ ਸ਼ਨੀਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜੀਂਦ-ਭਿਵਾਨੀ ਮਾਰਗ ‘ਤੇ ਰੋਡਵੇਜ਼ ਦੀ ਬੱਸ ਅਤੇ ਕਰੂਜ਼ਰ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ। ਜਦਕਿ 9 ਲੋਕ ਜ਼ਖਮੀ ਹੋਏ ਹਨ। ਫਿਲਹਾਲ ਦੋ ਲਾਸ਼ਾਂ ਸਿਵਲ ਹਸਪਤਾਲ ਪਹੁੰਚੀਆਂ ਹਨ।

ਦੱਸ ਦੇਈਏ ਕਿ ਕਰੂਜ਼ਰ ਭਿਵਾਨੀ ਦੇ ਮੂਧਲ ਤੋਂ ਜੀਂਦ ਆ ਰਿਹਾ ਸੀ, ਜਦੋਂ ਕਿ ਰੋਡਵੇਜ਼ ਦੀ ਬੱਸ ਜੀਂਦ ਤੋਂ ਭਿਵਾਨੀ ਜਾ ਰਹੀ ਸੀ। ਮ੍ਰਿਤਕ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ। ਸੱਤ ਜ਼ਖ਼ਮੀਆਂ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਰੋਡਵੇਜ਼ ਦੀ ਬੱਸ ਦਾ ਸੰਚਾਲਕ ਵੀ ਜ਼ਖ਼ਮੀ ਹੋ ਗਿਆ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine

Most Popular

Recent Comments