Sunday, December 22, 2024
Google search engine
HomeNational21 ਮਾਰਚ ਨੂੰ ਦਿੱਲੀ ’ਚ ਆਪਣੇ ਇਕ ਜਾਣਕਾਰ ਦੇ ਟਿਕਾਣੇ ’ਤੇ ਠਹਿਰਿਆ...

21 ਮਾਰਚ ਨੂੰ ਦਿੱਲੀ ’ਚ ਆਪਣੇ ਇਕ ਜਾਣਕਾਰ ਦੇ ਟਿਕਾਣੇ ’ਤੇ ਠਹਿਰਿਆ ਸੀ ਅੰਮ੍ਰਿਤਪਾਲ, ਮਧੂੁ ਵਿਹਾਰ ’ਚ ਸੜਕ ’ਤੇ ਲੱਗੇ ਸੀਸੀਟੀਵੀ ਕੈਮਰੇ ’ਚ ਹੋਇਆ ਕੈਦ

ਦਿੱਲੀ,29 ਮਾਰਚ 2023- ਅੰਮ੍ਰਿਤਪਾਲ ਸਿੰਘ ਨੂੰ ਲੱਭਣ ਲਈ ਪੰਜਾਬ ਪੁਲਿਸ ਆਪ੍ਰੇਸ਼ਨ ਚਲਾ ਰਹੀ ਹੈ। ਇਸ ਦੇ ਲਈ ਪੰਜਾਬ ਪੁਲਿਸ ਕਈ ਸੂੁਬਿਆਂ ਦੀ ਪੁਲਿਸ ਦੀ ਵੀ ਮਦਦ ਲੈ ਰਹੀ ਹੈ। ਇਸੇ ਦੌਰਾਨ ਦਿੱਲੀ ਪੁਲਿਸ ਨੂੰ ਸੀਸੀਟੀਵੀ ਕੈਮਰੇ ਦੀ ਇਕ ਫੁਟੇਜ ਮਿਲੀ ਹੈ, ਜਿਸ ਵਿਚ ਅੰਮ੍ਰਿਤਪਾਲ ਤੇ ਉਸ ਦੇ ਕਰੀਬੀ ਪਪਲਪ੍ਰੀਤ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਅੰਮ੍ਰਿਤਪਾਲ ਨੇ ਮਾਸਕ ਪਾਇਆ ਹੋਇਆ ਹੈ ਤੇ ਡੈਨਿਮ ਜੈਕੇਟ ਪਾਈ ਹੋਈ ਹੈ।

ਇਹ ਵੀਡੀਓ 21 ਮਾਰਚ ਦੀ ਮਧੂ ਵਿਹਾਰ ਇਲਾਕੇ ਦੇ ਰਮੇਸ਼ ਪਾਰਕ ਦੀ ਦੱਸੀ ਜਾ ਰਹੀ ਹੈ। ਸੜਕ ’ਤੇ ਲੱਗੇ ਸਰਕਾਰੀ ਸੀਸੀਟੀਵੀ ਕੈਮਰੇ ’ਚ ਦੋਵਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਸਨ। ਅੰਮ੍ਰਿਤਪਾਲ ਨੇ ਕਾਲੀ ਐਨਕ ਪਾਈ ਹੋਈ ਹੈ। ਉਸ ਨੇ ਪੱਗੜੀ ਨਹੀਂ ਪਾਈ ਸੀ। ਸੂਤਰਾਂ ਮੁਤਾਬਕ, ਅੰਮ੍ਰਿਤਪਾਲ ਦਾ ਕਰੀਬੀ ਪਪਲਪ੍ਰੀਤ ਸਿੰਘ ਵੀ ਉਸ ਦੇ ਨਾਲ ਸੀ। ਪਪਲਪ੍ਰੀਤ ਸਿੰਘ ਦੇ ਮੋਢੇ ’ਤੇ ਇਕ ਬੈਗ ਸੀ। ਸੂਤਰਾਂ ਦੀ ਮੰਨੀਏ ਤਾਂ ਸੂਚਨਾ ਮਿਲਣ ’ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਵੀ ਮੌਕੇ ਦਾ ਮੁਆਇਨਾ ਕਰਨ ਰਮੇਸ਼ ਪਾਰਕ ਗਈ ਸੀ। ਸੂੁਤਰਾਂ ਨੇ ਕਿਹਾ ਕਿ ਅੰਮ੍ਰਿਤਪਾਲ ਆਪਣੇ ਸਾਥੀ ਪਪਲਪ੍ਰੀਤ ਸਿੰਘ ਦੇ ਨਾਲ ਰਮੇਸ਼ ਪਾਰਕ ਇਲਾਕੇ ’ਚ ਰਹਿਣ ਵਾਲੇ ਇਕ ਜਾਣਕਾਰ ਦੇ ਇੱਥੇ ਸਾਰੀ ਰਾਤ ਠਹਿਰਿਆ ਸੀ ਤੇ ਸਵੇਰੇ ਚਲਾ ਗਿਆ।

ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨਾਲ ਇਸ ਸਬੰਧ ’ਚ ਇਨਪੁੱਟ ਸਾਂਝਾ ਕੀਤਾ ਹੈ। ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਫੜਨ ਲਈ 18 ਮਾਰਚ ਤੋ ਆਪ੍ਰੇਸ਼ਨ ਚਲਾ ਰਹੀ ਹੈ। ਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਅੰਮ੍ਰਿਤਪਾਲ ਦਿੱਲੀ ਤੇ ਯੂਪੀ ਦੇ ਰਸਤੇ ਨੇਪਾਲ ਭੱਜ ਸਕਦਾ ਹੈ। ਇਸ ਤੋਂ ਬਾਅਦ ਹੀ ਭਾਰਤੀ ਦੂਤਘਰ ਨੇ ਨੇਪਾਲੀ ਅਧਿਕਾਰੀਆਂ ਨੂੰ ਪੰਜਾਬੀ ਭਗੌੜੇ ਦੀ ਤਸਵੀਰ ਤੇ ਉਸ ਬਾਰੇ ਸਾਰੇ ਵੇਰਵੇ ਦਿੱਤੇ ਹਨ। ਦੂਤਘਰ ਨੇ ਨੇਪਾਲੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਵਿਦੇਸ਼ ਭੱਜਣ ਦੌਰਾਨ ਆਪਣਾ ਅਸਲੀ ਪਾਸਪੋਰਟ ਜਾਂ ਫਰਜ਼ੀ ਪਾਸਪੋਰਟ ਦਾ ਇਸਤੇਮਾਲ ਕਰ ਸਕਦਾ।

ਦੱਸਣਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਦਿੱਲੀ ਪੁਲਿਸ ਨੇ ਸਰਚ ਆਪ੍ਰੇਸ਼ਨ ਚਲਾਇਆ ਸੀ। ਦਿੱਲੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਅੰਮ੍ਰਿਤਪਾਲ ਦਿੱਲੀ ’ਚ ਕਿਤੇ ਲੁਕਿਆ ਬੈਠਾ ਹੈ। ਇਸਦੇ ਬਾਅਦ ਬਿਨਾ ਦੇਰ ਕੀਤੇ ਪੁਲਿਸ ਨੇ ਮੁਹਿੰਮ ਚਲਾਇਆ, ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗਾ।

RELATED ARTICLES
- Advertisment -
Google search engine

Most Popular

Recent Comments