ਚੰਡੀਗੜ੍ਹ : Ayodhya ‘ਚ ਰਾਮਲਲਾ ਦੀ ਪ੍ਰਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮ ਭਗਤਾਂ ‘ਚ ਬਾਲਕ ਰਾਮ ਦੇ ਦਰਸ਼ਨਾਂ ਲਈ ਬੇਹੱਦ ਉਤਸੁਕਤਾ ਹੈ। ਲੋਕਾਂ ਦੀ ਇਸੇ ਉਤਸੁਕਤਾ ਨੂੰ ਦੇਖਦੇ ਹੋਏ ਸ਼ਹਿਰ ਤੋਂ ਸਿੱਧੀ ਰੇਲਗੱਡੀ ਤੇ ਰੋਜ਼ਾਨਾ ਬੱਸ ਸੇਵਾ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਤੋਂ 19 ਫਰਵਰੀ ਨੂੰ Ayodhya ਲਈ ਸਿੱਧੀ ਰੇਲਗੱਡੀ ਚੱਲੇਗੀ। ਇਸ ਰੇਲਗੱਡੀ ‘ਚ 20 ਸਲੀਪਰ ਕੋਚ ਹਨ, ਜਿਸ ‘ਚ 1332 ਦੇ ਕਰੀਬ ਯਾਤਰੀ ਸਫਰ ਕਰ ਸਕਦੇ ਹਨ। ਇਸ ਰੇਲਗੱਡੀ ਨੂੰ ‘ਆਸਥਾ ਸਪੈਸ਼ਲ’ ਰੇਲਗੱਡੀ ਦਾ ਨਾਂ ਦਿੱਤਾ ਗਿਆ ਹੈ। 9 ਫਰਵਰੀ ਤੋਂ ਇਸ ਆਸਥਾ ਰੇਲਗੱਡੀ ਦੀ ਟਿਕਟ ਬੁਕਿੰਗ ਸ਼ੁਰੂ ਜਾਵੇਗੀ। ਇਸ ਰੇਲਗੱਡੀ ‘ਚ ਆਉਣ-ਜਾਣ, ਰਹਿਣ, ਖਾਣ-ਪੀਣ ਦਾ ਕਿਰਾਇਆ 1200 ਰੁਪਏ ਰੱਖਿਆ ਗਿਆ ਹੈ। 19 ਫਰਵਰੀ ਨੂੰ ਇਹ ਰੇਲਗੱਡੀ ਸਵੇਰੇ 10.20 ਵਜੇ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ। ਅਯੁੱਧਿਆ ‘ਚ ਤੜਕੇ 2.55 ਵਜੇ ਪਹੁੰਚੇਗੀ। ਇਹ 17 ਘੰਟੇ ਦਾ ਸਫਰ ਹੋਵੇਗਾ। ਅਯੁੱਧਿਆ ‘ਚ ਇਹ ਰੇਲਗੱਡੀ 20 ਫਰਵਰੀ ਨੂੰ ਪੰਜ ਵਜੇ ਪਹੁੰਚੇਗੀ। 20-21 ਨੂੰ ਯਾਤਰੀ ਅਯੁੱਧਿਆ ‘ਚ ਠਹਿਰਣਗੇ। ਇਸ ਦੌਰਾਨ ਯਾਤਰੀਆਂ ਨੂੰ ਸ਼੍ਰੀਰਾਮ ਮੰਦਰ ਤੋਂ ਇਲਾਵਾ ਹੋਰ ਮੰਦਰਾਂ ਦੇ ਦਰਸ਼ਨ ਕਰਵਾਏ ਜਾਣਗੇ। ਚੰਡੀਗੜ੍ਹ ਤੋਂ ਇਹ ਰੇਲਗੱਡੀ ਨਾਨ ਸਟਾਪ ਚੱਲੇਗੀ। 21 ਫਰਵਰੀ ਨੂੰ ਦੇਰ ਰਾਤ 12.40 ‘ਤੇ ਅਯੁੱਧਿਆ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਕੇ ਸ਼ਾਮ 4.20 ਵਜੇ ਚੰਡੀਗੜ੍ਹ ਪਹੁੰਚੇਗੀ।
ਸੀਟੀਯੂ ਨੇ ਸ਼ੁਰੂ ਕੀਤੀ Ayodhya ਲਈ ਸਿੱਧੀ ਬੱਸ
Ayodhya ‘ਚ ਰਾਮਲਲਾ ਦੀ ਪ੍ਰਰਾਣ ਪ੍ਰਤਿਸ਼ਠਾ ਤੋਂ ਬਾਅਦ ਲੋਕਾਂ ‘ਚ ਕਾਫੀ ਉਤਸ਼ਾਹ ਹੈ। ਲੋਕਾਂ ਦੇ ਇਸੇ ਉਤਸ਼ਾਹ ਨੂੰ ਦੇਖਦੇ ਹੋਏ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਨੇ ਵੀ ਸ਼ਹਿਰ ਤੋਂ ਅਯੁੱਧਿਆ ਲਈ ਸਿੱਧੀ ਬੱਸ ਸਰਵਿਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਬਸੰਤ ਪੰਚਮੀ 14 ਫਰਵਰੀ ਤੋਂ ਸ਼ੁਰੂ ਹੋਵੇਗੀ। ਬੱਸ ਰੋਜ਼ਾਨਾ ਚੰਡੀਗੜ੍ਹ ਤੋਂ ਅਯੁੱਧਿਆ ਲਈ ਦੁਪਹਿਰ ਡੇਢ ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ ਸਾਢੇ ਅੱਠ ਵਜੇ ਅਯੁੱਧਿਆ ਪਹੁੰਚੇਗੀ। ਉੱਥੇ ਅਯੁੱਧਿਆ ਤੋਂ ਇਹ ਬੱਸ ਚੰਡੀਗੜ੍ਹ ਲਈ ਸ਼ਾਮ ਸਾਢੇ ਚਾਰ ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.05 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਸਫਰ ਕੁੱਲ 939 ਕਿਲੋਮੀਟਰ ਦਾ ਹੈ। ਉੱਥੇ ਬੱਸ ਦਾ ਕਿਰਾਇਆ 947 ਰੁਪਏ ਹੈ। ਇਕ ਪਾਸੇ ਤੋਂ ਸਫਰ ‘ਚ 19 ਘੰਟੇ ਲੱਗਣਗੇ।