Sunday, December 22, 2024
Google search engine
HomeNationalCovid-19 Update: ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਨੇ ਵਧਾਈ ਚਿੰਤਾ, 24 ਘੰਟਿਆਂ...

Covid-19 Update: ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਨੇ ਵਧਾਈ ਚਿੰਤਾ, 24 ਘੰਟਿਆਂ ‘ਚ 1,573 ਨਵੇਂ ਮਾਮਲੇ; ਐਕਟਿਵ ਕੇਸਾਂ ‘ਚ ਵੀ ਹੋਇਆ ਵਾਧਾ

ਨਵੀਂ ਦਿੱਲੀ, ਏਜੰਸੀ : ਦੇਸ਼ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਜਿਸ ਕਾਰਨ ਲੋਕਾਂ ਦੀ ਚਿੰਤਾ ਵਧਣ ਲੱਗੀ ਹੈ। ਤਾਜ਼ਾ ਅਪਡੇਟ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ‘ਚ ਕੋਰੋਨਾ ਵਾਇਰਸ ਦੇ 1,573 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਐਕਟਿਵ ਕੇਸ ਵਧ ਕੇ 10,981 ਹੋ ਗਏ ਹਨ।

ਮੌਤ ਦਰ 1.19 ਫੀਸਦੀ ਕੀਤੀ ਗਈ ਦਰਜ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ 30 ਹਜ਼ਾਰ 841 (5,30,841) ਹੋ ਗਈ ਹੈ। ਕੇਰਲ ਵਿਚ ਕੋਵਿਡ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਕੋਵਿਡ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,41,65,703 ਹੋ ਗਈ ਹੈ। ਕੇਸਾਂ ਦੀ ਮੌਤ ਦਰ 1.19 ਫੀਸਦੀ ਦਰਜ ਕੀਤੀ ਗਈ ਹੈ।

ਐਕਟਿਵ ਕੇਸ ਕੁੱਲ ਕੇਸਾਂ ਦਾ 0.02 ਫ਼ੀਸਦੀ

ਰੋਜ਼ਾਨਾ ਪਾਜ਼ੇਟਵਿਟੀ ਦਰ ਦਰ 1.30 ਫ਼ੀਸਦੀ ਅਤੇ ਹਫ਼ਤਾਵਾਰ ਪਾਜ਼ੇਟੀਵਿਟੀ ਦਰ 1.47 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਕੋਵਿਡ ਕੇਸਾਂ ਦੀ ਕੁੱਲ ਗਿਣਤੀ 4.47 ਕਰੋੜ (4,47,07, 525) ਦਰਜ ਕੀਤੀ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ‘ਚ ਐਕਟਿਵ ਕੇਸ ਕੁੱਲ ਮਾਮਲਿਆਂ ਦਾ 0.02 ਫੀਸਦੀ ਹਨ। ਇਸ ਵੇਲੇ ਰਿਕਵਰੀ ਦਰ 98.79 ਫੀਸਦੀ ਹੈ।

ਕਿੰਨੇ ਲੋਕਾਂ ਨੂੰ ਮਿਲੀ ਵੈਕਸੀਨ?

ਦੇਸ਼ ਵਿਚ ਹੁਣ ਤਕ 212 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 102 ਕਰੋੜ ਤੋਂ ਵੱਧ ਲੋਕਾਂ ਨੂੰ ਪਹਿਲੀ ਖੁਰਾਕ ਮਿਲ ਚੁੱਕੀ ਹੈ। 94 ਕਰੋੜ ਤੋਂ ਵੱਧ ਦੂਜੀ ਖੁਰਾਕ ਦਿੱਤੀ ਗਈ ਹੈ। ਪ੍ਰੀਕੇਸ਼ਨ ਡੋਜ਼ ਦਾ ਅੰਕੜਾ 16 ਕਰੋੜ ਦੇ ਕਰੀਬ ਪਹੁੰਚਣ ਜਾ ਰਿਹਾ ਹੈ। ਪਿਛਲੇ ਸਾਲ ਭਾਰਤ ਦੀ ਕੋਵਿਡ-19 ਦੀ ਗਿਣਤੀ 7 ਅਗਸਤ, 2020 ਨੂੰ 20 ਲੱਖ, 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ ਅਤੇ 16 ਸਤੰਬਰ ਨੂੰ 50 ਲੱਖ ਨੂੰ ਪਾਰ ਕਰ ਗਈ ਸੀ।

RELATED ARTICLES
- Advertisment -
Google search engine

Most Popular

Recent Comments