Delhi Train Accident: ਦਿੱਲੀ ਦੇ ਜ਼ਖੀਰਾ ‘ਚ ਸ਼ਨੀਵਾਰ ਸਵੇਰੇ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਇੱਥੇ ਵੱਡਾ ਰੇਲ ਹਾਦਸਾ ਵਾਪਰ ਗਿਆ। ਇੱਥੇ ਟਰੇਨ ਦੀਆਂ 10 ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਪਲਟ ਗਈਆਂ।
ਖੁਸ਼ਕਿਸਮਤੀ ਨਾਲ ਇਹ ਇੱਕ ਮਾਲ ਗੱਡੀ ਸੀ। ਇਸ ਹਾਦਸੇ ‘ਚ ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਰੇਲਵੇ ਟੀਮ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਤਾਇਨਾਤ ਹਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ 11.42 ਵਜੇ ਫਾਇਰ ਵਿਭਾਗ ਨੂੰ ਸੂਚਨਾ ਮਿਲੀ ਕਿ ਜ਼ਖੀਰਾ ਫਲਾਈਓਵਰ ਨੇੜੇ ਇਕ ਰੇਲ ਗੱਡੀ ਪਟੜੀ ਤੋਂ ਉਤਰ ਗਈ ਹੈ।
ਲੋਹੇ ਦੀਆਂ ਸ਼ੀਟਾਂ ਲੱਦੀਆ ਸਨ
ਮੌਕੇ ‘ਤੇ ਪਹੁੰਚੇ ਫਾਇਰ ਫਾਈਟਰਜ਼ ਨੇ ਦੇਖਿਆ ਕਿ ਰੇਲਗੱਡੀ ਇਕ ਮਾਲ ਗੱਡੀ ਸੀ, ਜਿਸ ਦੀਆਂ 10 ਬੋਗੀਆਂ ਪਟੜੀ ਤੋਂ ਉਤਰ ਗਈਆਂ ਸਨ। ਸੂਚਨਾ ਮਿਲਣ ‘ਤੇ ਰੇਲਵੇ ਟੀਮ, ਫਾਇਰ ਬ੍ਰਿਗੇਡ, ਪੁਲਿਸ ਟੀਮ ਅਤੇ ਹੋਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।
ਮਾਲ ਗੱਡੀ ਵਿੱਚ ਲੋਹੇ ਦੀ ਚਾਦਰ ਦੇ ਰੋਲ ਲੱਦੇ ਹੋਏ ਸਨ। ਹਾਲਾਂਕਿ ਬਚਾਅ ਮੁਲਾਜ਼ਮਾਂ ਨੇ ਪਟੜੀ ‘ਤੇ ਕਿਸੇ ਦੇ ਫਸੇ ਹੋਣ ਦੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਹੈ। ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ।