Friday, November 22, 2024
Google search engine
HomeNationalMobile Game ਦਾ ਪਾਸਵਰਡ ਨਾ ਦੇਣ ’ਤੇ ਦੋਸਤਾਂ ਨੇ ਕੀਤੀ ਹੱਤਿਆ

Mobile Game ਦਾ ਪਾਸਵਰਡ ਨਾ ਦੇਣ ’ਤੇ ਦੋਸਤਾਂ ਨੇ ਕੀਤੀ ਹੱਤਿਆ

ਬੰਗਾਲ ’ਚ Online Mobile Game ਨੂੰ ਲੈ ਕੇ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੋਰ ਤਾਂ ਹੋਰ ਦੋਸਤਾਂ ਨੇ ਆਪਣੇ ਹੀ ਸਾਥੀ ਦੀ ਹੱਤਿਆ ਕਰਨ ਤੋਂ ਬਾਅਦ ਮੋਟਰਸਾਈਕਲ ’ਚੋਂ ਪੈਟਰੋਲ ਕੱਢ ਕੇ ਉਸ ਦੀ ਲਾਸ਼ ਵੀ ਸਾੜਨ ਦੀ ਕੋਸ਼ਿਸ ਕੀਤੀ। ਦਸਵੀਂ ਜਮਾਤ ਦਾ ਵਿਦਿਆਰਥੀ ਪਪਾਈ ਆਨਲਾਈਨ ਗੇਮ ਖੇਡਣ ਦਾ ਏਨਾ ਆਦੀ ਸੀ ਕਿ ਉਸ ਨੇ ਇਸ ਸਾਲ ਆਪਣੀ ਪ੍ਰ੍ਰੀ-ਬੋਰਡ ਪ੍ਰੀਖਿਆ ਵੀ ਛੱਡ ਦਿੱਤੀ ਸੀ।

Online Mobile Game ਦਾ ਪਾਸਵਰਡ ਸਾਂਝਾ ਕਰਨ ਨੂੰ ਲੈ ਕੇ ਹੋਏ ਵਿਵਾਦ ’ਚ ਹੀ ਉਸ ਦੀ ਚਾਰ ਦੋਸਤਾਂ ਨੇ ਹੱਤਿਆ ਕਰ ਦਿੱਤੀ। ਉਸ ਦੇ ਚਾਰ ਦੋਸਤਾਂ ਨੇ Online Mobile Game ਲਈ ਉਸ ਤੋਂ ਪਾਸਵਰਡ ਮੰਗਿਆ ਸੀ ਪਰ ਉਸ ਨੇ ਦੇਣ ਤੋਂ ਨਾਂਹ ਕਰ ਦਿੱਤੀ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਕਹਾਸੁਣੀ ਹੋ ਗਈ। ਗੱਲ ਏਨੀ ਵਧ ਗਈ ਕਿ ਉਸ ਦੀ ਹੱਤਿਆ ਕਰ ਦਿੱਤੀ। ਪੈਟਰੋਲ ਪਾ ਕੇ ਅੱਗ ਲਾਉਣ ਨਾਲ ਉਸ ਦੇ ਸਰੀਰ ਦਾ ਕੁਝ ਹਿੱਸਾ ਸੜ ਗਿਆ ਸੀ ਤੇ ਉਸ ਦੀ ਮਾਂ ਨੇ ਟੈਟੂ ਤੋਂ ਆਪਣੇ ਪੁੱਤਰ ਦੀ ਪਛਾਣ ਕੀਤੀ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments