Thursday, November 21, 2024
Google search engine
HomeNationalWFI Election: Brij Bhushan Sharan Singh ਨੇ ਫਿਰ ਆਪਣੇ ਬਿਆਨ ਨਾਲ ਮਚਾਈ...

WFI Election: Brij Bhushan Sharan Singh ਨੇ ਫਿਰ ਆਪਣੇ ਬਿਆਨ ਨਾਲ ਮਚਾਈ ਹਲਚਲ

ਨਵੀਂ ਦਿੱਲੀ – WFI ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ (Brij Bhushan Sharan Singh) ਨੇ ਹਾਲ ਹੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਨੂੰ ਲੈ ਕੇ ਹੋਈ ਚਰਚਾ ‘ਤੇ ਆਪਣੀ ਚੁੱਪ ਤੋੜੀ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੁਸ਼ਤੀ ਤੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਬ੍ਰਿਜ ਭੂਸ਼ਣ ਨੇ ਕਿਹਾ ਕਿ ਮੈਨੂੰ ਜੋ ਵੀ ਕਹਿਣਾ ਸੀ, ਮੈਂ ਕੱਲ੍ਹ ਕਹਿ ਦਿੱਤਾ। ਮੈਂ ਕੁਸ਼ਤੀ ਤੇ ਕੁਸ਼ਤੀ ਨਾਲ ਜੁੜੀ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਹੈ। ਜਿੱਥੋਂ ਤੱਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦਾ ਸਵਾਲ ਹੈ, ਭਾਵੇਂ ਅਸੀਂ ਮਿਲੇ ਹਾਂ, ਮੈਂ ਕੁਸ਼ਤੀ ਬਾਰੇ ਚਰਚਾ ਨਹੀਂ ਕਰਾਂਗਾ।

ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਤੋੜੀ ਚੁੱਪ

ਦਰਅਸਲ ਹਾਲ ਹੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਜੇ ਮੈਂ ਉਨ੍ਹਾਂ ਨੂੰ ਮਿਲਿਆ, ਤਾਂ ਵੀ ਮੈਂ ਕਦੇ ਵੀ ਕੁਸ਼ਤੀ ‘ਤੇ ਚਰਚਾ ਨਹੀਂ ਕਰਾਂਗਾ। ਸੰਜੇ ਸਿੰਘ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਮੈਂ ਆਪਣਾ ਕੰਮ ਕਰ ਰਿਹਾ ਹਾਂ। ਕੁਸ਼ਤੀ ਦਾ ਮੁੱਦਾ ਸਰਕਾਰ ਅਤੇ ਚੁਣੀ ਹੋਈ ਫੈਡਰੇਸ਼ਨ ਵਿਚਕਾਰ ਹੈ, ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

RELATED ARTICLES
- Advertisment -
Google search engine

Most Popular

Recent Comments