Sunday, December 22, 2024
Google search engine
HomePoliticsਸਾਬਕਾ ਡਿਪਟੀ ਮੇਅਰ, ਡਾਇਰੈਕਟਰ-ਕੌਂਸਲਰ, ਡੀਐੱਫਓ 'ਆਪ' 'ਚ ਸ਼ਾਮਲ

ਸਾਬਕਾ ਡਿਪਟੀ ਮੇਅਰ, ਡਾਇਰੈਕਟਰ-ਕੌਂਸਲਰ, ਡੀਐੱਫਓ ‘ਆਪ’ ‘ਚ ਸ਼ਾਮਲ

ਜਲੰਧਰ , 27 ਮਾਰਚ 2023 ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਜਲੰਧਰ ਦੌਰੇ ਦੌਰਾਨ ਕਈ ਸਿਆਸੀ ਪਾਰਟੀਆਂ ਨੂੰ ਝਟਕਾ ਦਿੱਤਾ ਹੈ। ਵੇਰਕਾ ਮਿਲਕ ਪਲਾਂਟ ਕਰਵਾਏ ਗਏ ਪੋ੍ਗਰਾਮ ਦੌਰਾਨ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਕਈ ਆਗੂਆਂ ਨੂੰ ਪਾਰਟੀ ਸ਼ਾਮਲ ਕਰਵਾਇਆ। ਮੁੱਖ ਮੰਤਰੀ ਨੇ ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਤਾਂਗੜੀ, ਪੰਜਾਬ ਮੀਡੀਆ ਇੰਡਸਟਰੀ ਬੋਰਡ ਦੇ ਸਾਬਕਾ ਡਾਇਰੈਕਟਰ ਤੇ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ, ਦੋ ਵਾਰ ਕੌਂਸਲਰ ਰਹੇ ਅਕਾਲੀ ਆਗੂ ਗੁਰਪਾਲ ਸਿੰਘ ਟੱਕਰ ਅਤੇ ਸਾਬਕਾ ਬਸਪਾ ਆਗੂ ਸੇਵਾਮੁਕਤ ਡੀਐੱਫਓ ਸੁਰਜੀਤ ਸਿੰਘ ਨੂੰ ਪਾਰਟੀ ਸ਼ਾਮਲ ਕੀਤਾ ਗਿਆ ਹੈ। ਉਹ ਸਾਰੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੇ ਪੋ੍ਗਰਾਮ ਸ਼ਾਮਲ ਹੋਏ ਹਨ। ਇਨ੍ਹਾਂ ਸਾਰੇ ਆਗੂਆਂ ਨੂੰ ਕਰੀਬ 15 ਦਿਨ ਪਹਿਲਾਂ ਹੀ ਕਮਲਜੀਤ ਸਿੰਘ ਭਾਟੀਆ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਤੇ ਸੀਨੀਅਰ ਆਗੂਆਂ ਨਾਲ ਮਿਲਵਾ ਦਿੱਤਾ ਸੀ। ਇਨ੍ਹਾਂ ਸਾਰੇ ਆਗੂਆਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਜ਼ਿਮਨੀ ਚੋਣ ਤੇ ਨਗਰ ਨਿਗਮ ਚੋਣਾਂ ਲਾਭ ਮਿਲੇਗਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਅਜਿਹੇ ਵਿਅਕਤੀ ਦੀ ਲੋੜ ਹੈ, ਜੋ ਪਾਰਟੀ ਦੀ ਕਸੌਟੀਤੇ ਖਰ੍ਹਾ ਉਤਰਦਾ ਹੋਵੇ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਪਾਰਟੀ ਦੀ ਸਕਰੀਨਿੰਗਤੇ ਖਰ੍ਹੇ ਉਤਰਦੇ ਹਨ। ਮਲਵਿੰਦਰ ਸਿੰਘ ਲੱਕੀ ਪੰਜਾਬ ਕਾਂਗਰਸ ਦੇ ਲੇਬਰ ਸੈੱਲ ਦੇ ਚੇਅਰਮੈਨ ਤੇ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਡਾਇਰੈਕਟਰ ਰਹੇ ਹਨ। ਪ੍ਰਵੇਸ਼ ਤਾਂਗੜੀ ਦਾ ਭਾਰਗੋ ਕੈਂਪ ਇਲਾਕੇ ਚੰਗਾ ਆਧਾਰ ਹੈ ਅਤੇ ਉਹ ਅਕਾਲੀ ਦਲ ਦੀ ਟਿਕਟਤੇ ਦੋ ਵਾਰ ਕੌਂਸਲਰ ਬਣੇ ਅਤੇ 5 ਸਾਲ ਲਈ ਡਿਪਟੀ ਮੇਅਰ ਰਹੇ। ਗੁਰਪਾਲ ਸਿੰਘ ਟੱਕਰ ਸੀਨੀਅਰ ਅਕਾਲੀ ਆਗੂ ਹਨ ਅਤੇ ਆਪਣੇ ਵਾਰਡ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਉਹ ਦੋ ਵਾਰ ਕੌਂਸਲਰ ਰਹੇ ਹਨ। ਸੁਰਜੀਤ ਸਿੰਘ ਡੀਐੱਫਓ ਅਹੁਦੇ ਤੋਂ ਸੇਵਾਮੁਕਤ ਹਨ ਅਤੇ ਬਸਪਾ ਦੀ ਟਿਕਟਤੇ ਲੋਕ ਸਭਾ ਚੋਣ ਲੜ ਚੁੱਕੇ ਹਨ। ਇਨ੍ਹਾਂ ਸਾਰਿਆਂ ਦਾ ਅਕਸ ਆਪਣੇ ਇਲਾਕਿਆਂ ਮਜ਼ਬੂਤ ਹੈ। ਨਗਰ ਨਿਗਮ ਚੋਣਾਂ ਵੀਆਪਨੂੰ ਲਾਭ ਹੋਵੇਗਾ ਤੇ ਪ੍ਰਵੇਸ਼ ਤਾਂਗੜੀ ਤੇ ਗੁਰਪਾਲ ਸਿੰਘ ਟੱਕਰ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ। ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੇ ਆਗੂਆਂ ਨੂੰ ਨਿੱਜੀ ਤੌਰਤੇ ਜਾਣਦੇ ਹਨ ਅਤੇ ਇਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਇਸ ਮੌਕੇ ਆਪ ਸੂਬਾ ਸਕੱਤਰ ਰਾਜਵਿੰਦਰ ਕੌਰ, ਵਿਧਾਇਕ ਬਲਕਾਰ ਸਿੰਘ, ਜ਼ਲਿ੍ਹਾ ਪ੍ਰਧਾਨ ਤੇ ਚੇਅਰਮੈਨ ਅਮਿ੍ਤਪਾਲ ਸਿੰਘ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਆਪ ਸਪੋਰਟਸ ਵਿੰਗ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਦਿਨੇਸ਼ ਢੱਲ, ਜਗਬੀਰ ਬਰਾੜ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।

———

ਜੋ ਪਾਰਟੀਆਂ 5-10 ਸਾਲ ਰਾਜ ਕਰਨ ‘ਤੇ ਨਾ ਕਰ ਸਕੀਆਂ, ਆਪ ਨੇ ਇਕ ਸਾਲ ‘ਚ ਕਰ ਵਿਖਾਇਆ : ਤਾਂਗੜੀ

‘ਆਪ’ ਵਿਚ ਸ਼ਾਮਲ ਹੋਣ ਉਪਰੰਤ ਪ੍ਰਵੇਸ਼ ਤਾਂਗੜੀ ਨੇ ਕਿਹਾ ਕਿ ਉਹ ‘ਆਪ’ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿਚ ਸ਼ਾਮਲ ਹੋਏ ਹਨ, ਅਕਸਰ ਸਿਆਸੀਆਂ ਪਾਰਟੀਆਂ ਜੋ ਕੰਮ ਚਾਰ ਸਾਲ ਰਾਜ ਕਰਨ ਤੋਂ ਬਾਅਦ ਕਰਦੀਆਂ ਹਨ। ‘ਆਪ’ ਸਰਕਾਰ ਨੇ ਪਹਿਲੇ ਸਾਲ ਹੀ ਕਰ ਵਿਖਾ ਦਿੱਤਾ। ਪੰਜਾਬ ਵਿਚ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਕੰਮ ਕਰਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਆਪ ਵਿਚ ਸ਼ਾਮਲ ਹੋਏ ਹਨ।

ਆਪ’ ਦੇ ਕੰਮਾਂ ਤੋਂ ਹਾਂ ਪ੍ਰਭਾਵਿਤ : ਮਲਵਿੰਦਰ ਲੱਕੀ

ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਆਪ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਰਹੀ ਹੈ ਭਾਵੇਂ ਉਹ ਸਿੱਖਿਆ ਦੀ ਗੱਲ ਹੋਏ, ਫ੍ਰੀ ਬਿਜਲੀ ਤੇ ਉਨਾਂ੍ਹ ਦੇ ਹੋਰ ਅਨੇਕਾਂ ਕੰਮ ਤੋਂ ਪ੍ਰਭਾਵਿਤ ਹੋ ਕੇ ਉਹ ਆਪ ‘ਚ ਸ਼ਾਮਲ ਹੋਏ ਹਨ।

RELATED ARTICLES
- Advertisment -
Google search engine

Most Popular

Recent Comments